FacebookTwitterg+Mail

ਪਾਕਿਸਤਾਨ ਦੇ ਹੁੰਦੇ ਹੋਏ ਅਦਨਾਨ ਨੇ ਕਰ ਦਿੱਤੀ ਭਾਰਤ ਵੱਲ ਦੀ ਗੱਲ

    1/2
03 October, 2016 03:55:29 PM
ਮੁੰਬਈ— ਬਾਲੀਵੁੱਡ ਅਤੇ ਪਾਕਿਸਤਾਨ ਦੇ ਮਸ਼ਹੂਰ ਗਾਇਕ ਅਦਨਾਨ ਸਾਮੀ 'ਇੰਡੀਆ ਟੂਡੇਅ ਸਫਾਈਗਿਰੀ' ਸਮਾਗਮ 'ਚ ਪਹੁੰਚੇ। ਉਨ੍ਹਾਂ ਨੇ ਭਾਰਤੀ ਸਰਜੀਕਲ ਸਟਰਾਇਕ ਤੋਂ ਲੈ ਕੇ ਭਾਰਤ 'ਚ ਪਾਕਿਸਤਾਨੀ ਕਲਾਕਾਰਾਂ 'ਤੇ ਲੱਗੀ ਰੋਕ 'ਤੇ ਗੱਲਬਾਤ ਕੀਤੀ। ਹੁਣੇ ਜਿਹੇ 'ਚ ਸਰਜੀਕਲ ਸਟਰਾਇਕ 'ਤੇ ਪੀ. ਐੱਮ. ਮੋਦੀ ਨੂੰ ਟਵੀਟ 'ਤੇ ਦਿੱਤੀ ਵਧਾਈ ਲਈ ਅਲੋਚਨਾ ਝੱਲ ਰਹੇ ਅਦਨਾਨ ਨੇ ਕਿਹਾ, ''ਇਹ ਟਵੀਟ ਮੇਰੇ ਦਿਲ ਤੋਂ ਨਿਕਲੀ ਹੈ। ਸਰਜੀਕਲ ਸਟਰਾਇਕ ਅੱਤਵਾਦ ਦੇ ਖਿਲਾਫ ਹੋਈ ਸੀ, ਜੇਕਰ ਇਹ ਕਾਰਵਾਈ ਨਾ ਹੁੰਦੀ ਤਾਂ ਅੱਤਵਾਦ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦਿੰਦਾ। ਮਨੁੱਖਤਾ ਦੀ ਰੱਖਿਆ ਕਰਨਾ ਸਾਰਿਆਂ ਦਾ ਧਰਮ ਹੈ।''
ਅਦਨਾਨ ਕਹਿੰਦੇ ਹਨ, ''ਮੇਰੀ ਮਾਂ ਅਤੇ ਮੇਰੇ ਭਰਾ ਪਾਕਿਸਤਾਨ 'ਚ ਹਨ ਅਤੇ ਮੈਨੂੰ ਉਨ੍ਹਾਂ ਦੀ ਸੁਰੱਖਿਆ ਦਾ ਕੋਈ ਡਰ ਨਹੀਂ ਹੈ ਕਿਉਂਕਿ ਮੇਰੇ ਪਿਤਾ ਨੇ ਕਿਹਾ ਸੀ ਕਿ ਪਰਮਾਤਮਾ ਸਾਰਿਆ ਦੀ ਰੱਖਿਆ ਕਰਦਾ ਹੈ।'' 'ਵਰਲਡ ਫਾਸਟੇਸਟ ਕੀ-ਬੋਰਡ ਪਲੇਅਰ' ਦਾ ਪੁਰਸਕਾਰ ਜਿੱਤ ਚੁੱਕੇ ਅਦਨਾਨ ਨੇ ਕੀ-ਬੋਰਡ ਵਜਾ ਕੇ ਵੀ ਦਿਖਾਇਆਂ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਕਿਹਾ ਗੁਆਂਢੀਆਂ ਦੇ ਘਰਾਂ 'ਚ ਕੂੜਾ-ਕਰਕਟ ਸੀ ਅਤੇ ਉਹ ਕੂੜਾ-ਕਰਕਟ ਸਾਫ਼ ਨਹੀਂ ਕਰਦੇ ਸਨ। ਇਸ ਲਈ ਅਸੀਂ ਸਾਫ ਕਰ ਦਿੱਤਾ। ਸਾਨੂੰ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਨਰਾਜ਼ਗੀ ਨਹੀਂ ਸਗੋਂ ਅੱਤਵਾਦ ਨਾਲ ਹੈ। ਅਦਨਾਨ ਦਾ ਕਹਿਣਾ ਹੈ ਕਿ, ਭਾਰਤ ਦਾ ਨਾਗਰਿਕ ਬਣ ਕੇ ਅਜਿਹਾ ਲੱਗਦਾ ਹੈ ਜਿਵੇਂ ਇਹ ਦੇਸ਼ ਮੇਰਾ ਹੈ। ਮੈਨੂੰ ਹੁਣ ਕਾਫੀ ਵਧੀਆ ਮਹਿਸੂਸ ਹੁੰਦਾ ਹੈ।''
ਜ਼ਿਕਰਯੋਗ ਹੈ ਉਨ੍ਹਾਂ ਨੇ ਸਫਾਈ ਬਾਰੇ ਗੱਲ ਕਰਦੇ ਹੋਏ ਕਿਹਾ, ''ਮੈਨੂੰ ਸਫਾਈ ਬਹੁਤ ਪਸੰਦ ਹੈ ਅਤੇ ਮੈਂ ਦੂਜੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹਾਂ ਕਿ ਕੂੜਾ-ਕਰਕਟ ਦੇਖ ਕੇ ਕਿਸੇ ਦਾ ਇੰਤਜ਼ਾਰ ਨਾ ਕਰੋ ਕਿ ਕੋਈ ਦੂਜਾ ਆ ਕੇ ਸਾਫ ਕਰ ਦੇਵੇਗਾ। ਉਸ ਨ ੂੰਆਪ ਸਾਫ ਕਰੋ ਤਾਂ ਹੀ ਵਾਤਾਵਰਣ ਸਾਫ ਰਹਿ ਸਕੇਗਾ।''


Tags: ਅਦਨਾਨ ਸਾਮੀਬਿਆਨਸਰਜੀਕਲ ਸਟਰਾਇਕadnan samisurgical strikestatement