FacebookTwitterg+Mail

ਵਿਆਹ ਤੋਂ 3 ਸਾਲ ਬਾਅਦ ਨਰਿੰਦਰ ਝਾਅ ਦਾ ਦਿਹਾਂਤ, ਸ਼ਾਹਰੁਖ-ਰਿਤਿਕ ਨਾਲ ਕਰ ਚੁੱਕੈ ਕੰਮ

actor narendra jha passes away at 55 after heart attack
14 March, 2018 01:33:01 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਮਸ਼ਹੂਰ ਅਦਾਕਾਰ ਨਰਿੰਦਰ ਝਾਅ ਦਾ 55 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਦਰਜਨਾਂ ਫਿਲਮਾਂ ਤੇ 20 ਤੋਂ ਜ਼ਿਆਦਾ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਨਰਿੰਦਰ ਨੇ ਆਪਣੇ ਬਲਬੂਤੇ 'ਤੇ ਫਿਲਮ ਇੰਡਸਟਰੀ 'ਚ ਕਾਮਯਾਬੀ ਹਾਸਲ ਕੀਤੀ ਸੀ। ਉਨ੍ਹਾਂ ਨੇ ਸ਼ਾਹਰੁਖ ਖਾਨ, ਸਲਮਾਨ ਖਾਨ ਵਰਗੇ ਵੱਡੇ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੇ ਸਨ।
Punjabi Bollywood Tadka

ਕਈ ਬਾਲੀਵੁੱਡ ਤੇ ਟੀ. ਵੀ. ਸਿਤਾਰਿਆਂ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।
Punjabi Bollywood Tadka
3 ਸਾਲ ਪਹਿਲਾਂ ਕਰਵਾਇਆ ਸੀ ਵਿਆਹ
3 ਸਾਲ ਪਹਿਲਾਂ ਹੀ ਨਰਿੰਦਰ ਨੇ ਸੈਂਸਰ ਬੋਰਡ ਦੀ ਸਾਬਕਾ ਸੀ. ਈ. ਓ. ਪੰਕਜਾ ਠਾਕੁਰ ਨਾਲ ਵਿਆਹ ਕਰਵਾਇਆ ਸੀ। 11 ਮਈ 2015 ਨੂੰ ਦੋਵਾਂ ਨੇ ਨਾਸਿਕ 'ਚ ਗੁਪਤ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਇਹ ਪੰਕਜਾ ਦਾ ਦੂਜਾ ਵਿਆ ਹੈ। ਪਹਿਲੇ ਪਤੀ ਤੋਂ ਉਸ ਦੀ ਇਕ ਬੇਟੀ ਵੀ ਹੈ। 
Punjabi Bollywood Tadka
ਇੰਟਰਵਿਊ ਦੌਰਾਨ ਨਰਿੰਦਰ ਨੇ ਖੋਲ੍ਹੇ ਸੀ ਰਿਲੇਸ਼ਨ ਦੇ ਕਈ ਕਿੱਸੇ
ਇਕ ਇੰਟਰਵਿਊ ਦੌਰਾਨ ਨਰਿੰਦਰ ਨੇ ਦੱਸਿਆ ਸੀ ਕਿ, ''ਮੈਂ ਪੰਕਜਾ ਨੂੰ ਉਦੋਂ ਤੋਂ ਜਾਣਦਾ ਸੀ, ਜਦੋਂ ਅਸੀਂ ਦਿੱਲੀ 'ਚ ਸੀ। ਮੈਂ ਉਸ ਨਾਲ ਸਾਲ 2007 'ਚ ਮਿਲਿਆ ਸੀ। ਸਾਲ 2009 'ਚ ਮੈਂ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਪੰਕਜਾ ਨੂੰ ਮੇਰਾ ਪ੍ਰਪੋਜਸ ਸਵੀਕਾਰ ਕਰਨ 'ਚ 1 ਸਾਲ ਲੱਗਾ ਸੀ।
Punjabi Bollywood Tadka

ਪੰਕਜਾ ਨੇ ਸਾਲ 2010 'ਚ ਮੁੜ ਵਿਆਹ ਕਰਵਾਉਣ ਦਾ ਮਨ ਬਣਾਇਆ ਪਰ ਮੇਰੇ ਤੋਂ ਸਮਾਂ ਮੰਗਿਆ ਸੀ। ਉਸ ਦੇ ਪਹਿਲੇ ਪਤੀ ਦੀ ਇਕ ਬੇਟੀ ਵੀ ਹੈ ਤੇ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਮੇਰੀ ਜ਼ਿੰਦਗੀ 'ਚ ਆ ਕੇ ਮੈਨੂੰ ਪਰੇਸ਼ਾਨ ਕਰੇ।''
Punjabi Bollywood Tadka
ਨਰਿੰਦਰ ਸੀ ਕਾਫੀ ਮਸ਼ਹੂਰ ਕਲਾਕਾਰ
ਨਰਿੰਦਰ ਝਆ ਨੇ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ। ਉਨ੍ਹਾਂ ਨੇ ਸ਼ਾਹਿਦ ਕਪੂਰ ਦੀ 'ਹੈਦਰ', ਸ਼ਾਹਰੁਖ ਖਾਨ ਦੀ 'ਰਈਸ', ਸੰਨੀ ਦਿਓਲ ਦੀ 'ਘਾਇਲ ਵਨਸ ਅਗੇਨ', ਰਿਤਿਕ ਰੌਸ਼ਨ ਦੀ 'ਕਾਬਿਲ' ਤੋਂ ਇਲਾਵਾ 'ਹਮਾਰੀ ਅਧੂਰੀ ਕਹਾਣੀ', 'ਫੋਰਸ 2' ਸਮੇਤ ਕਾਫੀ ਫਿਲਮਾਂ 'ਚ ਕੰਮ ਕੀਤਾ ਸੀ। ਦੱਸ ਦੇਈਏ ਕਿ ਨਰਿੰਦਰ ਝਆ ਸਲਮਾਨ ਖਾਨ ਤੇ ਬੌਬੀ ਦਿਓਲ ਦੀ ਸਟਾਰਰ ਫਿਲਮ 'ਰੇਸ 3' 'ਚ ਵੀ ਕੰਮ ਕਰ ਰਹੇ ਸਨ।
Punjabi Bollywood Tadka
ਸਾਲ 1992 'ਚ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਨਰਿੰਦਰ ਝਆ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1992 'ਚ ਕੀਤੀ ਸੀ। ਦਿੱਲੀ 'ਚ ਐਕਟਿੰਗ ਕੋਰਸ ਕਰਨ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਵੱਲ ਰੁਖ ਕਰ ਲਿਆ। ਮਾਇਆ ਨਗਰੀ 'ਚ ਉਨ੍ਹਾਂ ਨੇ ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ। ਕਈ ਵਿਗਿਆਪਨਾਂ 'ਚ ਕੰਮ ਕੀਤਾ ਤੇ ਉਹ ਵਿਗਿਆਪਨਾਂ ਦਾ ਮਸ਼ਹੂਰ ਚਿਹਰਾ ਬਣ ਗਏ।
Punjabi Bollywood Tadka   


Tags: Narendra JhaHeart AttackDiedHaiderRaeesGhayal Once AgainForce 2KaabilHamari Adhuri KahaniMohenjo Daro

Edited By

Sunita

Sunita is News Editor at Jagbani.