FacebookTwitterg+Mail

'ਸਾਵਧਾਨ ਇੰਡੀਆ' ਦੇ ਕਾਸਟਿੰਗ ਡਾਇਰੈਕਟਰ ਨੇ ਕੀਤੀ ਖੁਦਕੁਸ਼ੀ

after talat jani death  another shocking news for tv industry
12 October, 2017 11:02:34 AM

ਮੁੰਬਈ(ਬਿਊਰੋ)— ਇਕ ਪਾਸੇ ਟੀ. ਵੀ. ਡਾਇਰੈਕਟਰ ਤਲਤ ਜਾਨੀ ਦੇ ਦਿਹਾਂਤ ਨਾਲ ਟੈਲੀਵਿਜ਼ਨ ਇੰਡਸਟਰੀ ਸਦਮੇ 'ਚ ਹੈ, ਦੂਜੇ ਪਾਸੇ ਹੁਣ ਨੌਜਵਾਨ ਕਾਸਟਿੰਗ ਡਾਇਰੈਕਟਰ ਮਨੋਜ ਨਾਇਰ ਨੇ ਸੁਸਾਇਡ ਕਰ ਲਈ ਹੈ। ਸੂਤਰਾਂ ਮੁਤਾਬਕ 10 ਅਕਤੂਬਰ ਮਨੋਜ ਨੇ ਫਾਸੀ (ਫਾਹਾ) ਲਾ ਕੇ ਆਪਣੀ ਜਾਨ ਦੇ ਦਿੱਤੀ। ਹਾਲਾਂਕਿ ਸੁਸਾਇਡ ਪਿੱਛੇ ਕੀ ਕਾਰਨ ਸੀ ਇਸ ਗੱਲ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ। ਮਨੋਜ ਨੇ ਕੋਈ ਸੁਸਾਇਡ ਨੋਟ ਨਹੀਂ ਛੱਡਿਆ।

Punjabi Bollywood Tadka
ਦੱਸਣਯੋਗ ਹੈ ਕਿ ਮਨੋਜ ਕੁਮਾਰ ਮੋਹਨਨ ਨਾਇਰ 'GlamourCalling' ਕੰਪਨੀ 'ਚ ਐਸੋਸੀਏਟ ਕਾਸਟਿੰਗ ਡਾਇਰੈਕਟਰ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੇ ਟੀ. ਵੀ. ਕਮਰਸ਼ੀਅਲ ਤੇ ਟੀ. ਵੀ. ਕਾਸਟਿੰਗ ਕੀਤੀ ਹੈ। ਮਨੋਜ ਇਕ ਉਭਰਦਾ ਹੋਇਆ ਟੈਲੇਂਟ ਸੀ, ਜਿਨ੍ਹਾਂ ਨੇ ਮਸ਼ਹੂਰ ਕਰਾਈਮ ਸ਼ੋਅ 'ਸਾਵਧਾਨ ਇੰਡੀਆ' ਦੀ ਕਾਸਟਿੰਗ 'ਚ ਕਾਫੀ ਮਦਦ ਕੀਤੀ ਸੀ। ਫਿਲਹਾਲ, ਮਨੋਜ ਦੇ ਮਾਤਾ-ਪਿਤਾ ਮੁੰਬਈ ਪਹੁੰਚ ਚੁੱਕੇ ਹਨ ਪਰ ਉਨ੍ਹਾਂ ਦੀ ਲਾਸ਼ ਕੇਰਲ ਲਿਜਾਈ ਜਾਵੇਗੀ। ਅੰਤਿਮ ਸੰਸਕਾਰ ਉਥੇ ਹੀ ਕੀਤਾ ਜਾਵੇਗਾ।

Punjabi Bollywood Tadka


Tags: Manoj Kumar Mohanan Nair Savdhaan Indiadeath TV industryਸਾਵਧਾਨ ਇੰਡੀਆਮਨੋਜ ਨਾਇਰ