FacebookTwitterg+Mail

'Mrs. World' ਬਣ ਕੇ ਚਰਚਾ 'ਚ ਆਈ ਸੀ ਇਹ ਹਸੀਨਾ, 42 ਦੀ ਉਮਰ 'ਚ ਵੀ ਦਿਖਦੀ ਹੈ ਬੇਹੱਦ ਹੌਟ

aditi govitrikar birthday
21 May, 2018 05:29:10 PM

ਮੁੰਬਈ (ਬਿਊਰੋ)— ਜੇਕਰ ਗੱਲ ਬਿਊਟੀ ਵਿਦ ਬ੍ਰੇਨਸ ਦੀ ਕਰੀਏ ਤਾਂ ਬਾਲੀਵੁੱਡ ਦੀਆਂ ਅਭਿਨੇਤਰੀਆਂ 'ਚੋਂ ਇਕ ਅਦਿਤੀ ਗੋਵੀਤਰੀਕਰ ਦਾ ਨਾਂ ਜ਼ਰੂਰ ਆਉਂਦਾ ਹੈ। ਅਦਿਤੀ ਗੋਵੀਤਰੀਕਰ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ, ਜਿਨ੍ਹਾਂ 'ਚ ਉਨ੍ਹਾਂ ਦੀ ਐਕਟਿੰਗ ਨੂੰ ਵੀ ਕਾਫੀ ਸਰਾਹਿਆ ਗਿਆ। 21 ਮਈ 1976 ਨੂੰ ਮਹਾਰਾਸ਼ਟਰ ਦੇ ਪਨਵੇਲ 'ਚ ਅਦਿਤੀ ਦਾ ਜਨਮ ਹੋਇਆ ਸੀ। 42 ਦੀ ਉਮਰ 'ਚ ਵੀ ਅਦਿਤੀ ਬੇਹੱਦ ਖੂਬਸੂਰਤ ਅਤੇ ਹੌਟ ਦਿਖਦੀ ਹੈ।

Punjabi Bollywood Tadka

ਅਦਿਤੀ ਉਸ ਸਮੇਂ ਸੁਰਖੀਆਂ 'ਚ ਆਈ, ਜਦੋਂ ਉਨ੍ਹਾਂ ਨੇ 1996 'ਚ 'ਗਲੈਡਰੇਗਸ ਮੁਕਾਬਲਾ' ਜਿੱਤਿਆ ਅਤੇ ਠੀਕ ਇਕ ਸਾਲ ਬਾਅਦ 'ਏਸ਼ੀਅਨ ਸੁਪਰਮਾਡਲ' ਮੁਕਾਬਲਾ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ ਅਤੇ ਕਈ ਮਿਊਜ਼ਿਕ ਵੀਡੀਓਜ਼ ਅਤੇ ਵਿਗਿਆਪਣਾਂ 'ਚ ਕੰਮ ਕੀਤਾ।

Punjabi Bollywood Tadka

ਅਦਿਤੀ ਦੇ ਮਾਡਲਿੰਗ ਕਰੀਅਰ 'ਚ ਜ਼ਬਰਦਸਤ ਉਛਾਲ ਉਸ ਸਮੇਂ ਆਇਆ, ਜਦੋਂ ਉਨ੍ਹਾਂ ਨੇ 2001 'ਚ 'ਮਿਸੇਜ ਵਰਲਡ' ਦਾ ਖਿਤਾਬ ਜਿੱਤਿਆ। ਮਿਸੇਜ ਵਰਲਡ ਜਿੱਤਣ ਵਾਲੀ ਉਹ ਭਾਰਤ ਵਲੋਂ ਪਹਿਲੀ ਅਤੇ ਹੁਣ ਤੱਕ ਦੀ ਇਕੱਲੀ ਮੁਕਾਬਲੇਬਾਜ਼ ਹੈ। ਇਸ ਤੋਂ ਬਾਅਦ ਅਦਿਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

Punjabi Bollywood Tadka

ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਅਦਿਤੀ ਕੋਲ੍ਹ ਬ੍ਰਾਂਡਸ ਅਤੇ ਐਂਡੌਰਸਮੈਂਟ ਦਾ ਹੜ੍ਹ ਆ ਗਿਆ ਸੀ। ਮਾਡਲਿੰਗ ਤੋਂ ਬਾਅਦ ਅਦਿਤੀ ਨੇ ਫਿਲਮਾਂ 'ਚ ਕਦਮ ਰੱਖਿਆ। ਉਹ 'ਬਾਜ਼', 'ਪਹੇਲੀ', 'ਦੇ ਦਨਾ ਦਨ', 'ਭੇਜਾ ਫਰਾਈ 2' ਅਤੇ 'ਹਮ ਤੁੰਮ ਅਤੇ ਸ਼ਬਾਨਾ' ਵਰਗੀਆਂ ਫਿਲਮਾਂ ਨਜ਼ਰ ਆ ਚੁੱਕੀ ਹੈ। ਅਦਿਤੀ ਕਦੇ ਐਕਟਿੰਗ ਦੇ ਫੀਲਡ 'ਚ ਆਉਣਾ ਨਹੀਂ ਚਾਹੁੰਦੀ ਸੀ।

Punjabi Bollywood Tadka

ਉਨ੍ਹਾਂ ਦਾ ਸੁਪਨਾ ਤਾਂ ਡਾਕਟਰ ਬਣਨਾ ਸੀ। ਸ਼ਾਇਦ ਇਸ ਲਈ ਇਕ ਸਕਸੈੱਸਫੁੱਲ ਮਾਡਲ ਅਤੇ ਅਦਾਕਾਰਾ ਹੁੰਦੇ ਹੋਏ ਵੀ ਉਨ੍ਹਾਂ ਨੇ ਐੱਮ. ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ ਅਤੇ ਇਕ ਡਾਕਟਰ ਬਣ ਗਈ। ਡਾਕਟਰਾਂ ਦੀ ਪੜ੍ਹਾਈ ਦੌਰਾਨ ਹੀ ਅਦਿਤੀ ਦੀ ਮੁਲਾਕਾਤ ਮੈਡੀਕਲ ਦੇ ਸੀਨੀਅਰ ਮੁਫਜ਼ਲ ਲਕੜਾਵਾਲਾ ਨਾਲ ਹੋਈ।

Punjabi Bollywood Tadka

ਕੁਝ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਦੋਹਾਂ ਦੇ ਵਿਆਹ 'ਚ ਕਾਫੀ ਮੁਸ਼ਕਿਲਾਂ ਆਈਆਂ ਸਨ। ਵੱਖਰੇ-ਵੱਖਰੇ ਧਰਮ ਦੇ ਹੋਣ ਕਾਰਨ ਅਦਿਤੀ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ ਪਰ ਅਦਿਤੀ ਅਤੇ ਮੁਫਜ਼ਲ ਨੇ ਪਰਿਵਾਰ ਵਿਰੁੱਧ ਜਾ ਕੇ ਇਹ ਵਿਆਹ ਕੀਤਾ।

Punjabi Bollywood Tadka

ਉਨ੍ਹਾਂ ਦੀ ਇਕ ਬੇਟੀ ਅਤੇ ਇਕ ਬੇਟਾ ਵੀ ਹੈ ਪਰ ਵਿਆਹ ਦੇ 10 ਸਾਲਾਂ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਬੱਚਿਆਂ ਦੀ ਕਸਟਡੀ ਅਦਿਤੀ ਕੋਲ ਆ ਗਈ ਅਤੇ ਅੱਜ ਉਹ ਸਿੰਗਲ ਮਦਰ ਦੇ ਤੌਰ 'ਚੇ ਆਪਣੇ ਬੱਚੇ ਨੂੰ ਪਾਲ ਰਹੀ ਹੈ। ਅਦਿਤੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Aditi GovitrikarBirthdayInstagramMrs World Aditi GovitrikarGladrags Mega Contest PaheliSoch

Edited By

Chanda Verma

Chanda Verma is News Editor at Jagbani.