FacebookTwitterg+Mail

HOT PICS: ਟਾਪਲੈੱਸ ਫੋਟੋਸ਼ੂਟ ਸਮੇਤ ਬੈੱਡਰੂਮ ਸੀਨਜ਼ ਦੇ ਚੁੱਕੀ ਹੈ ਇਹ ਤਲਾਕਸ਼ੁਦਾ-ਸ਼ਾਹੀ ਅਦਾਕਾਰਾ

aditi rao hydari birthday
28 October, 2017 05:28:28 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਅੱਜ ਆਪਣਾ 31ਵਾਂ (28 ਅਕਤੂਬਰ, 1986) ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹੀ ਪਰਿਵਾਰ 'ਚ ਜਨਮੀ ਅਦਿਤੀ ਤਲਾਕਸ਼ੁਦਾ ਹੈ। ਉਨ੍ਹਾਂ ਨੇ ਟੀ. ਵੀ. ਸਟਾਰ ਸਤਿਯਦੀਪ ਮਿਸ਼ਰਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਦੋਹਾਂ ਦਾ ਤਲਾਕ ਹੋ ਗਿਆ ਹੈ। ਅਦਿਤੀ ਬਾਲੀਵੁੱਡ 'ਚ ਇਕ ਵੀ ਹਿੱਟ ਫਿਲਮ ਨਹੀਂ ਦੇ ਸਕੀ ਹੈ।

Punjabi Bollywood Tadka

ਉਹ ਵਧੇਰੇ ਫਿਲਮਾਂ 'ਚ ਸੁਪੋਰਟਿਵ ਕਿਰਦਾਰ ਹੀ ਪਲੇਅ ਕਰਦੀ ਹੈ। ਅਦਿਤੀ ਆਪਣੀ ਮਾਂ ਵਿਦਿਆ ਰਾਓ ਤੇ ਪਿਤਾ ਅਹਿਸਾਨ ਹੈਦਰੀ ਦੋਹਾਂ ਦਾ ਸਰਨੇਮ ਇਸਤੇਮਾਲ ਕਰਦੀ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਮੇਰੀ ਮਾਂ ਨੇ ਮੈਨੂੰ ਪਾਲਿਆ ਤੇ ਵੱਡਾ ਕੀਤਾ, ਜਦਕਿ ਮੇਰੇ ਪਿਤਾ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਹਨ।

Punjabi Bollywood Tadka

ਅਦਿਤੀ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦੇ ਵੱਖ ਹੋਣ ਤੋਂ ਬਾਅਦ ਜਦੋਂ ਉਹ ਆਪਣੀ ਮਾਂ ਨਾਲ ਰਹਿੰਦੀ ਸੀ ਤਾਂ ਉਨ੍ਹਾਂ ਨੇ ਪਿਤਾ ਲਗਾਤਾਰ ਇਹ ਕੋਸ਼ਿਸ਼ ਕਰਦੇ ਰਹੇ ਕਿ ਉਹ ਉਨ੍ਹਾ ਦੀ ਕਸਟਡੀ ਲੈ ਸਕਨ। ਜ਼ਿਕਰਯੋਗ ਹੈ ਕਿ ਅਦਿਤੀ ਰਾਓ ਹੈਦਰੀ 2 ਰਾਇਲ ਫੈਮਿਲੀ ਨਾਲ ਸੰਬੰਧ ਰੱਖਦੀ ਹੈ। ਇਕ ਹੈ ਮੁਹੰਮਦ ਸਾਹੇਲ ਅਕਬਰ ਹੈਦਰੀ ਤੇ ਦੂਜੇ ਜੇ ਰਾਮੇਸ਼ਵਰ ਰਾਓ।

Punjabi Bollywood Tadka

ਉਹ ਅਕਬਰ ਹੈਦਰੀ ਦੀ ਪੜਪੋਤੀ ਹੈ, ਜੋ ਹੈਦਰਾਬਾਦ ਦੇ ਸਾਬਕਾ ਪ੍ਰਧਾਨ ਮੰਤਰੀ ਸਨ। ਰਾਜਾ ਜੇ ਰਾਜੇਸ਼ਵਰ ਰਾਓ ਤੇਲੰਗਾਨਾ ਦੇ ਵਨਾਪਰਥੀ 'ਤੇ ਰਾਜ਼ ਕਰਦੇ ਸਨ। ਉਹ ਆਮਿਰ ਖਾਨ ਦੀ ਪਤਨੀ ਕਿਰਣ ਰਾਓ ਦੀ ਕਜ਼ਨ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਅਹਿਸਾਨ ਹੈਦਰੀ ਤੇ ਮਾਂ ਨਾਂ ਵਿਦਿਆ ਰਾਓ ਹੈ। ਜਦੋਂ ਉਹ ਦੋ ਸਾਲ ਦੀ ਸੀ ਤਾਂ ਦੋਹਾਂ 'ਚ ਤਲਾਕ ਹੋ ਗਿਆ ਸੀ।

Punjabi Bollywood Tadka

ਉਹ ਆਪਣੀ ਮਾਂ ਨਾਲ ਹੀ ਰਹਿੰਦੀ ਹੈ। ਉਨ੍ਹਾਂ ਨੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤਾ ਹੈ। ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਿਤੀ ਕਈ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ। ਇੱਥੋਂ ਤੱਕ ਕਿ ਕਈ ਫਿਲਮਾਂ 'ਚ ਬੈੱਡਰੂਮ ਸੀਨਜ਼ ਵੀ ਦੇ ਚੁੱਕੀ ਹੈ ਪਰ ਉਨ੍ਹਾਂ ਦਾ ਕਰੀਅਰ ਕੁਝ ਖਾਸ ਨਹੀਂ ਕਰ ਪਾਇਆ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Aditi rao hydari BirthdayTv celebrityਅਦਿਤੀ ਰਾਓ ਹੈਦਰੀਜਨਮਦਿਨ