FacebookTwitterg+Mail

B'day: ਸਲਮਾਨ ਦੇ ਡਰ ਨਾਲ ਕਿੱਸ ਸੀਨ ਵਾਲੀਆਂ ਫਿਲਮਾਂ ਛੱਡ ਦਿੰਦੀ ਸੀ ਐਸ਼, ਸੈੱਟ 'ਤੇ ਹੁੰਦੇ ਸਨ ਖੂਬ ਹੰਗਾਮੇ

aishwarya rai birthday
01 November, 2017 03:10:48 PM


ਮੁੰਬਈ(ਬਿਊਰੋ)—ਬਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਦਾ ਅੱਜ 44ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 1 ਨਵੰਬਰ 1973 'ਚ ਹੋਇਆ ਸੀ। ਐਸ਼ਵਰਿਆ ਰਾਏ ਦੀ ਜ਼ਿੰਦਗੀ 'ਤੇ ਲਿਖੀ ਗਈ ਕਿਤਾਬ 'ਹਾਲ ਆਫ ਫੇਮ' 'ਚ ਉਨ੍ਹਾਂ ਦੇ ਬਾਰੇ 'ਚ ਕਈ ਖਾਸ ਗੱਲਾਂ ਦੱਸੀਆਂ ਗਈਆਂ ਹਨ।

ਹਿੱਟ ਫਿਲਮ 'ਹਮ ਦਿਲ ਦੇ ਚੁੱੱਕੇ ਸਨਮ' ਦੇ ਇਕ ਸੀਨ 'ਚ ਐਸ਼ਵਰਿਆ ਰਾਏ ਨੇ ਕਈ ਮਿਰਚੀਆਂ ਖਾਂਧੀਆਂ ਸਨ ਤਾਂ ਕਿ ਉਹ ਇਹ ਸ਼ਾਰਟ ਪਰਫੈਕਸ਼ਨ ਨਾਲ ਦੇ ਸਕੇ। ਇਸ ਕਿਤਾਬ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਐਸ਼ਵਰਿਆ ਬੱਚਨ 'ਚ ਜਦੋਂ ਵੀ ਰਾਸ਼ਨ ਤੇ ਸਬਜੀ ਤਰਕਾਰੀ ਲਿਆਉਣ ਮਾਰਕਿਟ ਜਾਂਦੀ ਸੀ ਤਾਂ ਉਹ ਅਕਸਰ ਬਾਰਗੇਨ (ਚੀਜ਼ ਦੇ ਮੁੱਲ 'ਤੇ ਬਹਿਸ) ਕਰਦੀ ਸੀ।ਰ

ਜ਼ਿਕਰਯੋਗ ਹੈ ਕਿ ਐਸ਼ਵਰਿਆ ਰਾਏ ਦੇ ਸਲਮਾਨ ਖਾਨ ਦੇ ਨਾਲ ਅਫੇਅਰ ਦੇ ਖੂਬ ਚਰਚੇ ਰਹੇ ਸਨ। ਉਸ ਦੌਰਾਨ ਐਸ਼ਵਰਿਆ ਨੇ ਸੁਪਰਸਟਾਰ ਕਮਲ ਹਾਸਨ ਦੀ 'ਅਭੈ' ਨਾਂ ਦੀ ਫਿਲਮ ਛੱਡ ਦਿੱਤੀ ਸੀ। ਇਸ ਤੋਂ ਇਲਾਵਾ ਕਈ ਵਾਰ ਸਲਮਾਨ ਨੇ ਐਸ਼ ਦੀ ਫਿਲਮ ਦੀ ਸ਼ੂਟਿੰਗ 'ਤੇ ਜਾ ਕੇ ਬਵਾਲ ਕੀਤੇ ਸਨ ਤੇ ਵਿਵੇਕ ਓਬਰਾਏ ਨਾਲ ਐਸ਼ ਦਾ ਅਫੇਅਰ ਚੱਲਣ 'ਤੇ ਵਿਵੇਕ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਐਸ਼ਵਰਿਆ ਨੂੰ ਕਰਨ ਜੌਹਰ ਦੀ ਫਿਲਮ 'ਕੁਛ-ਕੁਛ ਹੋਤਾ ਹੈ' 'ਚ ਰਾਣੀ ਮੁਖਰਜੀ ਦਾ ਰੋਲ ਤੇ 'ਰਾਜਾ ਹਿੰਦੁਸਤਾਨੀ' 'ਚ ਕਰਿਸ਼ਮਾ ਦਾ ਰੋਲ ਐਸ਼ਵਰਿਆ ਨੂੰ ਆਫਰ ਹੋਇਆ ਸੀ। ਕਿਸਿੰਗ ਸੀਨਜ਼ ਦੇ ਸਲਮਾਨ ਸਖਤ ਵਿਰੁੱਧ ਰਹੇ ਹਨ। ਇਸ ਲਈ ਐਸ਼ਵਰਿਆ ਨੂੰ ਫਿਲਮ ਤੋਂ ਬਾਹਰ ਹੋਣਾ ਪੈਂਦਾ ਸੀ।

 


Tags: Aishwarya raiBirthdayKiss sceneSalman khanਐਸ਼ਵਰਿਆ ਰਾਏ ਜਨਮਦਿਨ