FacebookTwitterg+Mail

ਫਲੈਟ 'ਚ ਲਟਕਦੀ ਮਿਲੀ ਇਸ ਅਭਿਨੇਤਰੀ ਦੀ ਲਾਸ਼, ਵੱਢੀ ਹੋਈ ਸੀ ਹੱਥ ਦੀ ਨਾੜ (ਦੇਖੋ ਤਸਵੀਰਾਂ)

    1/5
08 February, 2017 10:26:12 PM
ਕੋਲਕਾਤਾ— ਇਥੇ ਕਸਬਾ ਇਲਾਕੇ 'ਚ ਇਕ ਬੰਗਾਲੀ ਅਭਿਨੇਤਰੀ ਦੀ ਲਾਸ਼ ਫਲੈਟ 'ਚ ਲਟਕਦੀ ਮਿਲੀ। ਪੁਲਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਸਬਾ ਇਲਾਕੇ ਦੇ ਫਲੈਟ ਤੋਂ 28 ਸਾਲਾ ਬਿਤਾਸਤਾ ਸਾਹਾ ਦੀ ਲਾਸ਼ ਮਿਲੀ ਹੈ। ਹੱਥ ਦੀ ਨਾੜ ਵੱਢੀ ਹੋਈ ਸੀ ਤੇ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਹਨ। ਦੱਸਣਯੋਗ ਹੈ ਕਿ ਬਿਤਾਸਤਾ ਦੀ ਆਖਰੀ ਫਿਲਮ 'ਬੰਚਾ ਐਲੋ ਫਿਰੇ' ਪਿਛਲੇ ਸਾਲ ਅਕਤੂਬਰ 'ਚ ਰਿਲੀਜ਼ ਹੋਈ ਸੀ।
ਪੁਲਸ ਨੇ ਦੱਸਿਆ ਕਿ ਬਿਤਾਸਤਾ ਦੀ ਮਾਂ ਦੋ ਦਿਨਾਂ ਤੋਂ ਉਸ ਨੂੰ ਫੋਨ ਕਰ ਰਹੀ ਸੀ ਪਰ ਬਿਤਾਸਤਾ ਫੋਨ ਕਾਲਜ਼ ਦਾ ਕੋਈ ਜਵਾਬ ਨਹੀਂ ਦੇ ਰਹੀ ਸੀ। ਗੱਲ ਨਾ ਹੋਣ ਕਾਰਨ ਬਿਤਾਸਤਾ ਦੀ ਮਾਂ ਉਸ ਦੇ ਫਲੈਟ ਪਹੁੰਚੀ, ਜਿਥੇ ਬਿਤਾਸਤਾ ਇਕੱਲੀ ਰਹਿੰਦੀ ਸੀ। ਵਾਰ-ਵਾਰ ਦਰਵਾਜ਼ਾ ਖੜਕਾਉਣ 'ਤੇ ਵੀ ਬਿਤਾਸਤਾ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਅਜਿਹੇ 'ਚ ਉਸ ਦੀ ਮਾਂ ਨੇ ਗੁਆਂਢੀਆਂ ਦੀ ਮਦਦ ਨਾਲ ਪੁਲਸ ਨੂੰ ਖਬਰ ਦਿੱਤੀ। ਪੁਲਸ ਦਰਵਾਜ਼ਾ ਤੋੜ ਕੇ ਬਿਤਾਸਤਾ ਦੇ ਫਲੈਟ ਅੰਦਰ ਪਹੁੰਚੀ, ਜਿਥੇ ਅਭਿਨੇਤਰੀ ਦੀ ਲਾਸ਼ ਫਲੈਟ 'ਚ ਲਟਕਦੀ ਹੋਈ ਮਿਲੀ।
ਪੁਲਸ ਨੇ ਦੱਸਿਆ ਕਿ ਫਲੈਟ 'ਚ ਕਾਫੀ ਬਦਬੂ ਸੀ ਤੇ ਲਾਸ਼ ਲਗਭਗ ਦੋ ਦਿਨ ਪੁਰਾਣੀ ਲੱਗ ਰਹੀ ਹੈ ਤੇ ਉਹ ਥੋੜ੍ਹੀ ਬਹੁਤ ਸੜ ਵੀ ਗਈ ਸੀ। ਪੁਲਸ ਨੇ ਕਿਹਾ ਕਿ ਅਭਿਨੇਤਰੀ ਦੇ ਗੁੱਟ ਦੀ ਨਾੜ ਵੱਢੀ ਹੋਈ ਸੀ ਤੇ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਹਨ। ਸ਼ੁਰੂਆਤੀ ਜਾਂਚ 'ਚ ਇਹ ਆਤਮ ਹੱਤਿਆ ਦਾ ਮਾਮਲਾ ਲੱਗ ਰਿਹਾ ਹੈ। ਹਾਲਾਂਕਿ ਪੁਲਸ ਅਜੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਬਿਤਾਸਤਾ ਦੇ ਫੋਨ ਕਾਲਜ਼ ਦੀ ਜਾਂਚ ਵੀ ਕਰ ਰਹੀ ਹੈ।

Tags: Bitasta Saha Dead Body Bengali Actress ਬੰਗਾਲੀ ਅਭਿਨੇਤਰੀ ਬਿਤਾਸਤਾ ਸਾਹਾ ਲਾਸ਼