FacebookTwitterg+Mail

ਨਸ਼ੇ ਨੇ ਇਸ ਟੀ. ਵੀ. ਅਭਿਨੇਤਰੀ ਦੀ ਕਰ ਦਿੱਤੀ ਅਜਿਹੀ ਹਾਲਤ, ਤਸਵੀਰਾਂ ਦੇਖ ਰਹਿ ਜਾਓਗੇ ਹੈਰਾਨ

    1/13
25 November, 2015 10:36:51 PM
ਮੁੰਬਈ- ਟੀ. ਵੀ. ਅਭਿਨੇਤਰੀ ਰੂਪਾ ਗਾਂਗੁਲੀ ਅੱਜ 49 ਸਾਲ ਦੀ ਹੋ ਗਈ ਹੈ। ਰੂਪਾ ਦਾ ਜਨਮ ਕੋਲਕਾਤਾ ਦੇ ਕਲਿਆਣੀ 'ਚ 25 ਨਵੰਬਰ 1966 ਨੂੰ ਹੋਇਆ ਸੀ। 25 ਸਾਲ ਪਹਿਲਾਂ ਬੀ. ਆਰ. ਚੋਪੜਾ ਦੇ ਟੀ. ਵੀ. ਸ਼ੋਅ 'ਮਹਾਭਾਰਤ' 'ਚ ਦਰੋਪਦੀ ਦਾ ਰੋਲ ਨਿਭਾਅ ਕੇ ਰੂਪਾ ਪ੍ਰਸਿੱਧ ਹੋਈ ਸੀ। ਦਰੋਪਦੀ ਦੇ ਰੋਲ ਤੋਂ ਬਾਅਦ ਉਸ ਨੇ ਗੌਤਮ ਘੋਸ਼ ਦੀ 'ਪੋਧਾ ਨੋਦੀਰ ਮਾਝੀ', 'ਅਪਰਣਾ ਸੇਨ ਕੀ ਯੁਗਾਂਤ' ਤੇ ਰਿਤੁਪਰਣਾ ਘੋਸ਼ ਦੀ 'ਅੰਤਰਮਹਿਲ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਤੇ ਸੁਰਖੀਆਂ ਬਟੋਰੀਆਂ।
ਰੂਪਾ ਗਾਂਗੁਲੀ ਨੇ ਇਕ ਮਕੈਨੀਕਲ ਇੰਜੀਨੀਅਰ ਧਰੁਵ ਮੁਖਰਜੀ ਨਾਲ 1992 'ਚ ਵਿਆਹ ਕਰਵਾਇਆ। ਵਿਆਹ ਦੇ 14 ਸਾਲ ਬਾਅਦ ਉਹ 2007 'ਚ ਵੱਖ ਹੋ ਗਏ ਤੇ ਬਾਅਦ 'ਚ ਜਨਵਰੀ 2009 'ਚ ਉਨ੍ਹਾਂ ਨੇ ਤਲਾਕ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਨਸ਼ੇ ਦੀ ਆਦਤ ਵੀ ਪੈ ਗਈ ਸੀ। ਉਸ ਦਾ ਆਕਾਸ਼ ਨਾਂ ਦਾ ਇਕ ਬੇਟਾ ਹੈ। ਪਤੀ ਤੋਂ ਵੱਖ ਹੋਣ ਤੋਂ ਬਾਅਦ ਉਹ ਆਪਣੇ ਤੋਂ 13 ਸਾਲ ਛੋਟੇ ਗਾਇਕ ਪ੍ਰੇਮੀ ਦਿਵਯੇਂਦੂ ਨਾਲ ਆਪਣੇ ਮੁੰਬਈ ਦੇ ਫਲੈਟ 'ਚ ਰਹਿੰਦੀ ਸੀ। ਅੱਗੇ ਚਲ ਕੇ ਰੂਪਾ ਦਿਵਯੇਂਦੂ ਤੋਂ ਵੀ ਵੱਖ ਹੋ ਗਈ।
ਸਟਾਰ ਪਲੱਸ ਦੇ ਹਿੱਟ ਰਿਐਲਿਟੀ ਸ਼ੋਅ 'ਸੱਚ ਕਾ ਸਾਮਨਾ' ਦੀ ਆਖਰੀ ਕਿਸ਼ਤ 'ਚ ਉਸ ਦੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ ਸਨ। ਰੂਪਾ ਨੇ ਦੱਸਿਆ ਸੀ ਕਿ ਜਦੋਂ ਉਹ ਮਹਾਭਾਰਤ ਸੀਰੀਅਲ ਕਰ ਰਹੀ ਸੀ ਤਾਂ ਇਸ ਦੌਰਾਨ ਉਸ ਦੇ ਵਿਆਹ ਤੋਂ ਬਾਅਦ ਵੀ ਸਬੰਧ ਬਣੇ। ਸ਼ੋਅ 'ਚ ਰੂਪਾ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਸਨ ਕਿ ਹੁਣ ਜਾ ਕੇ ਉਹ ਰਾਹਤ ਮਹਿਸੂਸ ਕਰ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਉਹ ਸਾਲਾਂ ਤੋਂ ਆਪਣੇ ਦਿਲ 'ਚ ਦਬਾ ਕੇ ਬੈਠੀ ਸੀ।

Tags: ਰੂਪਾ ਗਾਂਗੁਲੀ ਜਨਮ Roopa Ganguli Birthday