FacebookTwitterg+Mail

ਆਮਿਰ ਖ਼ਾਨ ਹੁਣ ਮੀਡੀਆ ਅਤੇ ਫਿਲਮਾਂ ਨਾਲ ਜੁੜੇ ਵਿਦਿਆਰਥੀਆਂ ਨੂੰ ਦੇਣਗੇ ਟ੍ਰੇਨਿੰਗ

    1/7
24 August, 2016 05:07:33 PM

ਮੁੰਬਈ— ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਸੋਚ ਦੂਜੇ ਕਲਾਕਾਰਾਂ ਨਾਲੋਂ ਕੁਝ ਵੱਖਰਾ ਕਰਨ ਦੀ ਹੈ ਕਿਉਂਕਿ ਫਿਲਮਾਂ ਹੋਣ ਜਾ ਸਮਾਜ ਸੇਵਾ, ਆਮਿਰ ਹਮੇਸ਼ਾ ਅੱਗੇ ਰਹਿੰਦੇ ਹਨ। ਖ਼ਬਰ ਹੈ ਕਿ ਆਮਿਰ ਨੇ ਮੀਡੀਆ ਅਤੇ ਫਿਲਮਾਂ ਨਾਲ ਜੁੜੇ ਵਿਦਿਆਰਥੀਆਂ ਨੂੰ ਫਿਲਮ ਵਪਾਰ ਅਤੇ ਬਿਜ਼ਨੈੱਸ ਨਾਲ ਸਬੰਧਿਤ ਜਾਣਕਾਰੀ ਦੇਣਗੇ। ਆਮਿਰ ਸਾਰੇ ਵਿਦਿਆਰਥੀਆਂ ਨੂੰ ਪਰਸਨਲੀ ਟ੍ਰੇਨ ਕਰਨਗੇ ਅਤੇ ਟ੍ਰੇਨਿਗ ਵੀ ਬਿਲਕੁਲ ਉਸ ਤਰ੍ਹਾਂ ਦਿੱਤੀ ਜਾਏਗੀ, ਜਿਵੇ ਕਿਸੇ ਆਫਿਸ 'ਚ ਦਿੱਤੀ ਜਾਂਦੀ ਹੈ।
ਆਮਿਰ ਖ਼ਾਨ ਦਾ ਕਹਿਣਾ ਹੈ ਕਿ ਹਰ ਸਾਲ ਇੰਟਰਨਸ਼ਿਪ ਲਈ ਢੇਰ ਸਾਰੀ ਐਪਲੀਕੇਸ਼ਨ ਆਉਂਦੀਆਂ ਹਨ ਪਰ ਆਮਿਰ ਉਨ੍ਹਾਂ ਲਈ ਸਮਾਂ ਨਹੀਂ ਕੱਢ ਪਾਉਂਦੇ। ਇਸ ਵਾਰ ਆਮਿਰ ਖ਼ਾਨ ਨੇ ਟ੍ਰੇਨਿੰਗ ਦੇਣ ਲਈ ਸਮਾਂ ਕੱਢ ਲਿਆ ਹੈ, ਖ਼ਬਰ ਹੈ ਕਿ ਆਮਿਰ ਇਸ ਸਾਲ 2 ਲੜਕੀਆਂ ਨੂੰ ਮੌਕਾ ਦੇ ਰਹੇ ਹਨ।
ਸੂਤਰਾਂ ਮੁਤਾਬਕ ਇਹ ਲੜਕੀਆਂ ਕੋਈ ਹੋਰ ਨਹੀਂ ਬਲਕਿ ਫਿਲਮ 'ਦੰਗਲ' 'ਚ ਆਮਿਰ ਦੀਆਂ ਬੇਟੀਆਂ ਦਾ ਕਿਰਦਾਰ ਨਿਭਾਅ ਰਹੀਆਂ ਫਾਤਿਮਾ ਅਤੇ ਸਾਨਯਾ ਹਨ, ਜੋ ਫਿਲਮ 'ਚ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੀ ਭੂਮਿਕਾ ਕਰ ਰਹੀਆਂ ਹਨ। ਅਗਲੇ ਸਾਲ ਅਪ੍ਰੈਲ 'ਚ ਆਮਿਰ ਫਿਰ ਤੋਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣਗੇ। ਆਮਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਵੀ ਸਿੱਖਿਆ ਹੈ ਉਹ ਆਪਣਾ ਸਾਰਾ ਗਿਆਨ ਨਵੀਂ ਪੀੜੀ 'ਚ ਵੰਡਣਾ ਚਾਹੁੰਦੇ ਹਨ।


Tags: ਆਮਿਰ ਖ਼ਾਨ ਫਾਤਿਮਾ ਸਾਨਯਾAamir Khan Fatima Sanya