FacebookTwitterg+Mail

B'day: ਆਰਿਆ ਬੱਬਰ ਨੇ ਪਾਲੀਵੁੱਡ 'ਚ ਬਣਾਈ ਖਾਸ ਪਛਾਣ, ਸਲਮਾਨ ਨਾਲ ਵੀ ਕਰ ਚੁੱਕੈ ਕੰਮ

aarya babbar s birthday
24 May, 2018 02:53:23 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਰਾਜ ਬੱਬਰ ਦੇ ਬੇਟੇ ਅਤੇ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਐਕਟਰ ਆਰਿਆ ਬੱਬਰ ਦਾ ਅੱਜ ਜਨਮਦਿਨ ਹੈ। ਅੱਜ ਉਹ 37 ਸਾਲ (24 ਮਈ, 1981) ਦੇ ਹੋ ਗਏ ਹਨ। ਆਰਿਆ ਬੱਬਰ ਨੂੰ ਐਕਟਿੰਗ ਵਿਰਾਸਤ 'ਚ ਮਿਲੀ ਹੈ। ਆਰਿਆ ਬੱਬਰ ਨੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।

Punjabi Bollywood Tadka

'ਯਾਰ ਅਣਮੁੱਲੇ, 'ਜੱਟਸ ਇਨ ਗੋਲਮਾਲ', 'ਵਿਰਸਾ', 'ਹੀਰ ਐਂਡ ਹੀਰੋ', 'ਨੌਟੀ ਜੱਟਸ' ਵਰਗੀਆਂ ਫਿਲਮਾਂ ਨਾਲ ਆਰਿਆ ਬੱਬਰ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਹਨ। ਆਰਿਆ ਦਾ ਕਰੀਅਰ ਮਣੀ ਰਤਨਮ, ਵਿਕਰਮ ਭੱਟ, ਮਧੁਰ ਭੰਡਾਰਕਰ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਤੋਂ ਬਾਅਦ ਵੀ ਨਹੀਂ ਚਮਕਿਆ। ਆਰਿਆ ਨੇ ਬਾਲੀਵੁੱਡ 'ਚ 2002 'ਚ 'ਅਬਕੇ ਬਰਸ' ਨਾਲ ਡੈਬਿਊ ਕੀਤਾ ਸੀ।

Punjabi Bollywood Tadka

ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਅੰਮ੍ਰਿਤਾ ਰਾਓ ਨਜ਼ਰ ਆਈ ਸੀ। ਹੁਣ ਤੱਕ ਆਰਿਆ ਨੇ 15 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਦੀ ਕਿਸੇ ਵੀ ਫਿਲਮ ਨੂੰ ਹਿੱਟ ਨਹੀਂ ਕਿਹਾ ਜਾ ਸਕਦਾ। ਆਰਿਆ, ਸਲਮਾਨ ਖਾਨ ਨਾਲ ਫਿਲਮ 'ਰੇਡੀ' 'ਚ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ 'ਮਟਰੂ ਕੀ ਬਿਜਲੀ ਕਾ ਮੰਡੋਲਾ', 'ਗੁਰੂ' ਵਰਗੀਆਂ ਫਿਲਮਾਂ 'ਚ ਸੁਪੋਰਟਿੰਗ ਰੋਲ ਵੀ ਕਰ ਚੁੱਕੇ ਹਨ।

Punjabi Bollywood Tadka

ਐਕਟਿੰਗ ਤੋਂ ਇਲਾਵਾ ਆਰਿਆ ਨੂੰ ਕਿਤਾਬਾਂ ਲਿਖਣ ਦਾ ਵੀ ਸ਼ੌਕ ਹੈ। ਉਨ੍ਹਾਂ ਨੇ 'ਪੁਸ਼ਪਕ ਵਿਮਾਨ' ਨਾਂ ਦੀ ਇਕ ਕਾਮਿਕ ਬੁੱਕ ਲਿਖੀ ਹੈ, ਜਿਸ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ।

Punjabi Bollywood Tadka

ਬਿੱਗ ਬੌਸ ਦੌਰਾਨ ਆਰਿਆ ਬੱਬਰ ਦਾ ਅਫੇਅਰ ਮਿਨਿਸ਼ਾ ਲਾਂਬਾ ਨਾਲ ਸੀ। ਹਾਲਾਂਕਿ ਇਸ ਦਾ ਖੁਲਾਸਾ ਖੁਦ ਆਰਿਆ ਨੇ 'ਬਿੱਗ ਬੌਸ ਸੀਜ਼ਨ 8' 'ਚ ਕੀਤਾ ਸੀ। ਮਿਨਿਸ਼ਾ ਅਤੇ ਆਰਿਆ ਦੋਵੇਂ ਹੀ ਇਸ ਸੀਜ਼ਨ 'ਚ ਬਿੱਗ ਬੌਸ ਦੇ ਘਰ ਦੇ ਮੈਂਬਰ ਸਨ।

Punjabi Bollywood Tadka

ਆਰਿਆ ਨੇ ਇਸ ਸ਼ੋਅ 'ਚ ਮਿਨਿਸ਼ਾ ਉੱਤੇ ਕਈ ਇਲਜ਼ਾਮ ਲਗਾਏ ਸਨ। ਆਰਿਆ ਬੱਬਰ ਦਾ ਅਫੇਅਰ ਸ੍ਰਿਸ਼ਟੀ ਨਾਇਰ ਨਾਲ ਵੀ ਦੱਸਿਆ ਜਾਂਦਾ ਹੈ।

Punjabi Bollywood Tadka

ਸੀਰੀਅਲ 'ਸੰਕਟ ਮੋਚਨ ਮਹਾਬਲੀ ਹਨੂਮਾਨ' 'ਚ ਰਾਵਣ ਦਾ ਕਿਰਦਾਰ ਨਿਭਾਅ ਕੇ ਆਰਿਆ ਬੱਬਰ ਮਸ਼ਹੂਰ ਹੋ ਗਏ ਸਨ। ਆਰਿਆ ਬੱਬਰ ਜਲਦ ਹੀ ਫਿਲਮ 'ਜੰਗਲਮ' ਦਿਖਾਈ ਦੇਣਗੇ।

Punjabi Bollywood Tadka


Tags: Aarya BabbarBirthdayYaar AnnmulleJatts In GolmaalVirsaNaughty JattsSalman Khan

Edited By

Chanda Verma

Chanda Verma is News Editor at Jagbani.