FacebookTwitterg+Mail

ਰਾਜਕੁਮਾਰ ਦੀ ਪ੍ਰੇਮਿਕਾ ਨਾਲ ਰੋਮਾਂਸ ਕਰੇਗਾ ਅਭੈ ਦਿਓਲ, ਰਿਲੀਜ਼ ਡੇਟ ਆਈ ਸਾਹਮਣੇ

abhay deol
23 March, 2018 06:30:24 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਭੈ ਦਿਓਲ ਪਿੱਛਲੇ ਕਾਫੀ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹਨ ਪਰ ਹੁਣ ਧਮਾਕੇਦਾਰ ਵਾਪਸੀ ਕਰਦੇ ਹੋਏ ਅਭੈ 'ਨਾਨੂੰ ਦੀ ਜਾਨੂੰ' 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ।

ਲਵ ਸਟੋਰੀ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਫਰਾਜ਼ ਹੈਦਰ ਕਰ ਰਹੇ ਹਨ ਅਤੇ ਸਾਜ਼ਿਦ ਕੁਰੈਸ਼ੀ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ 'ਚ ਅਭੈ ਦਿਓਲ ਅਤੇ ਪਤਰਲੇਖਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੇਗੀ।

ਦੱਸਣਯੋਗ ਹੈ ਕਿ ਪਤਰਲੇਖਾ ਨੇ ਅਭਿਨੇਤਾ ਰਾਜਕੁਮਾਰ ਰਾਓ ਨਾਲ ਫਿਲਮ 'ਸਿਟੀਲਾਈਟਸ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਹਾਲ ਦੋਵੇਂ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 20 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Abhay Deol Patralekha Rajkummar Rao Nanu ki Jaanu Poster Hindi Film

Edited By

Kapil Kumar

Kapil Kumar is News Editor at Jagbani.