FacebookTwitterg+Mail

B'Day Spl : ਅਭੈ ਦਿਓਲ ਨੇ ਬਾਲੀਵੁੱਡ 'ਚ ਅਦਾਕਾਰੀ ਨਾਲ ਬਣਾਈ ਵੱਖਰੀ ਪਛਾਣ

abhay deol
15 March, 2018 02:17:19 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਅਭੈ ਦਿਓਲ ਦਾ ਨਾਂ ਇਕ ਅਜਿਹੇ ਅਭਿਨੇਤਾ ਦੇ ਤੌਰ 'ਤੇ ਲਿਆ ਜਾਂਦਾ ਹੈ ਜਿਸਨੇ ਆਪਣੇ ਸੰਵੇਦਨਸ਼ੀਲ ਅਭਿਨੈ ਨਾਲ ਪ੍ਰਸ਼ੰਸਕਾਂ 'ਚ ਖਾਸ ਜਗ੍ਹਾ ਬਣਾਈ ਹੈ। 15 ਮਾਰਚ, 1976 ਨੂੰ ਜਨਮੇ ਅਭੈ ਦਿਓਲ ਨੂੰ ਅਭਿਨੈ ਦੀ ਕਲਾ ਵਿਰਾਸਤ 'ਚ ਮਿਲੀ ਸੀ। ਧਰਮਿੰਦਰ ਦੇ ਪਰਿਵਾਰ ਨਾਲ ਰਿਸ਼ਤਾ ਰੱਖਣ ਵਾਲੇ ਅਭੈ ਅਭਿਨੇਤਾ ਬਣਨਾ ਚਾਹੁੰਦੇ ਸਨ।

Punjabi Bollywood Tadka
ਅਭੈ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਨਿਰਦੇਸ਼ਕ ਇਮਤਿਆਜ਼ ਅਲੀ ਨਿਰਦੇਸ਼ਿਤ ਫਿਲਮ 'ਸੋਚਾ ਨਾ ਥਾ' ਨਾਲ ਕੀਤੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ।

Punjabi Bollywood Tadka
ਸਾਲ 2007 'ਚ ਅਭੈ ਦਿਓਲ ਦੀ 'ਹਨੀਮੂਨ ਟ੍ਰੈਵਲਸ ਪ੍ਰਾ. ਲਿਮਿਟਡ' ਰਿਲੀਜ਼ ਹੋਈ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ। ਪਿੱਛਲੇ ਸਾਲ ਰਿਲੀਜ਼ ਹੋਈ ਫਿਲਮ 'ਏਕ ਚਾਲੀਸ ਦੀ ਲਾਸਟ ਲੋਕਲ' 'ਚ ਆਪਣੇ ਸੰਵੇਦਨਸ਼ੀਲ ਕਿਰਦਾਰ ਦੇ ਰਾਹੀਂ ਅਭੈ ਦਿਓਲ ਦੀ ਅਦਾਕਾਰੀ ਦੀ ਕਾਫੀ ਤਾਰੀਫਾਂ ਹੋਈਆਂ ਸਨ।

Punjabi Bollywood Tadka
ਸਾਲ 2014 'ਚ ਰਿਲੀਜ਼ ਹੋਈ ਫਿਲਮ 'ਵਨ ਬਾਏ ਟੂ' ਰਾਹੀਂ ਅਭੈ ਦਿਓਲ ਨੇ ਫਿਲਮ ਨਿਰਮਾਣ ਦੇ ਖੇਤਰ 'ਚ ਕਦਮ ਰੱਖਿਆ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਤੋਂ ਇਲਾਵਾ ਸਾਲ 2016 'ਚ ਫਿਲਮ 'ਹੈਪੀ ਭਾਗ ਜਾਏਗੀ' 'ਚ ਕੰਮ ਕੀਤਾ। ਇਸ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ।

Punjabi Bollywood Tadka


Tags: Abhay Deol Birthday Socha Na Tha Producer Honeymoon Travels Pvt Ltd Bollywood Actor

Edited By

Kapil Kumar

Kapil Kumar is News Editor at Jagbani.