FacebookTwitterg+Mail

ਨਜ਼ਰਅੰਦਾਜ਼ ਕਰ ਰਹੇ ਇਸ ਐਕਟਰ ਵੱਲ ਮੁੜ-ਮੁੜ ਕੇ ਦੇਖਦੀ ਰਹੀ ਬੱਚਨ ਨੂੰਹ

aishwarya rai bachchan and vivek oberoi
20 January, 2018 04:57:17 PM

ਮੁੰਬਈ(ਬਿਊਰੋ)— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਪਤਨੀ ਸਾਰਾ ਨੇਤਨਯਾਹੂ ਨਾਲ ਬੀਤੇ ਦਿਨੀਂ 'ਸ਼ਾਲੋਮ ਬਾਲੀਵੁੱਡ ਇਵੈਂਟ' 'ਚ ਸ਼ਾਮਲ ਹੋਏ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੀ ਬਾਲੀਵੁੱਡ ਨੂੰ ਕਾਫੀ ਪਿਆਰ ਕਰਦਾ ਹੈ। ਨੇਤਨਯਾਹੂ ਨੇ ਕਿਹਾ, ''ਮੈਨੂੰ ਲੱਗਦਾ ਸੀ ਕਿ ਮੈਂ ਹੀ ਵੱਡੀ ਹਸਤੀ ਹਾਂ ਪਰ ਅਮਿਤਾਭ ਬੱਚਨ ਨਾਲ ਮਿਲ ਕੇ ਮੈਨੂੰ ਉਨ੍ਹਾਂ ਦੀ ਪ੍ਰਸਿੱਧੀ ਦਾ ਅਹਿਸਾਸ ਹੋਇਆ। ਉਨ੍ਹਾਂ ਨੂੰ ਮਿਲ ਕੇ ਮੈਂ ਸਪੀਚਲੈੱਸ ਹਾਂ।'' ਇਸ ਮੌਕੇ ਐਸ਼ਵਰਿਆ ਰਾਏ ਬੱਚਨ ਨੇ ਬੇਂਜਾਮਿਨ ਨੇਤਨਯਾਹੂ ਤੇ ਸਾਰਾ ਨੇਤਨਯਾਹੂ ਦਾ ਸੁਆਗਤ ਕੀਤਾ। ਇਸ ਦੌਰਾਨ ਅਮਿਤਾਭ ਬੱਚਨ ਤੇ ਵਿਵੇਕ ਓਬਰਾਏ ਵੀ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਇਸ ਇਵੈਂਟ 'ਚ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਤੇ ਵਿਵੇਕ ਇਕ-ਦੂਜੇ ਨੂੰ ਨਜ਼ਰਅੰਦਾਜ਼ ਕਰਦੇ ਦਿਖੇ।
ਇਵੈਂਟ 'ਚ ਦੂਰੀ ਬਣਾਉਂਦੇ ਦਿਖੇ ਐਸ਼ਵਰਿਆ-ਵਿਵੇਕ
ਇਵੈਂਟ ਦੇ ਪਹਿਲੇ ਮਹਿਮਾਨ ਵਿਵੇਕ ਓਬਰਾਏ ਹੀ ਸਨ। ਉਹ ਪਤਨੀ ਪ੍ਰਿਯੰਕਾ ਅਲਵਾ ਨਾਲ ਪੁੱਜੇ। ਦੂਜੇ ਪਾਸੇ ਐਸ਼ਵਰਿਆ ਰਾਏ ਬੱਚਨ ਤੇ ਅਮਿਤਾਭ ਬੱਚਨ ਵੀ ਪੁੱਜੇ। ਇਵੈਂਟ 'ਚ ਪਹਿਲਾਂ ਅਜਿਹਾ ਇਤਜ਼ਾਮ ਕੀਤਾ ਗਿਆ ਸੀ ਕਿ ਐਸ਼ਵਰਿਆ ਤੇ ਵਿਵੇਕ ਇਕ ਹੀ ਲਾਈਨ 'ਚ ਬੈਠਣ। ਬੱਚਨ ਦੀ ਸੀਟ ਫਰੰਟ 'ਤੇ ਸੀ, ਜਦੋਂਕਿ ਵਿਵੇਕ ਓਬਰਾਏ ਪਤਨੀ ਨਾਲ ਕੁਝ ਰੋਅ ਛੱਡ ਕੇ ਪਿੱਛੇ ਬੈਠੇ ਸਨ।

Punjabi Bollywood Tadka
ਅਜਿਹੀ ਜਗ੍ਹਾ ਬੈਠੇ ਵਿਵੇਕ ਕਿ ਨਾ ਦਿਖੇ ਐਸ਼ਵਰਿਆ
ਸੂਤਰਾਂ ਮੁਤਾਬਕ, ਵਿਵੇਕ ਓਬਰਾਏ ਪਿੱਛੇ ਉਸ ਪੋਜੀਸ਼ਨ 'ਤੇ ਬੈਠ ਸਕਦੇ ਸਨ, ਜਿਥੇ ਉਸ ਨੂੰ ਐਸ਼ਵਰਿਆ ਸਾਫ-ਸਾਫ ਦਿਖਾਈ ਦੇ ਸਕਦੀ ਸੀ ਪਰ ਉਹ ਰੋਅ 'ਚ ਠੀਕ ਉਸ ਦੀ ਪਿਛਲੀ ਸਾਈਡ 'ਤੇ ਬੈਠੇ ਤਾਂਕਿ ਉਥੋਂ ਐਸ਼ਵਰਿਆ ਦਾ ਚਿਹਰਾ ਦਿਖਾਈ ਨਾ ਦੇਖ ਸਕੇ। ਇਸ ਦੌਰਾਨ ਵਿਵੇਕ ਪਤਨੀ ਪ੍ਰਿਯੰਕਾ ਦੇ ਹੱਥਾਂ 'ਚ ਹੱਥ ਪਾਏ ਦਿਖੇ।

Punjabi Bollywood Tadka
ਇਕ-ਦੋ ਵਾਰ ਪਿੱਛੇ ਪਲਟੀ ਐਸ਼ਵਰਿਆ
ਹਾਲਾਂਕਿ ਕੁਝ ਮੌਕਿਆਂ 'ਤੇ ਐਸ਼ਵਰਿਆ ਵੀ ਦੋ-ਤਿੰਨ ਵਾਰ ਪਿੱਛੇ ਪਲਟ ਕੇ ਦੇਖਦੀ ਰਹੀ ਪਰ ਇਹ ਸਾਫ ਨਹੀਂ ਹੈ ਕਿ ਉਹ ਪਿੱਛੇ ਕਿਹੜੀ ਵਜ੍ਹਾ ਕਰਕੇ ਪਲਟ-ਪਲਟ ਕੇ ਦੇਖਦੀ ਸੀ। ਹਾਲਾਂਕਿ ਅਜਿਹਾ ਹੋ ਸਕਦਾ ਹੈ ਕਿ ਜਦੋਂ ਉਹ ਪਿੱਛੇ ਦੇਖ ਰਹੀ ਸੀ, ਤਾਂ ਉਸ ਦੀਆਂ ਨਜ਼ਰਾਂ ਵਿਵੇਕ ਨਾਲ ਮਿਲੀਆ ਹੋਣ।

Punjabi Bollywood Tadka
ਐਸ਼ਵਰਿਆ ਨੂੰ ਨਜ਼ਰਅੰਦਾਜ਼ ਕਰਦੇ ਰਹੇ ਵਿਵੇਕ
ਐਸ਼ਵਰਿਆ ਜਦੋਂ ਇਜ਼ਰਾਈਲ ਪੀ ਐੱਮ ਦੇ ਬੁਲਾਵੇ 'ਤੇ ਸਟੇਜ 'ਤੇ ਗਈ ਤਾਂ ਸਾਰਿਆਂ ਦੀਆਂ ਨਜ਼ਰਾਂ ਮਿਸ ਵਰਲਡ 'ਤੇ ਸਨ। ਹਾਲਾਂਕਿ ਇਸ ਦੌਰਾਨ ਵਿਵੇਕ ਓਬਰਾਏ ਆਪਣੇ ਫੋਨ 'ਚ ਰੁੱਝਾ ਹੋਇਆ ਸੀ। ਉਨ੍ਹਾਂ ਨੇ ਇਕ ਵਾਰ ਵੀ ਐਸ਼ਵਰਿਆ ਨੂੰ ਦੇਖਣ ਦੀ ਕੋਸ਼ਿਸ਼ ਨਾ ਕੀਤੀ।


Tags: Amitabh Bachchan Israel PM Benjamin NetanyahuAishwarya Rai BachchanAbhishek BachchanVivek Oberoi

Edited By

Sunita

Sunita is News Editor at Jagbani.