FacebookTwitterg+Mail

ਐਸ਼ਵਰਿਆ ਦੇ ਸਾਹਮਣੇ ਆਈ ਪਤੀ ਦੀ ਸਾਬਿਕਾ ਪ੍ਰੇਮਿਕਾ ਤਾਂ ਅਭਿਸ਼ੇਕ ਨੇ ਇਸ ਤਰ੍ਹਾਂ ਸੰਭਾਲੀ ਗੱਲ

aishwarya rai and abhishek bachchan
14 January, 2018 05:12:02 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅੱਜਕੱਲ ਆਪਣੀ ਅਗਲੀ ਫਿਲਮ 'ਫੰਨੇ ਖਾਂ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਉਹ ਅਨਿਲ ਕਪੂਰ ਨਾਲ ਨਜ਼ਰ ਆਵੇਗੀ। ਐਸ਼ਵਰਿਆ ਇਸ ਤੋਂ ਬਾਅਦ ਫਿਲਮ 'ਦਿਨ ਔਰ ਰਾਤ' ਦੀ ਸ਼ੂਟਿੰਗ ਕਰੇਗੀ। ਉੱਥੇ ਹੀ ਅਭਿਸ਼ੇਕ ਬੱਚਨ ਨੂੰ ਅਜੇ ਵੀ ਚੰਗੀ ਸਕ੍ਰਿਪਟ ਦਾ ਇੰਤਜ਼ਾਰ ਹੈ। ਹਾਲ ਹੀ 'ਚ ਦੋਨੋਂ ਇਕ ਪਾਰਟੀ ਲਈ ਸ਼ਾਹਰੁਖ ਖਾਨ ਦੇ ਘਰ ਪਹੁੰਚੇ ਸਨ। ਸ਼ਾਹਰੁਖ ਖਾਨ ਨੇ ਆਪਣੀ ਖਾਸ ਦੋਸਤ ਕਾਜਲ ਆਨੰਦ ਦੇ 50ਵੇਂ ਬਰਥਡੇ 'ਤੇ ਇਹ ਪਾਰਟੀ ਰੱਖੀ ਸੀ। ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਤੋਂ ਇਲਾਵਾ ਦੀਪਿਕਾ ਪਾਦੂਕੋਣ, ਰਣਵੀਰ ਕਪੂਰ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਰਿਤਿਕ ਰੋਸ਼ਨ ਅਤੇ ਸੁਜੈਨ ਖਾਨ ਵੀ ਪੁੱਜੇ ਸਨ। ਪਾਰਟੀ ਦੀ ਖਾਸ ਗੱਲ ਇਹ ਰਹੀ ਕਿ ਕਰਿਸ਼ਮਾ ਅਤੇ ਐਸ਼ਵਰਿਆ ਇਕ ਹੀ ਛੱਤ ਹੇਠਾਂ ਪਾਰਟੀ 'ਚ ਦਿਖੀਆਂ। ਜਦੋਂ ਕਿ ਐਸ਼ਵਰਿਆ ਅਤੇ ਕਰਿਸ਼ਮਾ ਦੀ ਬਾਂਡਿੰਗ ਕੁਝ ਖਾਸ ਨਹੀਂ ਹੈ। ਇਸ ਦੀ ਵਜ੍ਹਾ ਹੈ ਅਭਿਸ਼ੇਕ ਬੱਚਨ। ਐਸ਼ਵਰਿਆ ਤੋਂ ਪਹਿਲਾਂ ਕਰਿਸ਼ਮਾ ਕਪੂਰ, ਅਭਿਸ਼ੇਕ ਦੀ ਗਰਲਫ੍ਰੈਂਡ ਹੋਇਆ ਕਰਦੀ ਸੀ। ਕਰਿਸ਼ਮਾ ਦੀ ਅਭਿਸ਼ੇਕ ਨਾਲ ਮੰਗਣੀ ਵੀ ਹੋ ਗਈ ਸੀ ਪਰ ਕਰਿਸ਼ਮਾ ਵਿਆਹ ਤੋਂ ਬਾਅਦ ਵੱਖਰੇ ਘਰ 'ਚ ਰਹਿਣਾ ਚਾਹੁੰਦੀ ਸੀ। ਅਭਿਸ਼ੇਕ ਇਸ ਗੱਲ ਲਈ ਤਿਆਰ ਨਾ ਹੋਇਆ ਕਿਉਂਕਿ ਉਹ ਆਪਣੇ ਮਾਤਾ-ਪਿਤਾ ਤੋਂ ਵੱਖ ਰਹਿਣ ਦੀ ਕਦੇ ਸੋਚ ਵੀ ਨਹੀਂ ਸਕਦਾ। ਇਸ ਕਾਰਨ ਦੋਨਾਂ ਦਾ ਰਿਸ਼ਤਾ ਟੁੱਟ ਗਿਆ ਸੀ। ਉੱਥੇ ਹੀ ਹੁਣ ਐਸ਼ਵਰਿਆ ਦਾ ਅਭਿਸ਼ੇਕ ਦੀ ਸਾਬਿਕਾ ਪ੍ਰੇਮਿਕਾ ਨਾਲ ਪਾਰਟੀ ਕਰਨਾ ਕਾਫੀ ਅਜੀਬ ਸੀ। ਇਸ ਤੋਂ ਪਹਿਲਾਂ ਦੋਨਾਂ ਨੂੰ ਕਦੇ ਇਕੱਠੇ ਨਹੀਂ ਦੇਖਿਆ ਗਿਆ। ਹਾਲਾਂਕਿ ਦੋਨਾਂ ਨੇ ਇਕ-ਦੂਜੇ ਨਾਲ ਗੱਲ ਨਹੀਂ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਅਤੇ ਐਸ਼ਵਰਿਆ ਆਪਣੇ ਵਿਚ ਹੀ ਮਸਤ ਰਹੇ। ਉੱਥੇ ਹੀ ਐਸ਼ਵਰਿਆ ਦੀ ਨਨਾਣ ਸ਼‍ਵੇਤਾ ਬੱਚਨ ਵੀ ਉੱਥੇ ਮੌਜੂਦ ਸੀ। ਸਾਰਿਆ ਨੇ ਇਹ ਧਿਆਨ ਰੱਖਿਆ ਕਿ ਕੋਈ ਇਕ-ਦੂਜੇ ਦੇ ਸਾਹਮਣੇ ਨਾ ਆਏ। ਇਨ੍ਹਾਂ ਲਈ ਇਕ-ਦੂਜੇ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸੀ। ਥੋੜ੍ਹੀ ਦੇਰ ਪਾਰਟੀ ਕਰਨ ਤੋਂ ਬਾਅਦ ਐਸ਼ਵਰਿਆ ਅਤੇ ਅਭਿਸ਼ੇਕ ਉੱਥੋਂ ਚਲੇ ਗਏ। ਕਰਿਸ਼ਮਾ ਆਪਣੀ ਗਰਲ ਗੈਂਗ ਦੇ ਨਾਲ ਰੁੱਝ ਰਹੀ।


Tags: Aishwarya RaiFarah Khan Karan JoharAmitabh BachchanAbhishek Bachchanਐਸ਼ਵਰਿਆ ਰਾਏ ਬੱਚਨਫੰਨੇ ਖਾਂ

Edited By

Sunita

Sunita is News Editor at Jagbani.