FacebookTwitterg+Mail

ਇਸ ਟੀ. ਵੀ. ਅਭਿਨੇਤਰੀ 'ਤੇ ਲੱਗਾ ਚੋਰੀ ਕਰਨ ਦਾ ਦੋਸ਼!

actress nalini negi charged with theft
07 October, 2015 08:16:28 PM
ਮੁੰਬਈ- ਮੁੰਬਈ ਤੋਂ ਇਕ ਅਜਿਹੀ ਖਬਰ ਆਈ ਹੈ, ਜਿਸ 'ਚ ਇਕ ਟੀ. ਵੀ. ਅਭਿਨੇਤਰੀ 'ਤੇ ਚੋਰੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਖਬਰ ਮੁਤਾਬਕ ਇਸ ਦੀ ਪੁਸ਼ਟੀ ਲਈ ਦੋਸ਼ ਲਗਾਉਣ ਵਾਲੀ ਇਕ ਹੋਰ ਮਾਡਲ ਨੇ ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ ਵੀ ਮੁਹੱਈਆ ਕਰਵਾਈ ਹੈ। ਭਾਂਗਰ ਨਗਰ ਪੁਲਸ ਨੇ ਮਾਡਲ ਨੇਹਾ ਨਾਗੀਆ ਤੇ ਟੀ. ਵੀ. ਅਭਿਨੇਤਰੀ ਨਲਿਨੀ ਨੇਗੀ 'ਤੇ ਚੋਰੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਰੇਨੂੰ ਸ਼ਿਰੋਨੀ ਤੇ ਉਸ ਦੀ ਸਾਥਣ ਤਨਵੀ ਗੁਪਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਦਿੱਲੀ 'ਚ ਇਕ ਫੈਸ਼ਨ ਸ਼ੋਅ ਲਈ ਗਈਆਂ ਤਾਂ ਉਨ੍ਹਾਂ ਦੀ ਮੁਲਾਕਾਤ ਮਾਡਲ ਨੇਹਾ ਨਾਗੀਆ ਨਾਲ ਹੋਈ ਸੀ।
ਨੇਹਾ ਮੁੰਬਈ ਆ ਕੇ ਕੁਝ ਦਿਨ ਤਕ ਰੇਨੂੰ ਦੇ ਫਲੈਟ 'ਚ ਰਹੀ ਸੀ। ਕੁਝ ਦਿਨ ਪਹਿਲਾਂ ਰੇਨੂੰ ਤੇ ਤਨਵੀ ਪਾਰਟੀ ਲਈ ਰਾਤ ਨੂੰ ਬਾਹਰ ਗਈਆਂ ਸਨ ਤੇ ਆਪਣੇ ਫਲੈਟ ਦੀ ਚਾਭੀ ਨੇਹਾ ਨੂੰ ਦੇ ਗਈਆਂ ਸਨ। ਨੇਹਾ ਨੇ ਮੌਕੇ ਦਾ ਫਾਇਦਾ ਉਠਾ ਕੇ ਡੁਬਲੀਕੇਟ ਚਾਭੀ ਨਾਲ ਤਾਲਾ ਖੋਲ੍ਹਿਆ ਤੇ ਉਸ 'ਚੋਂ ਨਗਦੀ ਤੇ ਗਹਿਣ ਲੈ ਕੇ ਫਰਾਰ ਹੋ ਗਈ। ਸੀ. ਸੀ. ਟੀ. ਵੀ. ਫੁਟੇਜ 'ਚ ਨੇਹਾ ਫਲੈਟ ਅੰਦਰ ਜਾਂਦੀ ਦਿਖ ਰਹੀ ਹੈ ਤੇ ਉਸ ਦੇ ਕੋਲ ਇਕ ਬੈਗ ਵੀ ਸੀ। ਫੁਟੇਜ 'ਚ ਉਸ ਨਾਲ ਟੀ. ਵੀ. ਅਭਿਨੇਤਰੀ ਨਲਿਨੀ ਨੇਗੀ ਵੀ ਦਿਖਾਈ ਦੇ ਰਹੀ ਸੀ। ਪੁਲਸ ਨੇ ਦੋਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਅਭਿਨੇਤਰੀ ਚੋਰੀ Actress Theft