FacebookTwitterg+Mail

ਡੈਬਿਊ ਤੋਂ ਪਹਿਲਾਂ ਬੱਚਨ ਪਰਿਵਾਰ ਦਾ ਇਹ ਸਟਾਰ ਕਿੱਡ ਸੁਹਾਨਾ ਖਾਨ ਨਾਲ ਚਰਚਾ 'ਚ

agstya nanda with suhana khan  s pic viral
13 April, 2018 10:41:24 AM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅਕਸਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਕਦੇ ਉਨ੍ਹਾਂ ਦੀ ਬਿਕਨੀ ਤਸਵੀਰਾਂ, ਤਾਂ ਕਦੇ ਦੋਸਤਾਂ ਨਾਲ ਪਾਰਟੀ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਜਾਂਦੀਆਂ ਹਨ। ਅੱਜ ਕੱਲ ਉਨ੍ਹਾਂ ਦੀ ਇਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਯ ਨੰਦਾ ਨਾਲ ਪਾਰਟੀ ਕਰਦੀ ਨਜ਼ਰ ਆ ਰਹੀ ਹੈ। ਸੁਹਾਨਾ ਖਾਨ ਅਤੇ ਉਨ੍ਹਾਂ ਦੇ ਦੋਸਤਾਂ ਦੀ ਇਹ ਤਸਵੀਰ ਇੰਸਟਾਗਰਾਮ 'ਤੇ ਉਨ੍ਹਾਂ ਦੇ ਇਕ ਫੈਨ ਕਲੱਬ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ।

Punjabi Bollywood Tadka

ਇਨ੍ਹਾਂ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਡਿਨਰ 'ਤੇ ਗਈ ਸੀ। ਤਸਵੀਰ 'ਚ ਸੁਹਾਨਾ ਖਾਨ, ਯਸ਼ ਬਿਰਲਾ ਦੀ ਬੇਟੀ ਸ਼ਲੋਕਾ ਬਿਰਲਾ, ਗੋਦਰੇਜ ਸਮੂਹ ਦੀ ਕਾਰਜਕਾਰੀ ਡਾਇਰੈਕਟਰ ਤਾਨਿਆ ਅਰਵਿੰਦ ਦੁਬਾਸ਼ ਦੇ ਛੋਟੇ ਬੇਟੇ ਅਜਾਰ ਦੁਬਾਸ਼ ਅਤੇ ਅਮਿਤਾਭ ਬੱਚਨ ਦੀ ਦੋਹਤੇ ਅਗਸਤਿਯ ਨੰਦਾ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਸੁਹਾਨਾ ਅਤੇ ਅਗਸਤਿਯ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਕ ਪੁਰਾਣੀ ਤਸਵੀਰ 'ਚ ਦੋਵੇਂ ਦੇਖੇ ਜਾ ਸਕਦੇ ਹਨ।

Punjabi Bollywood Tadka

ਇਸ ਤਸਵੀਰ ਉਨ੍ਹਾਂ ਨਾਲ ਸ਼ਾਹਰੁਖ ਖਾਨ, ਗੌਰੀ ਖਾਨ, ਆਰੀਅਨ ਅਤੇ ਨਵਿਆ ਨਵੇਲੀ ਵੀ ਦਿਖ ਰਹੀ ਹੈ। ਸੁਹਾਨਾ ਖਾਨ ਦੇ ਵੱਡੇ ਭਰਾ ਆਰੀਅਨ ਅਤੇ ਅਗਸਤਿਯ ਦੀ ਵੱਡੀ ਭੈਣ ਨਵਿਆ ਨਵੇਲੀ ਵੀ ਕਾਫੀ ਚੰਗੇ ਦੋਸਤ ਹਨ। ਦੋਵੇਂ ਕਾਲਜ 'ਚ ਇੱਕਠੇ ਸਨ। ਦੋਹਾਂ ਨੇ ਇਕ-ਦੂਜੇ ਨਾਲ ਮੌਜ-ਮਸਤੀ ਕਰਦੇ ਹੋਏ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਸਮੇਂ ਅਗਸਤਿਯ ਵਿਦੇਸ਼ 'ਚ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ।

Punjabi Bollywood Tadka

ਮੀਡੀਆ ਰਿਪੋਰਟਸ ਮੁਤਾਬਕ ਅਗਸਤਿਯ ਨੇ ਖੁਦ ਬਾਲੀਵੁੱਡ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਅਸਲ 'ਚ ਸ਼ਵੇਤਾ ਨੰਦਾ ਅਤੇ ਨਿਖਿਲ ਨੰਦਾ ਦੇ ਬੇਟੇ ਅਗਸਤਿਯ ਫਿਲਮ ਮੇਕਿੰਗ 'ਚ ਵੀ ਕਾਫੀ ਰੁਝਾਣ ਰੱਖਦੇ ਹਨ। ਇਸ ਦੇ ਚੱਲਦੇ ਹੀ ਉਨ੍ਹਾਂ ਨੇ ਇਕ ਸ਼ਾਰਟ ਫਿਲਮ ਬਣਾਈ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦ ਹੀ ਉਹ ਇਹ ਫਿਲਮ ਯੂਟਿਊਬ 'ਤੇ ਵੀ ਅਪਲੋਡ ਕਰਨਗੇ।

Punjabi Bollywood Tadka


Tags: Agstya NandaSuhana KhanPicViralAmitabh BachchanNavya Naveli Nanda Bollywood Debut

Edited By

Chanda Verma

Chanda Verma is News Editor at Jagbani.