FacebookTwitterg+Mail

ਅਮਿਤਾਭ ਦੀ ਨੂੰਹ ਐਸ਼ਵਰਿਆ ਨੇ 44 ਦੀ ਉਮਰ 'ਚ ਦਿਖਾਈ ਬੋਲਡ ਲੁੱਕ, ਕਰਵਾਇਆ ਫੋਟੋਸ਼ੂਟ

aishwarya rai bachchan bold pictures
16 March, 2018 04:00:56 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਆਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਅਮਿਤਾਭ ਬੱਚਨ ਦੀ ਨੂੰਹ ਨੇ ਹਾਲ ਹੀ 'ਚ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka

ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ ਉਮਰ ਢਲਦੀ ਜਾਂਦੀ ਹੈ ਪਰ ਐਸ਼ਵਰਿਆ ਦੇ ਮਾਮਲੇ 'ਚ ਇਹ ਗੱਲ ਗਲਤ ਸਾਬਿਤ ਹੁੰਦੀ ਦਿਖਾਈ ਦੇ ਰਹੀ ਹੈ। 44 ਸਾਲ ਦੀ ਐਸ਼ਵਿਰਆ ਦੀ ਖੂਬਸੂਰਤੀ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਐਸ਼ਵਰਿਆ ਨੇ ਫੇਮਿਨਾ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।
Punjabi Bollywood Tadka
ਐਸ਼ਵਰਿਆ ਨੇ ਕਰਵਾਇਆ ਹੌਟ ਫੋਟੋਸ਼ੂਟ
ਹਾਲ ਹੀ 'ਚ ਐਸ਼ਵਿਰਆ ਰਾਏ ਬੱਚਨ ਨੇ 'ਫੇਮਿਨਾ ਮੈਗਜ਼ੀਨ' ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਐਸ਼ਵਰਿਆ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਫੋਟੋਸ਼ੂਟ 'ਚ ਐਸ਼ਵਰਿਆ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਔਖਾ ਹੈ।
Punjabi Bollywood Tadka

ਇਸ ਹੌਟ ਫੋਟੋਸ਼ੂਟ ਨਾਲ ਐਸ਼ਵਰਿਆ ਨੇ ਬਾਕੀ ਹਸੀਨਾਵਾਂ ਨੂੰ ਹੌਟਨੈੱਸ 'ਚ ਮਾਤ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਐਸ਼ਵਰਿਆ ਰਾਏ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੰਨੇ ਖਾਨ' ਨੂੰ ਲੈ ਕੇ ਰੁੱਝੀ ਹੈ। ਇਸ ਫਿਲਮ 'ਚ ਉਹ ਅਨਿਲ ਕਪੂਰ ਨਾਲ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਰਾਕੇਸ਼ ਓਮੁਪ੍ਰਕਾਸ਼ ਮਹਿਰਾ ਕਰ ਰਹੇ ਹਨ। ਇਹ ਫਿਲਮ 13 ਜੁਲਾਈ 2018 ਨੂੰ ਰਿਲੀਜ਼ ਹੋ ਰਹੀ ਹੈ।
Punjabi Bollywood Tadka


Tags: Aishwarya Rai BachchanFemina MagazineBold PhotoshootInstagramAmitabh BachchanKandukondain Kandukondain Ae Dil Hai Mushkil Dhoom 2

Edited By

Sunita

Sunita is News Editor at Jagbani.