FacebookTwitterg+Mail

ਮੈਂ ਸੈਕਸ ਕਾਮੇਡੀ ਇਸ ਦੇਸ਼ 'ਚ ਕਦੇ ਨਹੀ ਕਰਾਂਗੀ : ਅਦਿਤੀ

    1/2
18 August, 2016 10:41:14 AM

ਮੁੰਬਈ— ਆਪਣੀ ਕਮਾਲ ਦੀ ਸੁੰਦਰਤਾ ਅਤੇ ਦਮਦਾਰ ਅਭਿਨੈ ਦੇ ਦਮ 'ਤੇ ਅਦਿਤੀ ਰਾਓ ਹੈਦਰੀ ਐਡਲਟ ਜਾਂ ਸੈਕਸੀ ਕਾਮੇਡੀ ਫਿਲਮਾਂ ਵਿਚ ਕੰਮ ਨਹੀ ਕਰਨਾ ਚਾਹੁੰਦੀ। ਅਦਿਤੀ ਨੇ ਕਿਹਾ, ''ਮੈਂ ਇਸ ਦੇਸ਼ 'ਚ ਤਾਂ ਕਦੇ ਸੈਕਸ ਕਾਮੇਡੀ ਬਿਲਕੁਲ ਨਹੀ ਕਰਾਂਗੀ ਕਿਉਂਕਿ ਅਸੀ ਅਸਲ ਵਿਚ ਸਹੀ ਤਰ੍ਹਾਂ ਦੀਆਂ ਐਡਲਟ ਜਾਂ ਸੈਕਸੀ ਕਾਮੇਡੀ ਫਿਲਮਾਂ ਨਹੀ ਬਣਾਉਂਦੇ। ਮੈਂ ਅਜਿਹੀ ਕਿਸੇ ਚੀਜ਼ ਦਾ ਹਿੱਸਾ ਨਹੀ ਬਣ ਸਕਦੀ, ਜੋ ਔਰਤਾਂ ਦੇ ਵਿਰੁੱਧ ਹੋਵੇ।''
29 ਸਾਲਾਂ ਇਹ ਸੁੰਦਰੀ ਫਿਲਮ 'ਦਿ ਲੀਜੈਂਡ ਆਫ ਮਾਈਕਲ ਮਿਸ਼ਰਾ' ਵਿਚ ਨਜ਼ਰ ਆਈ। ਉਸ ਦੇ ਨਾਲ ਫਿਲਮ 'ਚ ਅਰਸ਼ਦ ਵਾਰਸੀ ਤੇ ਬੋਮਨ ਇਰਾਨੀ ਵੀ ਹਨ। ਇਹ ਪਹਿਲਾਂ ਮੌਕਾ ਹੈ ਕਿ ਜਦੋ ਫਿਲਮ ਵਿਚ ਉਹ ਕਾਮੇਡੀ ਕਰਦੀ ਨਜ਼ਰ ਆਵੇਗੀ। ਅਦਿਤੀ ਨੇ ਕਿਹਾ, ''ਫਿਲਮ ਵਿਚ ਅਜਿਹਾ ਕੋਈ ਕਿਰਦਾਰ ਨਹੀਂ ਹੈ, ਜੋ ਕਿਸੇ ਮਜ਼ਾਕ ਦੇ ਮੂਡ ਵਿਚ ਹੋਵੇ। ਬਸ ਹਾਲਾਤ ਹੀ ਅਜਿਹੇ ਬਣ ਜਾਂਦੇ ਹਨ, ਜੋ ਕਿਸੇ ਨੂੰ ਵੀ ਹਸਾ ਦੇਣ।'' ਅਦਿਤੀ ਦਾ ਕਹਿਣਾ ਹੈ, ''ਮੇਰੇ ਲਈ ਇਸ ਫਿਲਮ ਵਿਚ ਅਭਿਨੈ ਕਰਨ ਵਿਚ ਕਾਮਿਕ ਟਾਈਮਿੰਗ ਮੁੱਦਾ ਨਹੀ ਸੀ। ਮੈਂ ਤਾਂ ਬਸ ਆਪਣੇ ਕਿਰਦਾਰ ਨਾਲ ਨਿਆਂ ਕਰਨਾ ਸੀ ਤੇ ਦਰਸ਼ਕਾਂ ਨੂੰ ਹਸਾਉਂਣਾ ਸੀ।'' ਫਿਲਮ ਦੀ ਸ਼ੂਟਿੰਗ ਦੇ ਅਨੁਭਵ ਬਾਰੇ ਦੱਸਦਿਆਂ ਅਦਿਤੀ ਨੇ ਅੱਗੇ ਕਿਹਾ, ''ਤੁਸੀ ਸੋਚ ਹੀ ਸਕਦੇ ਹੋ ਕਿ ਇਹ ਸਭ ਕੁਝ ਬਹੁਤ ਮਜ਼ੇਦਾਰ ਹੋਵੇਗਾ। ਇਕ ਵੀ ਪਲ ਅਜਿਹਾ ਨਹੀਂ ਸੀ, ਜਦੋਂ ਕਿਸੇ ਨੂੰ ਨਿਰਾਸ਼ ਹੋਣਾ ਪਿਆ ਹੋਵੇ। ਬਸ ਮਨੋਰੰਜਨ ਹੀ ਮਨੋਰੰਜਨ ਸੀ, ਜੋ ਮੈਨੂੰ ਬਹੁਤ ਪਸੰਦ ਹੈ। ਅਰਸ਼ਦ ਅਤੇ ਬੋਮਨ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਸੀ। ਦੋਵੇਂ ਕਮਾਲ ਦੇ ਅਭਿਨੇਤਾ ਹਨ। ਤੁਹਾਨੂੰ ਅਜਿਹਾ ਨਹੀ ਲੱਗਦਾ ਕਿ ਉਹ ਅਭਿਨੈ ਕਰ ਰਹੇ ਹਨ। ਇਸ ਤਰ੍ਹਾਂ
ਲੱਗਦਾ ਹੈ ਜਿਵੇ ਉਹ ਰੁਟੀਨ ਦੇ ਕੰਮ ਕਰ ਰਹੇ ਹੋਣ। ਉਹ ਖੁਦ ਨੂੰ ਗੰਭੀਰਤਾ ਨਾਲ ਨਹੀ ਲੈਂਦੇ, ਬਸ ਬਿਹਤਰੀਨ ਢੰਗ ਨਾਲ ਕੰਮ ਕਰਦੇ ਹਨ।''
ਅਦਿਤੀ ਮੁਤਾਬਕ, ''ਅਭਿਨੈ ਇਕ ਅਜਿਹਾ ਖੇਤਰ ਹੈ, ਜਿੱਥੇ ਮੁਕਾਬਲਾ ਹਰ ਵੇਲੇ ਬਣਿਆਂ ਰਹਿੰਦਾ ਹੈ ਪਰ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਮੇਸ਼ਾ ਆਪਣਾ ਬੈਸਟ ਦੇਵੇ। ਮੈਂ ਕਿਸੇ ਹੋਰ ਬਾਰੇ ਵਧੇਰੇ ਨਹੀ ਸੋਚਦੀ, ਮੈਂ ਬਸ ਅਜਿਹੀ ਹੀ ਹਾਂ। ਹਮੇਸ਼ਾ ਆਪਣੇ ਆਪ ਨੂੰ ਬਿਹਤਰ ਕਰਨ ਲਈ ਉਤਸ਼ਾਹਿਤ ਹੁੰਦੀ ਰਹਿੰਦੀ ਹਾਂ। ਮੁਕਾਬਲਾ ਵੀ ਖੁਦ ਨਾਲ ਹੁੰਦਾ ਹੈ। ਮੈਂ ਕੈਮਰੇ ਦੇ ਸਾਹਮਣੇ ਰਹਿਣਾ ਅਤੇ ਪ੍ਰਫਾਰਮੈਂਸ ਦੇਣਾ ਪਸੰਦ ਕਰਦੀ ਹਾਂ। ਮੇਰੇ ਲਈ ਇਹ ਬੇਹੱਦ ਰੋਮਾਂਚਕ ਕੰਮ ਹੈ।''


Tags: ਅਦਿਤੀਸੈਕਸ ਕਾਮੇਡੀਫਿਲਮAditi Raosex comedyfilm