FacebookTwitterg+Mail

B'day Spl: ਇਸ ਅਦਾਕਾਰਾ ਨੇ ਆਮਿਰ ਖ਼ਾਨ ਨਾਲ 'ਲਿੱਪ ਲਾਕ' ਵਾਲੇ ਸੀਨ ਨਾਲ ਮਚਾ ਦਿੱਤੀ ਸੀ ਸਨਸਨੀ

    1/8
11 May, 2017 01:17:32 PM
ਮੁੰਬਈ—ਬਾਲੀਵੁੱਡ ਅਦਾਕਾਰ ਕਬੀਰ ਬੇਦੀ ਦੀ ਬੇਟੀ ਪੂਜਾ ਬੇਦੀ ਦਾ ਅੱਜ 47ਵਾਂ ਜਨਮਦਿਨ ਹੈ। ਇਸ ਅਦਾਕਾਰਾ ਦਾ ਜਨਮ 11 ਮਈ, 1970 'ਚ ਹੋਇਆ ਸੀ। ਪੂਜਾ ਨੇ ਫਿਲਮ 'ਜੋ ਜੀਤਾ ਵਹੀ ਸਿਕੰਦਰ' 'ਚ ਨਜ਼ਰ ਆਈ ਸੀ। ਪੂਜਾ ਦੀ ਪਹਿਲੀ ਫਿਲਮ 'ਵਿਸ਼ਕੰਨਿਆ' 1991 'ਚ ਰਿਲੀਜ਼ ਹੋਈ ਸੀ।
ਪੂਜਾ ਨੂੰ ਫਿਲਮ 'ਜੋ ਜੀਤਾ ਵਹੀ ਸਿਕੰਦਰ' ਨਾਲ ਥੋੜੀ-ਬਹੁਤ ਪਛਾਣ ਮਿਲੀ ਸੀ। ਇਸ ਫਿਲਮ 'ਚ ਪੂਜਾ ਨੇ ਆਮਿਰ ਨਾਲ 'ਲਿੱਪਲਾਕ' ਵੀ ਕੀਤਾ ਸੀ, ਜੋ ਕਾਫੀ ਚਰਚਾ 'ਚ ਰਿਹਾ। ਇਸ ਫਿਲਮ ਤੋਂ ਬਾਅਦ ਉਸ ਦੀ ਕੋਈ ਵੀ ਫਿਲਮ ਨਹੀਂ ਆਈ ਸੀ। ਪੂਜਾ ਨੇ ਆਪਣੇ ਕੈਰੀਅਰ 'ਚ ਸਿਰਫ 8 ਫਿਲਮਾਂ 'ਚ ਕੰਮ ਕੀਤਾ, ਜੋ ਕਿ ਸਾਰੀਆਂ ਹੀ ਫਲਾਪ ਰਹੀਆਂ।
ਪੂਜਾ ਬੇਦੀ ਦੀ ਅੱਜ ਵੀ ਬੋਲਡ ਅਦਾਕਾਰਾਂ 'ਚ ਗਿਣਤੀ ਹੁੰਦੀ ਹੈ। ਫਿਲਮਾਂ 'ਚ ਫਲਾਪ ਹੋਣ ਤੋਂ ਬਾਅਦ ਉਹ ਟੀ. ਵੀ. 'ਤੇ ਐਂਟਰੀ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਪੂਜਾ ਫਿਲਹਾਲ ਵੱਡੇ ਨਿਊਜ਼ ਪੇਪਰ ਲਈ ਕਾਲਮ ਲਿਖਦੀ ਹੈ। ਪੂਜਾ ਕਈ ਟਾਕ ਸ਼ੋਅ ਵੀ ਹੋਸਟ ਕਰ ਚੁੱਕੀ ਹੈ।
ਉਹ ਰਿਐਲਿਟੀ ਸ਼ੋਅ 'ਬਿੱਗ ਬੌਸ-5' 'ਚ ਵੀ ਨਜ਼ਰ ਆ ਚੁੱਕੀ ਹੈ। ਜਦੋਂ ਉਹ ਸ਼ੋਅ 'ਚੋਂ ਆਉਟ ਹੋਈ ਸੀ ਤਾਂ ਉਸ ਨੇ ਟਵਿੱਟਰ 'ਤੇ ਸਲਮਾਨ ਖ਼ਾਨ ਖਿਲਾਫ ਲਿਖਿਆ ਸੀ। ਉਸ ਨੇ ਲਿਖਿਆ ਸੀ ਕਿ ਸਲਮਾਨ ਇਸ ਘਰ ਦੇ ਲੋਕਾਂ ਬੁਰਾ ਰਵੱਈਆ ਕਰਦੇ ਹਨ। ਉਹ ਆਪਣੇ ਵਿਵਦਿਤ ਬਿਆਨ ਕਰਕੇ ਕਾਫੀ ਚਰਚਿਤ ਰਹੀ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਕਬੀਰ ਬੇਦੀ ਨੇ ਚੌਥਾ ਵਿਆਹ ਕੀਤਾ ਸੀ ਤਾਂ ਉਸ ਨੇ ਸੌਤੇਲੀ ਮਾਂ ਦੇ ਖਿਲਾਫ ਵੀ ਬੁਰਾ ਲਿਖਿਆ ਸੀ। ਜਦੋਂ ਪਿਤਾ ਕਬੀਰ ਬੇਦੀ ਨੇ ਪ੍ਰਵੀਨ ਦੋਸਾਂਝ ਨਾਲ ਵਿਆਹ ਕੀਤਾ ਸੀ ਤਾਂ ਉਸ ਨੇ ਆਪਣੀ ਸੌਤੇਲੀ ਮਾਂ ਨੂੰ ਡਾਇਨ ਕਿਹਾ ਸੀ। ਉਸ ਨੇ ਲਿਖਿਆ, ''ਹਰ ਪਰੀ ਕਥਾ 'ਚ ਇਕ ਡਾਇਨ ਜਾਂ ਬੁਰੀ ਸੌਤੇਲੀ ਮਾਂ ਹੁੰਦੀ ਹੈ, ਮੇਰੀ ਹੁਣੀ-ਹੁਣੀ ਆਈ। ਕਬੀਰ ਬੇਦੀ ਨੇ ਪਰਵੀਨ ਦੋਸਾਂਝ ਨਾਲ ਵਿਆਹ ਕਰ ਲਿਆ ਹੈ।''
ਪੂਜਾ ਬੇਦੀ ਨੇ ਆਪਣੇ ਪ੍ਰੇਮੀ ਫਰਹਾਨ ਇਬਰਾਹਿਮ ਨਾਲ 1994 'ਚ ਵਿਆਹ ਕਰ ਲਿਆ ਸੀ। ਉਸ ਦੇ ਦੋ ਬੱਚੇ ਆਲੀਆ ਅਤੇ ਓਮਰ ਹੋਏ, ਪਰ ਪੂਜਾ ਨੇ 2003 'ਚ ਫਰਹਾਨ ਤੋਂ ਤਲਾਕ ਲੈ ਲਿਆ ਸੀ।
ਪੂਜਾ ਨੇ ਸਾਲ 2014 'ਚ ਦੀਪਿਕਾ ਪਾਦੂਕੋਣ ਦੇ ਕਲੀਵੇਜ 'ਤੇ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੈਲੇਬ੍ਰੇਟੀ ਨੂੰ ਖੁਦ ਇਹ ਤੈਅ ਕਰਨ ਹੁੰਦਾ ਹੈ ਕਿ ਕੈਮਰੇ ਦੇ ਸਾਹਮਣੇ ਕਿਵੇਂ ਪੇਸ਼ ਹੋਣਾ ਹੈ, ਉਹ ਜੇਕਰ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਕੈਮਰੇ ਦੇ ਅੱਗੇ ਜਾਵੇਗੀ ਤਾਂ ਕੈਮਰਾ ਤਾਂ ਉਸੇ ਅੰਦਾਜ਼ 'ਚ ਤਸਵੀਰ ਲਵੇਗਾ।
ਦੱਸਣਾ ਚਾਹੁੰਦੇ ਹਾਂ ਕਿ ਆਦਿਤਿਆ ਪੰਚੋਲੀ ਵੀ ਕਿਸੇ ਸਮੇਂ ਉਨ੍ਹਾਂ ਦੇ ਪ੍ਰੇਮੀ ਹੁੰਦੇ ਸਨ। ਇਨ੍ਹਾਂ ਦੋਵਾਂ ਦਾ ਰਿਸ਼ਤਾ ਵੀ ਕਾਫੀ ਚਰਚਾ 'ਚ ਰਿਹਾ ਹੈ।

Tags: Pooja BedibirthdayLip Locksਪੂਜਾ ਬੇਦੀਲਿੱਪ ਲਾਕਜਨਮਦਿਨ