FacebookTwitterg+Mail

ਅਦਾਕਾਰਾ ਕੈਟਰੀਨਾ ਨੇ 'ਜੱਗਾ ਜਾਸੂਸ' ਫਿਲਮ ਦੇ ਰਿਲੀਜ਼ ਹੋਣ 'ਚ ਦੇਰੀ ਦਾ ਕਾਰਨ ਦੱਸਿਆ

actress katrina said wars spy for the delay in the release of the film
28 August, 2016 05:00:58 PM

ਮੁੰਬਈ—ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਨੇ ਫਿਲਮ 'ਜੱਗਾ ਜਾਸੂਸ' ਦੇ ਰਿਲੀਜ਼ 'ਚ ਦੇਰੀ ਦਾ ਕਾਰਨ ਦੱਸਿਆ ਹੈ। ਬਾਲੀਵੁੱਡ ਫਿਲਮਕਾਰ ਅਨੁਰਾਗ ਬਸੁ ਫਿਲਮ 'ਜੱਗਾ ਜਾਸੂਸ' ਬਣਾ ਰਹੇ ਹਨ। ਫਿਲਮ 'ਚ ਰਣਬੀਰ ਅਤੇ ਕੈਟਰੀਨਾ ਦੀ ਮੁੱਖ ਭੂਮਿਕਾ ਹੈ। ਜੱਗਾ ਜਾਸੂਸ ਦੀ ਜਦੋਂ ਤੋਂ ਮੇਕਿੰਗ ਸ਼ੁਰੂ ਹੋਈ ਹੈ, ਉਸ ਸਮੇਂ ਤੋਂ ਇਸ ਫਿਲਮ ਦੇ ਨਾਲ ਕੋਈ ਨਾ ਕੋਈ ਵਿਵਾਦ ਜ਼ਰੂਰ ਜੁੜਿਆ ਜਾ ਰਿਹਾ ਹੈ। ਨਾਲ ਹੀ ਇਕ ਮੁੱਖ ਕਾਰਨ ਇਹ ਫਿਲਮ ਚਰਚਾ 'ਚ ਹੈ, ਕਿਉਂਕਿ ਫਿਲਮ ਆਪਣੇ ਮੁਤਾਬਕ ਸਮੇਂ ਨਾਲ ਨਹੀਂ ਬਣੀ ਹੈ। ਕੈਟਰੀਨਾ ਨੇ ਕਿਹਾ ਹੈ ਕਿ ਇਹ ਸੱਚ ਨਹੀਂ ਹੈ ਕਿ ਮੇਰੇ ਕੋਲ ਡੇਟਸ ਦੀ ਕਮੀ ਸੀ, ਇਸ ਲਈ ਫਿਲਮ ਦੀ ਸ਼ੂਟਿੰਗ 'ਚ ਦੇਰੀ ਹੋਈ, ਸਗੋਂ ਇਸ ਦਾ ਕਾਰਨ ਖੁਦ ਅਨੁਰਾਗ ਹਨ। ਕੈਟਰੀਨਾ ਨੇ ਕਿਹਾ ਹੈ ਕਿ ਅਨੁਰਾਗ ਇਸ ਲਈ ਫਿਲਮ 'ਚ ਸਮਾਂ ਲਗਾ ਰਹੇ ਹਨ ਕਿਉਂਕਿ ਉਹ ਆਪਣੀ ਹਰ ਫਿਲਮ ਨੂੰ ਲੈ ਕੇ ਪਾਰਟੀਕੁਲਰ ਹਨ।


Tags: