FacebookTwitterg+Mail

ਵਿਆਹ ਦੇ 10 ਸਾਲ ਪੂਰੇ ਹੋਣ 'ਤੇ ਜਾਣੋ ਕਿਥੇ ਪਹੁੰਚੇ ਬੇਟੀ ਨਾਲ ਐਸ਼ਵਰਿਆ ਤੇ ਅਭਿਸ਼ੇਕ (ਦੇਖੋ ਤਸਵੀਰਾਂ)

    1/9
20 April, 2017 06:38:48 PM
ਮੁੰਬਈ— ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਜੋੜੀਆਂ 'ਚੋਂ ਇਕ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੇ ਵਿਆਹ ਨੂੰ ਅੱਜ ਪੂਰੇ 10 ਸਾਲ ਹੋ ਗਏ ਹਨ। ਅੱਜ ਹੀ ਦੇ ਦਿਨ ਸਾਲ 2007 'ਚ ਐਸ਼ਵਰਿਆ ਤੇ ਅਭਿਸ਼ੇਕ ਨੇ ਸੱਤ ਫੇਰੇ ਲਏ ਸਨ। ਵਿਆਹ ਦੇ 10 ਸਾਲ ਪੂਰੇ ਹੋਣ ਮੌਕੇ ਐਸ਼ਵਰਿਆ ਤੇ ਅਭਿਸ਼ੇਕ ਬੇਟੀ ਆਰਾਧਿਆ ਬੱਚਨ ਨਾਲ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਦਰਸ਼ਨ ਕਰਨ ਲਈ ਪਹੁੰਚੇ। ਇਸ ਦੌਰਾਨ ਐਸ਼ਵਰਿਆ ਬੇਹੱਦ ਹੀ ਖੂਬਸੂਰਤ ਨਜ਼ਰ ਆਈ।
ਦੱਸਣਯੋਗ ਹੈ ਕਿ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਨੇ ਪਹਿਲੀ ਵਾਰ ਇਕ-ਦੂਜੇ ਨਾਲ 'ਢਾਈ ਅਕਸ਼ਰ ਪ੍ਰੇਮ ਕੇ' ਫਿਲਮ 'ਚ ਕੰਮ ਕੀਤਾ ਸੀ। ਇਹ ਫਿਲਮ ਸਾਲ 2000 'ਚ ਰਿਲੀਜ਼ ਹੋਈ ਸੀ। ਨਿਊਯਾਰਕ 'ਚ ਫਿਲਮ 'ਗੁਰੂ' ਦੇ ਪ੍ਰੀਮੀਅਰ ਤੋਂ ਬਾਅਦ ਜਨਵਰੀ 2007 'ਚ ਅਭਿਸ਼ੇਕ ਬੱਚਨ ਨੇ ਹੋਟਲ ਦੀ ਬਾਲਕਨੀ 'ਚ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਸੀ ਤੇ ਐਸ਼ਵਰਿਆ ਨੇ ਇਸ ਪ੍ਰਪੋਜ਼ਲ ਨੂੰ ਮਨਜ਼ੂਰ ਕਰ ਲਿਆ ਸੀ।

Tags: Abhishek Bachchan Aishwarya Rai Marriage Anniversary ਐਸ਼ਵਰਿਆ ਰਾਏ ਅਭਿਸ਼ੇਕ ਬੱਚਨ