FacebookTwitterg+Mail

Pics : ਅੰਬਾਨੀ ਦੀ ਪਾਰਟੀ 'ਚ ਇੰਨੀ ਮਹਿੰਗੀ ਡਰੈੱਸ ਪਹਿਨ ਕੇ ਪਹੁੰਚੀ ਐਸ਼ਵਰਿਆ ਰਾਏ

aishwarya rai
10 December, 2017 02:20:00 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ 44 ਸਾਲ ਦੀ ਉਮਰ 'ਚ ਵੀ ਅੱਜ ਕੱਲ ਦੀਆਂ ਨਵੀਆਂ ਅਦਾਕਾਰਾਂ ਨੂੰ ਫੈਸ਼ਨ ਦੇ ਮਾਮਲੇ 'ਚ ਪਿੱਛੇ ਛੱਡ ਦਿੰਦੀ ਹੈ। ਜਦੋਂ ਵੀ ਕਿਸੇ ਇਵੈਂਟ ਲਈ ਐਸ਼ਵਰਿਆ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਉਸਦਾ ਸਟਾਈਲ ਦੇਖਣ ਵਾਲਾ ਹੁੰਦਾ ਹੈ। ਹਾਲ ਹੀ 'ਚ ਐਸ਼ਵਰਿਆ ਨੂੰ ਅੰਬਾਨੀ ਦੀ ਡਿਨਰ ਪਾਰਟੀ 'ਚ ਦੇਖਿਆ ਗਿਆ। ਇਸ ਮੌਕੇ ਐਸ਼ਵਰਿਆ ਗੋਲਡਨ ਕਲਰ ਦੀ ਟਿਊਬ ਡਰੈੱਸ ਪਹਿਨ ਕੇ ਪਹੁੰਚੀ। ਇਸ ਦੌਰਾਨ ਐਸ਼ਵਰਿਆ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਐਸ਼ਵਰਿਆ ਹਰ ਵਾਰ ਕੁਝ ਅਜਿਹਾ ਕਰਦੀ ਹੈ ਜਿਸ 'ਚ ਉਹ ਆਪਣੇ ਅੰਦਾਜ਼ 'ਚ ਸਭ ਤੋਂ ਵੱਖ ਦਿਖਾਈ ਦਿੰਦੀ ਹੈ। ਇਸ ਪਾਰਟੀ 'ਚ ਐਸ਼ਵਰਿਆ ਪਤੀ ਅਭਿਸ਼ੇਕ ਬੱਚਨ ਨਾਲ ਪਹੁੰਚੀ। ਐਸ਼ਵਰਿਆ ਦੀ ਇਹ ਡਰੈੱਸ ਡਿਜ਼ਾਈਨਰ ਆਸਥਾ ਸ਼ਰਮਾ ਨੇ ਡਿਜ਼ਾਈਨ ਕੀਤੀ ਹੈ।

Punjabi Bollywood Tadka

ਆਸਥਾ ਨੇ ਆਪਣੇ ਇੰਸਟਾਗ੍ਰਾਮ 'ਤੇ ਐਸ਼ਵਰਿਆ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਡਰੈੱਸ 85 ਪ੍ਰਤੀਸ਼ਤ ਪਲਾਸਟਿਕ ਫੈਬਰਿਕ ਅਤੇ 15 ਪ੍ਰਤੀਸ਼ਤ ਸਿਲਕ ਫੈਬਰਿਕ ਨਾਲ ਬਣੀ ਹੈ। ਇਸ ਲਈ ਡਰੈੱਸ ਦੀ ਕੀਮਤ 1-2 ਨਹੀਂ, ਬਲਕਿ ਪੂਰੇ 4 ਲੱਖ ਦੀ ਹੈ। ਆਪਣੇ ਵੱਖਰੇ ਅੰਦਾਜ਼ ਕਰਕੇ ਐਸ਼ਵਰਿਆ ਅੱਜ ਵੀ ਫੈਸ਼ਨ ਕਵੀਨ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਐਸ਼ਵਰਿਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੰਨੇ ਖਾਂ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।

Punjabi Bollywood Tadka


Tags: Aishwarya Rai Abhishek Bachchan Party Dress Mukesh Ambani Gown Bollywood Actress