FacebookTwitterg+Mail

'ਦੰਗਲ' ਗਰਲ ਜ਼ਾਇਰਾ ਦੇ ਸਮਰਥਨ 'ਚ ਉਤਰੇ ਆਮਿਰ ਖਾਨ, ਜਾਣੋ ਕੀ ਕਿਹਾ?

aamir khan support zaira wasim
17 January, 2017 10:28:04 PM
ਮੁੰਬਈ— ਜੰਮੂ ਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਜ਼ਾਕ ਬਣ ਚੁਕੀ 'ਦੰਗਲ' ਗਰਲ ਜ਼ਾਇਰਾ ਵਸੀਮ ਦੇ ਸਮਰਥਨ 'ਚ ਆਮਿਰ ਖਾਨ ਆ ਗਏ ਹਨ। ਉਨ੍ਹਾਂ ਕਿਹਾ ਕਿ ਜ਼ਾਇਰਾ ਸਿਰਫ 16 ਸਾਲ ਦੀ ਹੈ। ਇਸ ਗੱਲ ਨੂੰ ਸਮਝੋ, ਉਸ ਨੂੰ ਇਕੱਲਿਆਂ ਛੱਡ ਦਿਓ।
ਦੱਸਣਯੋਗ ਹੈ ਕਿ ਜ਼ਾਇਰਾ ਕਸ਼ਮੀਰੀ ਮੂਲ ਦੀ ਹੈ। ਪਿਛਲੇ ਦਿਨੀਂ ਉਸ ਨੇ ਮੁਫਤੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਮਜ਼ਾਕ ਬਣਾਇਆ ਸੀ। ਸੋਮਵਾਰ ਨੂੰ ਜ਼ਾਇਰਾ ਨੇ ਮੁਆਫੀਨਾਮਾ ਵੀ ਲਿਖਿਆ ਸੀ। ਬਾਲੀਵੁੱਡ ਦੀਆਂ ਕਈ ਸ਼ਖਸੀਅਤਾਂ ਤੋਂ ਬਾਅਦ ਹੁਣ ਆਮਿਰ ਖਾਨ ਵੀ ਉਸ ਦੇ ਸਮਰਥਨ 'ਚ ਆ ਗਏ ਹਨ।
ਕੀ ਲਿਖਿਆ ਸੀ ਜ਼ਾਇਰਾ ਨੇ ਫੇਸਬੁੱਕ 'ਤੇ?
ਜ਼ਾਇਰਾ ਨੇ ਸੋਮਵਾਰ ਨੂੰ ਫੇਸਬੁੱਕ 'ਤੇ ਲਿਖਿਆ ਸੀ, 'ਇਕ ਇਕ ਖੁੱਲ੍ਹੀ ਮੁਆਫੀ ਹੈ। ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਲੋਕ ਮੇਰੀਆਂ ਹਾਲ ਦੀਆਂ ਸਰਗਰਮੀਆਂ ਤੋਂ ਨਾਰਾਜ਼ ਹਨ। ਕੁਝ ਲੋਕਾਂ ਦੇ ਮਿਲਣ ਨਾਲ ਕਈ ਲੋਕ ਨਾਰਾਜ਼ ਹਨ। ਮੈਂ ਉਨ੍ਹਾਂ ਕੋਲੋਂ ਮੁਆਫੀ ਮੰਗਦੀ ਹਾਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਪਿਛਲੇ 6 ਮਹੀਨਿਆਂ 'ਚ ਜੋ ਹੋਇਆ ਉਸ ਨੂੰ ਸਮਝਦੀ ਹਾਂ। ਲੋਕਾਂ ਨੂੰ ਯਾਦ ਹੋਵੇਗਾ ਕਿ ਮੈਂ ਸਿਰਫ 16 ਸਾਲ ਦੀ ਹਾਂ। ਮੈਂ ਲੱਗਦਾ ਹੈ ਕਿ ਤੁਸੀਂ ਮੈਨੂੰ ਉਂਝ ਹੀ ਸਮਝੋਗੇ। ਮੈਂ ਜੋ ਕੀਤਾ, ਉਸ ਲਈ ਮੁਆਫੀ ਮੰਗਦੀ ਹਾਂ ਪਰ ਇਹ ਮੈਂ ਜਾਣਬੁਝ ਕੇ ਨਹੀਂ ਕੀਤਾ।'

Tags: ਦੰਗਲ Dangal ਜ਼ਾਇਰਾ ਵਸੀਮ Zaira Wasim ਆਮਿਰ ਖਾਨ Aamir Khan