FacebookTwitterg+Mail

ਪਦਮਾਵਤੀ 'ਚ ਹੋਵੇਗੀ ਐਸ਼ਵਰਿਆ ਦੀ ਸਪੈਸ਼ਲ ਐਂਟਰੀ!!

aishwarya rai bachchan special appearance in padmavati
10 December, 2016 05:36:40 PM
ਮੁੰਬਈ- ਐਸ਼ਵਰਿਆ ਰਾਏ ਬੱਚਨ ਦੇ ਫੈਂਸ ਲਈ ਖੁਸ਼ਖਬਰੀ ਹੈ ਜੋ ਐਸ਼ ਨੂੰ ਸਿਲਵਰ ਸਕ੍ਰੀਨ 'ਤੇ ਦੇਖਣਾ ਚਾਹੁੰਦੇ ਹਨ। ਖਬਰ ਇਹ ਹੈ ਕਿ ਐਸ਼ਵਰਿਆ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' 'ਚ ਦਿਖਣ ਵਾਲੀ ਹੈ। ਐਸ਼ ਨੂੰ ਧਿਆਨ 'ਚ ਰੱਖ ਕੇ ਉਨ੍ਹਾਂ ਲਈ ਖਾਸ ਸੀਨ ਤਿਆਰ ਕੀਤੇ ਗਏ ਸਨ। ਇਸ ਫਿਲਮ 'ਚ ਐਸ਼ ਇਕ ਗੀਤ 'ਤੇ ਪਰਫਾਰਮ ਵੀ ਕਰੇਗੀ। ਫਿਲਮ 'ਚ ਪਾਦੁਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਵੀ ਹਨ। ਐਸ਼ ਇਸ ਤੋਂ ਪਹਿਲੇ ਵੀ ਭੰਸਾਲੀ ਨਾਲ 'ਹਮ ਦਿਲ ਦੇ ਚੁੱਕੇ ਸਨਮ, ਦੇਵਦਾਸ ਅਤੇ ਗੁਜ਼ਾਰਿਸ਼' 'ਚ ਕੰਮ ਕਰ ਚੁੱਕੀ ਹੈ।
ਹਾਲ ਹੀ 'ਚ ਆਈ 'ਏ ਦਿਲ ਹੈ ਮੁਸ਼ਕਿਲ' ਨੂੰ ਖਾਸੀ ਸਫਲਤਾ ਮਿਲੀ ਹੈ ਅਤੇ ਐਸ਼ਵਰਿਆ ਦੇ ਰੋਲ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ 'ਚ ਐਸ਼ ਰਣਬੀਰ ਨਾਲ ਬੋਲਡ ਸੀਨ ਨੂੰ ਲੈ ਕੇ ਵਿਵਾਦਾਂ 'ਚ ਵੀ ਸੀ। 'ਪਦਮਾਵਤੀ' ਇਕ ਖੂਬਸੂਰਤ ਰਾਣੀ ਦੀ ਕਹਾਣੀ ਹੈ। ਇਸ ਰਾਣੀ ਦੀ ਖੂਬਸੂਰਤੀ ਦੇ ਇਨ੍ਹੇ ਚਰਚੇ ਸਨ ਕਿ ਇਕ ਰਾਜਾ ਉਸ ਦੇ ਲਈ ਯੁੱਧ ਛੇੜ ਦਿੰਦਾ ਹੈ।

Tags: ਐਸ਼ਵਰਿਆ ਰਾਏ ਬੱਚਨ ਪਦਮਾਵਤੀਸਪੈਸ਼ਲ ਐਂਟਰੀ Aishwarya Rai Bachchan Padmavatispecial appearance Sanjay Leela Bhansali ਸੰਜੇ ਲੀਲਾ ਭੰਸਾਲੀ

About The Author

Anuradha Sharma

Anuradha Sharma is News Editor at Jagbani.