FacebookTwitterg+Mail

ਆਦਿਤਿਆ ਨੇ ਮੈਨੂੰ ਫਿਲਮਾਂ ਨਾਲ ਪਿਆਰ ਕਰਨਾ ਸਿਖਾਇਆ : ਕਰਨ ਜੌਹਰ

aditya taught me to love films karan johar
10 December, 2016 03:47:58 PM
ਮੁੰਬਈ— ਬਾਲੀਵੁੱਡ ਫਿਲਮਕਾਰ ਕਰਨ ਜੌਹਰ ਨੇ ਆਦਿਤਿਆ ਚੋਪੜਾ ਦੀ ਪ੍ਰਸ਼ੰਸਾਂ ਕਰਦੇ ਹੋਏ ਕਿਹਾ ਹੈ, '' ਫਿਲਮ 'ਦਿਲ ਵਾਲੇ ਦੁਲਹਨੀਆ ਲੇ ਜਾਏਗੇ' ਦੇ ਨਿਰਦੇਸ਼ਕ ਨੇ ਮੈਨੂੰ ਫਿਲਮਾਂ ਨਾਲ ਪਿਆਰ ਕਰਨਾ ਸਿਖਾਇਆ ਹੈ। ਕਰਨ ਨੇ ਆਦਿਤਿਆ ਚੋਪੜਾ ਦੁਆਰਾ ਨਿਰਦੇਸ਼ਿਤ ਫਿਲਮ 'ਬੇਫਿਕਰੇ' ਦੀ ਪ੍ਰਸ਼ੰਸਾਂ ਕਰਦੇ ਹੋਏ ਕਿਹਾ, ਇਹ ਫਿਲਮ 'ਗੇਮ ਚੈਂਜਰ' ਹੋਵਗੀ। ਇਹ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ।'' ਕਰਨ ਨੇ ਸਵੇਰੇ ਟਵਿੱਟਰ 'ਤੇ ਕਿਹਾ, ''ਆਦਿਤਿਆ ਚੋਪੜਾ ਨੇ ਮੈਨੂੰ ਫਿਲਮਾਂ ਨਾਲ ਪਿਆਰ ਕਰਨਾ ਸਿਖਾਇਆ ਹੈ। ਮੈਂ ਉਸ ਦੇ ਪਿਆਰ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ। ਇਹ ਨਿਯਮ ਤੋੜਨ ਵਾਲੀ ਅਕੇ ਗੇਮ ਚੈਂਜਰ ਫਿਲਮ ਹੋਵੇਗੀ।''
ਜ਼ਿਕਰਯੋਗ ਹੈ ਕਿ ਪੈਰਿਸ 'ਚ ਸ਼ੂਟ ਕੀਤੀ ਗਈ ਫਿਲਮ 'ਬੇਫਿਕਰੇ' 'ਚ ਰਣਵੀਰ ਸਿੰਘ ਅਤੇ ਵਾਨੀ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ 'ਚ 21ਵੀਂ ਸਦੀ ਪਿਆਰ ਦਿਖਾਇਆ ਗਿਆ ਹੈ। 'ਬੇਫਿਕਰੇ' 'ਚ ਧਰਮ (ਰਣਵੀਰ ਸਿੰਘ) ਅਤੇ ਸ਼੍ਰੇਆ (ਵਾਨੀ ਕਪੂਰ) ਦੀ ਪ੍ਰੇਮ ਕਹਾਣੀ ਹੈ। ਇਸ ਦਾ ਟ੍ਰੇਲਰ ਆਈਫਿਲ ਟਾਵਰ ਤੋਂ ਜਾਰੀ ਕੀਤਾ ਗਿਆ ਸੀ।

Tags: ਕਰਨ ਜੌਹਰਆਦਿਤਿਆ ਚੋਪੜਾਪਿਆਰKaran Johar Aditya Chopra love