FacebookTwitterg+Mail

ਹੇਮਾ ਦੀ ਛੋਟੀ ਬੇਟੀ ਅਹਾਨਾ ਹੋਈ 31 ਸਾਲ ਦੀ, ਸਾਹਮਣੇ ਆਈਆਂ ਕਿਊਟ ਤਸਵੀਰਾਂ

    1/18
28 July, 2016 09:35:28 AM

ਮੁੰਬਈ— ਬਾਲੀਵੁੱਡ ਇੰਡਸਟਰੀ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਛੋਟੀ ਬੇਟੀ ਅਹਾਨਾ ਦਿਓਲ 31 ਸਾਲ ਦੀ ਹੋ ਗਈ ਹੈ। ਅਹਾਨਾ ਦਾ ਜਨਮ 1985 ਨੂੰ ਮੁੰਬਈ 'ਚ ਹੀ ਹੋਇਆ ਸੀ। ਸੰਨੀ ਦਿਓਲ ਅਤੇ ਬੌਬੀ ਦਿਓਲ ਅਹਾਨਾ ਦੇ ਮਤਰਈ ਭਰਾ ਹਨ। ਜਦੋ-ਜਦੋ ਰੱਖੜੀ ਆਉਂਦੀ ਹੈ ਤਾਂ ਮੀਡੀਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਰਹਿੰਦੀ ਹੈ ਕਿ ਕੀ ਉਹ ਆਪਣੇ ਮਤਰਈਆਂ ਭੈਣਾਂ ਤੋਂ ਰੱਖੜੀ ਬਣਵਾਉਣਗੇ ਜਾਂ ਨਹੀਂ। ਇਸ਼ਾ ਦੇ ਵਿਆਹ 'ਚ ਸੰਨੀ ਅਤੇ ਬੌਬੀ ਦਾ ਸ਼ਾਮਲ ਨਾ ਹੋਣਾ ਵੀ ਉਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਸੀ। ਫਰਵਰੀ 2014 'ਚ ਜਦੋਂ ਅਹਾਨਾ ਦਾ ਵਿਆਹ ਹੋਇਆ ਸੀ ਤਾਂ ਵੀ ਦੋਵੇਂ ਭਰਾ ਉਨ੍ਹਾਂ ਦੇ ਵਿਆਹ 'ਚ ਮੌਜੂਦ ਨਹੀਂ ਸਨ। ਲੋਕਾਂ ਨੇ ਸੰਨੀ ਦੀ ਈਸ਼ਾ ਅਤੇ ਅਹਾਨਾ ਨਾਲ ਕੋਈ ਤਸਵੀਰ ਵੀ ਨਹੀਂ ਦੇਖੀ ਹੈ ਪਰ ਹੁਣ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਸੰਨੀ ਆਪਣੀ ਮਤਰਈ ਭੈਣ ਅਹਾਨਾ ਅਤੇ ਬੇਟੇ ਕਰਨ ਨਾਲ ਨਜ਼ਰ ਆ ਰਹੇ ਹਨ।


Tags: ahanachildhoodphotosਅਹਾਨਾਤਸਵੀਰਾਂ