ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੇ ਪਤੀ ਅਭਿਸ਼ੇਕ ਬੱਚਨ ਦਾ ਕਰੀਅਰ ਸੰਵਾਰਨ ਵਿਚ ਲੱਗੀ ਹੈ। ਐਸ਼ਵਰਿਆ ਨੇ ਆਪਣੇ ਪਤੀ ਦੇ ਫਿਲਮੀ ਕਰੀਅਰ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕ ਲਈ ਹੈ।
ਅਭਿਸ਼ੇਕ ਆਖਰੀ ਵਾਰ ਸਾਲ 2016 ਵਿਚ ਪ੍ਰਦਰਸ਼ਿਤ ਫਿਲਮ 'ਹਾਊਸਫੁੱਲ-3' ਵਿਚ ਨਜ਼ਰ ਆਏ ਸਨ, ਜਿਸ ਨੂੰ ਬਾਕਸ ਆਫਿਸ 'ਤੇ ਕਾਫੀ ਚੰਗਾ ਰਿਸਪਾਂਸ ਮਿਲਿਆ ਸੀ।
ਅਭਿਸ਼ੇਕ ਦੇ ਫਿਲਮੀ ਕੈਰੀਅਰ ਨੂੰ ਲੈ ਕੇ ਐਸ਼ਵਰਿਆ ਕਾਫੀ ਪ੍ਰੇਸ਼ਾਨ ਹੈ। ਇਨ੍ਹੀਂ ਦਿਨੀਂ ਅਭਿਸ਼ੇਕ ਕੋਲ ਜੋ ਵੀ ਆਫਰ ਆ ਰਹੇ ਹਨ, ਉਸ ਨੂੰ ਪਹਿਲਾਂ ਐਸ਼ਵਰਿਆ ਦੇਖਦੀ ਹੈ।
ਉਹ ਫਿਲਮ ਦੀ ਸਕ੍ਰਿਪਟ ਨੂੰ ਲੈ ਕੇ ਹਰ ਚੀਜ਼ ਨੂੰ ਫਾਈਨਲ ਕਰਨ ਲੱਗੀ ਹੈ।