FacebookTwitterg+Mail

B'day : ਕ੍ਰਿਸ਼ਮਾ ਦੇ ਇਸ ਫੈਸਲੇ ਕਾਰਨ ਟੁੱਟੀ ਸੀ ਅਭਿਸ਼ੇਕ ਨਾਲ ਮੰਗਣੀ, ਵਜ੍ਹਾ ਆਈ ਸਾਹਮਣੇ

abhishek bachchan
05 February, 2018 12:20:21 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਦੇ 42ਵੇਂ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਰਾਜ਼ ਖੋਲ੍ਹਣ ਜਾ ਰਹੇ ਹਾਂ। ਐਸ਼ਵਰਿਆ ਨਹੀਂ ਕ੍ਰਿਸ਼ਮਾ ਕਪੂਰ ਨਾਲ ਵਿਆਹ ਕਰਨ ਵਾਲੇ ਸਨ। ਮੰਗਣੀ ਟੁੱਟਣ ਪਿੱਛੇ ਜਯਾ ਬੱਚਨ ਨੇ ਵਿਲੇਨ ਦਾ ਰੋਲ ਨਿਭਾਇਆ ਸੀ।

Punjabi Bollywood Tadka
ਦਰਅਸਲ, ਸੰਜੈ ਨਾਲ ਵਿਆਹ ਤੋਂ ਪਹਿਲਾਂ ਕ੍ਰਿਸ਼ਮਾ ਕਪੂਰ ਦੀ ਮੰਗਣੀ ਅਭਿਸ਼ੇਕ ਬੱਚਨ ਨਾਲ ਹੋਈ ਸੀ। ਇਹ ਮੰਗਣੀ ਸਾਲ 2002 'ਚ ਅਮਿਤਾਭ ਬੱਚਨ ਦੇ ਜਨਮਦਿਨ 'ਤੇ ਹੋਈ ਸੀ, ਪਰ ਅਚਾਨਕ ਦੋਵਾਂ ਨੇ ਰਿਸ਼ਤਾ ਤੋੜ ਦਿੱਤਾ। ਖਬਰਾਂ ਦੀਆਂ ਮੰਨੀਏ ਤਾਂ ਜਯਾ ਨਹੀਂ ਚਾਹੁੰਦੀ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਨੂੰਹ ਫਿਲਮਾਂ 'ਚ ਕੰਮ ਕਰੇ।

Punjabi Bollywood Tadka
ਜਦੋਂ ਇਹ ਗੱਲ ਕ੍ਰਿਸ਼ਮਾ ਕਪੂਰ ਨੂੰ ਪਤਾ ਲੱਗੀ ਤਾਂ ਉਸ ਨੇ ਐਕਟਿੰਗ ਛੱਡਣ ਤੋਂ ਸਾਫ ਇਨਕਾਰ ਕਰ ਦਿੱਤਾ, ਕਿਉਂਕਿ ਉਹ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਇਸ ਲਈ ਦੋਵਾਂ ਪਰਿਵਾਰਾਂ ਵਿਚਕਾਰ ਦਰਾਰ ਆ ਗਈ ਅਤੇ ਇਹ ਰਿਸ਼ਤਾ ਟੁੱਟ ਗਿਆ। ਇਸ ਤੋਂ ਬਾਅਦ ਕ੍ਰਿਸ਼ਮਾ ਨੇ ਸੰਜੈ ਕਪੂਰ ਨਾਲ ਵਿਆਹ ਕੀਤਾ। ਇਹ ਸੰਜੈ ਦਾ ਦੂਜਾ ਵਿਆਹ ਸੀ। ਉਥੇ ਹੀ ਸੰਜੈ ਨੇ ਹੁਣ ਪ੍ਰਿਆ ਚਟਵਾਲ ਨਾਲ ਤੀਜਾ ਵਿਆਹ ਕਰ ਲਿਆ ਹੈ।

Punjabi Bollywood Tadka
ਆਖਿਰਕਾਰ ਸਾਲ 2013 'ਚ ਸੰਜੈ ਅਤੇ ਕ੍ਰਿਸ਼ਮਾ ਦਾ ਤਲਾਕ ਹੋ ਗਿਆ। ਕੁਝ ਸਮੇਂ ਬਾਅਦ ਖਬਰ ਆਈ ਕਿ ਕ੍ਰਿਸ਼ਮਾ ਨੂੰ ਆਪਣਾ ਨਵਾਂ ਪਿਆਰ ਮਿਲ ਗਿਆ ਹੈ। ਇਸ ਪਿਆਰ ਦਾ ਨਾਮ ਹੈ ਸੰਦੀਪ ਤੋਸ਼ਨੀਵਾਲ।ਸੰਦੀਪ ਇਕ ਫਾਰਮਾਸੂਟਿਕਲ ਕੰਪਨੀ ਦੇ ਸੀ. ਈ. ਓ. ਹਨ। ਦੋਵਾਂ ਨੂੰ ਪਹਿਲੀ ਵਾਰ ਇੱਕਠੇ ਵਿਦਿਆ ਬਾਲਨ ਅਤੇ ਉਨ੍ਹਾਂ ਦੇ ਪਤੀ ਸਿਧਾਰਥ ਰਾਏ ਕਪੂਰ ਦੀ ਪਾਰਟੀ ਵਿਚ ਦੇਖਿਆ ਗਿਆ ਸੀ।


Tags: Abhishek BachchanAishwaryaAaradhyaJaya Bhaduri BachchanAmitabh BachchanKarisma KapoorBirthday

Edited By

Manju

Manju is News Editor at Jagbani.