FacebookTwitterg+Mail

ਇਸ ਕਾਮੇਡੀਅਨ ਕੋਲ ਕਦੇ ਟ੍ਰੇਨਿੰਗ ਲਈ ਵੀ ਨਹੀਂ ਹੁੰਦੇ ਸਨ ਪੈਸੇ, ਅੱਜ 3 ਘਰਾਂ ਦਾ ਹੈ ਮਾਲਿਕ

    1/11
27 March, 2017 04:56:29 PM
ਮੁੰਬਈ— ਅੱਜ ਅਹਿਸਾਨ ਕੁਰੈਸ਼ੀ ਦੀ ਗਿਣਤੀ ਇੰਡੀਆ ਦੇ ਟਾਪ ਕਾਮੇਡੀਅਨਾਂ 'ਚ ਹੁੰਦੀ ਹੈ, ਪਰ ਲੰਬੇ ਸਮੇਂ ਤੋਂ ਉਨ੍ਹਾਂ ਨੇ ਪਰਦੇ ਤੋਂ ਦੂਰੀ ਬਣਾਈ ਹੋਈ ਹੈ। ਦੱਸਣਾ ਚਾਹੁੰਦੇ ਹਾਂ ਕਿ ਅਹਿਸਾਨ ਅੰਧੇਰੀ ਸਥਿਤ, ਆਪਣੇ '2BHK' ਘਰ 'ਚ ਰਹਿੰਦੇ ਹਨ। ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾ ਘਰ 'ਬਰਘਾਟ (ਮੱਧ ਪ੍ਰਦੇਸ਼), ਦੂਜਾ ਨਾਗਪੁਰ (ਮਹਾਰਾਸ਼ਟਰ) ਅਤੇ ਤੀਜਾ ਮੁੰਬਈ 'ਚ ਬਣਾਇਆ ਹੈ।
ਬਰਘਾਟ, ਸਿਵਨੀ (ਮੱਧ ਪ੍ਰਦੇਸ਼) 'ਚ ਉਨ੍ਹਾਂ ਦਾ ਜਨਮ ਹੋਇਆ, ਜਿਨ੍ਹਾਂ ਨੇ ਉਨ੍ਹਾਂ ਨੇ 'MMA' (ਮਾਸਟਰ ਆਫ ਮੈਨੇਜਮੈਂਟ ਐਨਾਲੀਟਕਸ) ਕੀਤਾ। ਉਨ੍ਹਾਂ ਨੇ ਦੱਸਿਆ, 'ਮੈਂ ਫੁੱਟਬਾਲ ਪਲੇਅਰ ਬਣ ਕੇ ਦੇਸ਼ ਲਈ ਖੇਡਨਾ ਚਾਹੁੰਦਾ ਸੀ, ਪਰ ਮੇਰੇ ਕੋਲ ਟ੍ਰੇਨਿੰਗ ਲਈ ਪੈਸਾ ਨਹੀਂ ਸੀ। ਮੈਂ ਹਾਕੀ ਖੇਡਦਾ ਸੀ ਅਤੇ ਜਿਮਨਾਸਟ ਵੀ ਸੀ, ਪਰ ਸਪੋਰਟਸਮੈਨ ਬਣਨ ਦਾ ਸੁਪਨਾ ਮੇਰਾ ਅਧੂਰਾ ਹੀ ਰਹਿ ਗਿਆ।'
ਅਹਿਸਾਨ ਦੱਸਦੇ ਹਨ ਕਿ, 'ਮੇਰੇ ਮਾਤਾ-ਪਿਤਾ ਦਾ ਦਿਹਾਂਤ ਬਹੁਤ ਜਲਦੀ ਹੋ ਗਿਆ ਸੀ। ਮੈਂ ਛੇ ਭੈਣ-ਭਰਾਵਾਂ 'ਚੋਂ ਇਕੱਲਾ ਬੇਟਾ ਸੀ। ਮੈਨੂੰ ਮੇਰੀ ਭੈਣਾਂ ਨੇ ਪਾਲਿਆ। ਜਿਵੇਂ ਕਿ ਮੇਰੇ 'ਚ ਲੋਕਾਂ ਨੂੰ ਹਸਾਉਣ ਦਾ ਹੁਨਰ ਛੁੱਪਿਆ ਸੀ। ਸਪੋਰਟਸ ਟੀਮ 'ਚ ਮੈਂ ਹੀ ਇਕ ਵਿਅਕਤੀ ਸੀ, ਜੋ ਪੂਰੀ ਟੀਮ ਨੂੰ ਹਸਾਉਂਦਾ ਹੁੰਦਾ ਸੀ। ਮੈਂ ਆਪਣੇ ਇਸ ਹੁਨਰ ਨੂੰ ਪੈਸੇ ਕਮਾਉਣ ਲਈ ਵਰਤਿਆ। ਪੜਾਈ ਲਈ ਪੈਸੇ ਇਕੱਠੇ ਕਰਨੇ ਸੀ। ਇਸ ਲਈ ਮੈਂ ਰੋਡ ਸ਼ੋਅਜ਼, ਕਾਲਜ ਪਲੇਅ ਅਤੇ ਥੀਏਟਰ ਸ਼ੋਅ 'ਚ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਦੌਰਾਨ ਮੈਨੂੰ ਕਈ ਤਰ੍ਹਾਂ ਐਵਾਰਡਜ਼ ਮਿਲੇ। ਉਸ ਸਮੇਂ ਕਾਮੇਡੀ ਸਿਰਫ ਪੈਸਾ ਕਮਾਉਣ ਦਾ ਰਾਹ ਸੀ ਅਤੇ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
20 ਸਾਲ ਲੱਗੇ ਖੁਦ ਨੂੰ ਸਟੈਂਡ ਕਰਨ 'ਚ
►ਅਹਿਸਾਨ ਨੇ ਦੱਸਿਆ ਮੇਰਾ ਸੰਘਰਸ਼ 1985 'ਚ ਸ਼ੁਰੂ ਹੋਣ ਨੂੰ 20 ਸਾਲ ਲੱਗ ਗਏ। ਇਨ੍ਹਾਂ 20 ਸਾਲਾਂ 'ਚ ਮੈਂ ਅਜਿਹੇ ਹਾਲਾਤਾਂ ਦਾ ਸਾਹਮਣਾ ਵੀ ਕੀਤਾ, ਜਦੋ ਇਸ ਸ਼ੋਅਜ਼ ਲਈ ਮੈਂਨੂੰ ਪੈਸੇ ਨਹੀਂ ਦਿੱਤੇ।
2005 'ਚ ਬਦਲੀ ਜ਼ਿੰਦਗੀ
► 2005 ' 'ਗ੍ਰੇਟ ਇੰਡੀਅਨ ਲਾਫਟਰ ਚੈਲੰਜ' ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸਾਡੇ ਵਰਗੇ ਸਟਗਲਰਜ਼ ਲਈ ਇਹ ਹੀ ਸਹੀ ਪਲੇਟਫਾਰਮ ਸੀ। ਸ਼ੋਅ ਨਾਲ ਮੈਨੂੰ ਪੈਸੇ ਵੀ ਮਿਲੇ ਅਤੇ ਸ਼ੋਹਰਤ ਵੀ। ਇਸ ਤੋਂ ਬਾਅਦ ਮੈਂ ਆਪਣਾ ਤੀਜਾ ਘਰ ਮੁੰਬਈ 'ਚ ਬਣਾਇਆ।
ਜਿਮ ਜਾਣਾ ਨਹੀਂ ਪਸੰਦ
►ਅਹਿਸਾਨ ਨੇ ਦੱਸਿਆ ਕਿ ਉਹ ਜਿਮ ਨਹੀਂ ਜਾਂਦੇ। ਉਹ ਘਰ ਹੀ ਟ੍ਰੇਡਮੀਲ ਚਲਾਉਂਦੇ ਹਨ ਅਤੇ ਰੈਗੂਲਰ ਐਕਸਰਸਾਈਜ਼ ਕਰਦੇ ਹਨ। ਅੱਗੇ ਦੇਖੋ ਘਰ ਦੀਆਂ ਖੂਬਸੂਰਤ ਤਸਵੀਰਾਂ।

Tags: Ahsaan QureshiComedianinterviewThe Great Indian Laughter Challengeਅਹਿਸਾਨ ਕੁਰੈਸ਼ੀਕਾਮੇਡੀਅਨਇੰਟਰਵਿਊਗ੍ਰੇਟ ਇੰਡੀਅਨ ਲਾਫਟਰ ਚੈਲੰਜ