FacebookTwitterg+Mail

ਸ਼ਾਹਰੁਖ-ਸਲਮਾਨ ਦੀਆਂ ਫਲਾਪ ਫਿਲਮਾਂ 'ਤੇ ਬੋਲੇ ਆਮਿਰ, 'ਇੰਡਸਟਰੀ 'ਚ ਹੋਰ ਵੀ ਟੈਲੇਂਟਿਡ ਸਿਤਾਰੇ ਹਨ'

aamir khan statement on shahrukh and salmans flop films
22 August, 2017 06:06:01 PM

ਮੁੰਬਈ— ਬਾਲੀਵੁੱਡ 'ਚ ਜਦੋਂ ਵੀ ਸੁਪਰਸਟਾਰਸ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ 'ਖਾਨ ਤਿੱਕੜੀ' ਦਾ ਨਾਂ ਲਿਆ ਜਾਂਦਾ ਹੈ ਪਰ ਬਾਲੀਵੁੱਡ 'ਚ ਪਰਫੈਕਸ਼ਨਿਸਟ ਮੰਨੇ ਜਾਣ ਵਾਲੇ ਆਮਿਰ ਖਾਨ ਦਾ ਮੰਨਣਾ ਹੈ ਕਿ ਇੰਡਸਟਰੀ 'ਚ ਖਾਨ ਤਿੱਕੜੀ ਤੋਂ ਇਲਾਵਾ ਹੋਰ ਵੀ ਸਿਤਾਰੇ ਹਨ, ਜੋ ਕਾਫੀ ਟੈਲੇਂਟਿਡ ਹਨ। ਉਨ੍ਹਾਂ ਕਿਹਾ, 'ਹਿੰਦੀ ਫਿਲਮ ਇੰਡਸਟਰੀ 'ਚ ਹੋਰ ਵੀ ਕਈ ਟੈਲੇਂਟਿਡ ਸਿਤਾਰੇ ਹਨ, ਜਿਨ੍ਹਾਂ ਨੇ ਸਿਨੇਮਾ 'ਚ ਚੰਗਾ ਕੰਮ ਕਰਕੇ ਸਹਿਯੋਗ ਦਿੱਤਾ ਹੈ।'
ਆਮਿਰ ਖਾਨ ਆਪਣੀ ਅਗਾਮੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦੇ ਗੀਤ ਲਾਂਚ ਦੇ ਇਵੈਂਟ 'ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਗੱਲ ਆਖੀ। ਆਮਿਰ ਨੇ ਕਿਹਾ, 'ਟਰੈਂਡ ਚੇਂਜ ਹੋ ਰਿਹਾ ਹੈ, ਇਹ ਆਪਣੇ ਆਪ 'ਚ ਬਹੁਤ ਵੱਡਾ ਸਟੇਟਮੈਂਟ ਹੋਵੇਗਾ ਪਰ ਕ੍ਰਿਏਟਿਵ ਪਰਸਨੈਲਿਟੀਜ਼ ਦੀ ਲਾਈਫ 'ਚ ਉਤਾਰ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ। ਅਸੀਂ ਸਾਰੇ ਆਪਣੇ ਕੰਮ ਨੂੰ ਲੈ ਕੇ ਬੈਸਟ ਦੇਣ ਦੀ ਕੋਸ਼ਿਸ਼ 'ਚ ਜੁਟੇ ਰਹਿੰਦੇ ਹਾਂ।'
ਦੱਸਣਯੋਗ ਹੈ ਕਿ ਸਲਮਾਨ ਖਾਨ, ਸ਼ਾਹਰੁਖ ਖਾਨ ਤੇ ਆਮਿਰ ਖਾਨ ਦੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਰਿਲੀਜ਼ ਦੇ ਪਹਿਲੇ 3 ਤੋਂ 4 ਦਿਨਾਂ 'ਚ 100 ਕਰੋੜ ਰੁਪਏ ਕਮਾਉਣ 'ਚ ਕਾਮਯਾਬ ਰਹਿੰਦੀਆਂ ਆਈਆਂ ਹਨ ਪਰ ਇਸ ਵਾਰ ਖਾਨ ਸਿਤਾਰਿਆਂ ਦਾ ਇਹ ਜਲਵਾ ਕਾਇਮ ਨਹੀਂ ਰਹਿ ਸਕਿਆ, ਫਿਰ ਭਾਵੇਂ ਉਹ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਹੋਵੇ ਜਾਂ ਫਿਰ ਸ਼ਾਹਰੁਖ ਖਾਨ ਦੀ 'ਜਬ ਹੈਰੀ ਮੈੱਟ ਸੇਜਲ'।


Tags: Aamir Khan Salman Khan Shahrukh Khan Secret Superstar Tubelight Jab Harry Met Sejal