FacebookTwitterg+Mail

ਪਹਿਲਾ ਇੰਨੀ ਬੋਲਡ ਦਿਖਾਈ ਦਿੰਦੀ ਸੀ 'ਬਾਹੂਬਲੀ' ਦੀ ਮਾਂ, 200 ਤੋਂ ਵੱਧ ਫਿਲਮਾਂ 'ਚ ਕੀਤਾ ਕੰਮ!

    1/12
27 April, 2017 10:42:11 AM
ਮੁੰਬਈ— ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਬਾਹੂਬਲੀ-2' ਜਲਦੀ ਹੀ ਹੁਣ 28 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੀ ਖਾਸ ਕਿਰਦਾਰ, ਜਿਸ ਨੇ ਆਪਣੀ ਐਕਟਿੰਗ ਨਾਲ ਇਸ ਫਿਲਮ ਨਾਲ ਵੱਖਰੀ ਪਛਾਣ ਬਣਾਈ। ਉਹ 'ਰਾਮਿਆ ਕ੍ਰਿਸ਼ਣਾ' (46) ਨੇ ਮਹਾਰਾਣੀ ਸ਼ਿਵਗਾਮੀ ਦਾ ਬਹੁਤ ਖਾਸ ਕਿਰਦਾਰ ਨਿਭਾਇਆ। ਉਹ ਇਸ ਫਿਲਮ 'ਚ ਉਹ ਪ੍ਰਭਾਸ (ਬਾਹੂਬਲੀ) ਦੀ ਮਾਂ ਦੀ ਭੂਮਿਕਾ 'ਚ ਦਿਖਾਈ ਦਿੱਤੀ।
ਦੱਸਣਾ ਚਾਹੁੰਦੇ ਹਾਂ ਕਿ ਰਾਮਿਆ 200 ਤੋਂ ਵੀ ਵੱਧ ਫਿਲਮਾਂ ਤਾਮਿਲ, ਕੰਨੜ੍ਹ ਅਤੇ ਮਲਿਆਲਮ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਸ ਨੇ ਬਾਲੀਵੁੱਡ ਫਿਲਮ 'ਵਜੂਦ', 'ਬੜੇ ਮੀਆ ਛੋਟੇ ਮੀਆ', 'ਕ੍ਰਿਮੀਨਲ' ਵਰਗੀਆਂ ਹਿੰਦੀ ਸੁਪਰਹਿੱਟ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਰਾਮਿਆ ਨੇ ਦੱਸਿਆ ਕਿ, ''ਮੇਰੀ 'ਬਾਹੂਬਲੀ' ਨਾਲ ਉਸ ਦੀ ਪ੍ਰਸਿੱਧੀ ਕਾਫੀ ਵੱਧ ਗਈ ਹੈ। ਸਿਰਫ ਦੱਖਣੀ ਹੀ ਨਹੀਂ ਬਲਕਿ ਦੇਸ਼-ਵਿਦੇਸ਼ 'ਚ ਵੀ ਸ਼ਿਵਗਾਮੀ ਨਾਂ ਨਾਲ ਲੋਕ ਉਸ ਪਛਾਣਨ ਲੱਗੇ ਹਨ। ਫਿਲਮ ਲਈ ਐੱਸ. ਐੱਸ ਰਾਜਾਮੌਲੀ ਨਾਲ ਹੋਈ ਪਹਿਲੀ ਮੀਟਿੰਗ ਬਾਰੇ 'ਚ ਰਾਮਿਆ ਨੇ ਦੱਸਿਆ, 'ਸਾਰਾ ਕ੍ਰੇਡਿਟ ਐੱਸ. ਐੱਸ ਰਾਜਾਮੌਲੀ ਨੂੰ ਜਾਂਦਾ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਇਸ ਫਿਲਮ ਦੀ ਕਹਾਣੀ ਸੁਣਾਈ ਸੀ, ਉਸ ਸਮੇਂ ਮੇਰੇ ਰੋਂਗਟੇ ਖੜੇ ਹੋ ਗਏ ਸਨ। ਮੈਂ ਖੁਦ ਨੂੰ ਰਾਣੀ ਸ਼ਿਵਗਾਮੀ ਵਰਗਾ ਹੀ ਸਮਝਣ ਲੱਗ ਪਈ ਸੀ। ਆਮ ਤੌਰ 'ਤੇ ਨਰੇਸ਼ਨ ਸਮੇ ਮੈਂ ਸੌਂ ਜਾਂਦੀ ਸੀ, ਪਰ ਪਹਿਲੀ ਵਾਰ ਜਦੋਂ ਰਾਜਾਮੌਲੀ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤਾਂ ਲਗਾਤਾਰ 2 ਘੰਟੇ ਮੈਂ ਸੁਣਦੀ ਰਹੀ। ਹਰ ਸ਼ਾਟ, ਹਰ ਸੀਨ ਬਿਲਕੁਲ ਸਾਫ ਸੀ, ਮੰਨੋ ਜਿਵੇਂ ਕੋਈ ਵੀਡੀਓ ਦੇਖ ਰਹੀ ਹਾਂ। ਜਦੋਂ ਡਾਇਰੈਕਟਰ ਦਾ ਵਿਜਨ ਇੰਨਾ ਸਾਫ ਹੁੰਦਾ ਹੈ ਤਾਂ ਆਰਟਿਸਟ ਦਾ ਵੀ ਕਿਰਦਾਰ ਮੁਤਾਬਕ ਢਲਣਾ ਅਸਾਨ ਹੁੰਦਾ ਹੈ। ਮੈਂ ਕੋਈ ਤਿਆਰੀ ਨਹੀਂ ਕੀਤੀ ਸੀ। ਬਸ ਮੈਂ ਆਪਣੇ ਆਪ ਨੂੰ ਇਸ ਕਿਰਦਾਰ ਲਈ ਪਰਫੈਕਟ ਪਾਇਆ ਅਤੇ ਸਿਵਗਾਮੀ ਦੀ ਤਰ੍ਹਾਂ ਬਦਲ ਗਈ। ਜਿਵੇਂ ਹੀ ਮੈਂ ਕੱਪੜੇ ਅਤੇ ਗਹਿਣੇ ਪਾਏ। ਮੇਰੀ ਬਾਡੀ ਪੂਰੀ ਤਰ੍ਹਾਂ ਬਦਲ ਕੇ ਇਕ ਰਾਣੀ ਤਰ੍ਹਾਂ ਹੋ ਗਈ।''

Tags: Ramya KrishnaBaahubali 2boldInterviewਰਾਮਿਆ ਕਿਸ਼ਣਨਬਾਹੂਬਲੀ 2ਬੋਲਡਇੰਟਰਵਿਊ