FacebookTwitterg+Mail

ਸ਼ਰਧਾ ਨੇ ਆਦਿਤਿਆ ਨੂੰ ਕੀਤੀ ਅਚਾਨਕ ਕਿੱਸ ਅਤੇ ਫਿਰ ...!

    1/2
10 December, 2016 04:22:49 PM
ਮੁੰਬਈ— ਆਦਿਤਿਆ ਰਾਏ ਚੋਪੜਾ ਦੀ ਆਉਣ ਵਾਲੀ ਫਿਲਮ 'ਓਕੇ ਜਾਨੂ' ਬਣ ਗਈ ਹੈ ਅਤੇ ਇਸ 'ਜਾਨੂ' ਦਾ ਹਰ ਐਕਸ਼ਨ ਆਦਿਤਿਆ ਲਈ 'ਓਕੇ' ਹੈ। ਫਿਲਮ 'ਆਸ਼ਿਕੀ 2' ਤੋਂ ਬਾਅਦ ਇਹ ਰੋਮਾਂਟਿਕ ਕਪਲ 'ਓਕੇ ਜਾਨੂ' ਨਾਲ ਪਰਦੇ 'ਤੇ ਪਰਤ ਰਿਹਾ ਹੈ। ਇਹ ਫਿਲਮ ਦਾ ਪਹਿਲਾਂ ਪੋਸਟਰ ਰਿਲੀਜ਼ ਕਰ ਦੇ ਨਾਲ ਇਸ ਦਾ ਪ੍ਰਮੋਸ਼ਨ ਵੀ ਸ਼ੁਰੂ ਹੋ ਗਿਆ ਹੈ। 'ਆਸ਼ਿਕੀ 2' ਤੋਂ ਬਾਅਦ ਅਸਲ ਜ਼ਿੰਦਗੀ 'ਚ ਕਪਲ ਦੀ ਤਰ੍ਹਾਂ ਨਜ਼ਰ ਆਉਣ ਵਾਲੇ ਆਦਿਤਿਆ ਅਤੇ ਸ਼ਰਧਾ 'ਚ ਕੰਫਰਟ ਪੱਧਰ ਕਾਫੀ ਵੱਧ ਗਿਆ ਹੈ, ਜਿਸ ਦਾ ਅਸਰ 'ਓਕੇ ਜਾਨੂ' ਦੇ ਪ੍ਰਮੋਸ਼ਨ 'ਚ ਨਜ਼ਰ ਆਵੇਗਾ। ਸ਼ਰਧਾ ਕਪੂਰ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਹਿਲੇ ਪੋਸਟਰ ਦੇ ਅੰਦਾਜ਼ 'ਚ ਹੀ ਆਦਿਤਿਆ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਬੇਸ਼ੱਕ ਇਹ ਵੀਡੀਓ ਕਿੱਸ ਪ੍ਰਮੋਸ਼ਨ ਲਈ ਹੈ ਪਰ ਇਸ ਦਾ ਪ੍ਰਭਾਵ ਸਮਝਿਆ ਜਾ ਸਕਦਾ ਹੈ। ਸਿਰਫ ਆਦਿਤਿਆ ਅਤੇ ਸ਼ਰਧਾ ਦੀ ਕਿੱਸ ਹੀ ਨਹੀਂ, 'ਓਕੇ ਜਾਨੂ' ਦੇ ਪੋਸਟਰ ਵੀ ਤੁਹਾਨੂੰ 'ਆਸ਼ਿਕੀ 2' ਦੀ ਯਾਦ ਦਿਵਾਉਣਗੇ। ਇਹ ਫਿਲਮ ਦਾ ਇਕ ਹੋਰ ਪੋਸਟਰ ਜਾਰੀ ਕੀਤਾ ਹੈ, ਜਿਸ 'ਚ ਆਦਿਤਿਆ ਚੋਪੜਾ ਅਤੇ ਸ਼ਰਧਾ ਬਾਰਿਸ਼ 'ਚ ਭੀਜਦੇ ਹੋਏ ਇਕ-ਦੂਜੇ ਨਾਲ ਲਿਪਟ ਰਹੇ ਹਨ। 'ਆਸ਼ਿਕੀ 2' ਦਾ ਪੋਸਟਰ ਵੀ ਇਸੇ ਅੰਦਾਜ਼ 'ਚ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸ਼ਾਦ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਓਕੇ ਜਾਨੂ' ਅਗਲੇ ਸਾਲ 13 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਦੋਵਾਂ ਨੂੰ ਲਿਵ-ਇਨ-ਰਿਲੇਸ਼ਨਸ਼ਿਪ 'ਚ ਦਿਖਾਇਆ ਜਾਵੇਗਾ।

Tags: ਆਦਿਤਿਆ ਰਾਏ ਚੋਪੜਾਸ਼ਰਧਾ ਕਪੂਰ ਅਚਾਨਕ ਕਿੱਸAditya Roy Chopra Shraddha Kapoor suddenly kiss