FacebookTwitterg+Mail

ਇਸ ਸਖਸ਼ ਨਾਲ ਬੱਚਨ ਪਰਿਵਾਰ ਦੀ ਨੂੰਹ ਦਾ ਲੋਕਾਂ ਨੇ ਉਡਾਇਆ ਮਜ਼ਾਕ

aishwarya rai
13 January, 2018 03:40:38 PM

ਨਵੀਂ ਦਿੱਲੀ(ਬਿਊਰੋ)— ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦੀਆਂ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਦੇਖਕੇ ਹਰ ਕਿਸੇ ਨੇ ਉਸ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਵਿਅਕਤੀ ਦੇ ਕਾਲੇ ਰੰਗ ਕਾਰਨ ਇਸ ਦਾ ਖੂਬ ਮਜ਼ਾਕ ਉਡਾਇਆ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਦੀ ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਇਕ ਤਸਵੀਰ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਐਸ਼ਵਰਿਆ ਰਾਏ ਨਾਲ ਇਕ ਵਿਅਕਤੀ ਖੜ੍ਹਾ ਵਿਖਾਈ ਦੇ ਰਿਹਾ ਹੈ, ਜਿਸ ਨੂੰ ਦੇਖਕੇ ਲੋਕ ਉਸ ਦਾ ਮਜ਼ਾਕ ਉਡਾ ਰਿਹਾ ਹੈ ਪਰ ਐਸ਼ਵਰਿਆ ਰਾਏ ਬੱਚਨ ਨਾਲ ਖੜ੍ਹਾ ਇਹ ਵਿਅਕਤੀ ਕੋਈ ਛੋਟਾ ਮੋਟਾ ਆਦਮੀ ਨਹੀਂ ਬਲਕਿ ਇਹ ਦੱਖਣ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਡਾਇਰੈਕਟਰ ਹੈ, ਜਿਸ ਦਾ ਨਾਂ ਏਟਲੀ ਕੁਮਾਰ ਹੈ।

Punjabi Bollywood Tadka

ਏਟਲੀ ਕੁਮਾਰ ਸਾਊਥ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਡਾਇਰੈਕਟਰ ਹਨ। ਏਟਲੀ ਕੁਮਾਰ (ਅਰੁਣ ਕੁਮਾਰ) ਦਾ ਜਨਮ 21 ਸਿਤੰਬਰ 1986 ਨੂੰ ਤਮਿਲਨਾਡੂ ਦੇ ਮਦੁਰੈ ਪਿੰਡ 'ਚ ਹੋਇਆ ਸੀ। ਏਟਲੀ ਕੁਮਾਰ ਨੇ ਕੇਵਲ ਆਪਣੀ ਪ੍ਰਤਿਭਾ ਦੀ ਬਦੌਲਤ ਸਾਊਥ ਫਿਲਮ ਇੰਡਸਟਰੀ 'ਚ ਇਕ ਖਾਸ ਮੁਕਾਮ ਹਾਸਲ ਕੀਤਾ ਹੈ, ਜੋ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ ਅਸਲ 'ਚ ਉਹ ਨਹੀਂ ਜਾਣਦੇ ਸਨ ਕਿ ਉਹ ਕਿਸ ਦਾ ਮਜ਼ਾਕ ਉਡਾ ਰਹੇ ਹਨ।

Punjabi Bollywood Tadka
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਏਟਲੀ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਉਨ੍ਹਾਂ ਦੀ ਪਤਨੀ ਕਾਫ਼ੀ ਸੁੰਦਰ ਲੱਗ ਰਹੀ ਸੀ। ਸਾਂਵਲੇ ਰੰਗ ਕਾਰਨ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ ਗਿਆ ਸੀ।

Punjabi Bollywood Tadka

ਦੱਸ ਦੇਈਏ ਕਿ 2013 'ਚ ਏਟਲੀ ਕੁਮਾਰ ਨੇ 'ਰਾਜਾ ਰਾਣੀ' ਫਿਲਮ ਤੋਂ ਸਾਊਥ ਫਿਲਮ ਇੰਡਸਟਰੀ 'ਚ ਡੈਬਿਊ ਕੀਤਾ, ਜੋ ਸਾਊਥ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਹਿੱਟ ਫਿਲਮਾਂ 'ਚੋਂ ਇਕ ਸੀ। ਇਸ ਫਿਲਮ ਨੇ 4 ਹਫ਼ਤਿਆਂ ਦੇ ਅੰਦਰ 50 ਮਿਲੀਅਨ ਤੋਂ ਵੀ ਜ਼ਿਆਦਾ ਕਮਾਈ ਕੀਤੀ ਅਤੇ ਕਾਫ਼ੀ ਵੱਡੀ ਹਿੱਟ ਫ਼ਿਲਮ ਰਹੀ। ਏਟਲੀ ਕੁਮਾਰ ਨੂੰ ਚੰਗੀਆਂ ਫਿਲਮਾਂ ਲਈ ਕਈ ਵੱਡੇ ਐਵਾਰਡ ਵੀ ਮਿਲੇ ਹਨ।


Tags: Aishwarya RaiAtlee KumarAmitabh BachchanFilm DirectorBollywood Celebrityਅਮਿਤਾਭ ਬੱਚਨਐਸ਼ਵਰਿਆ ਰਾਏ ਬੱਚਨ

Edited By

Sunita

Sunita is News Editor at Jagbani.