FacebookTwitterg+Mail

'ਬਿਗ ਬੌਸ 10' 'ਚ ਹੋਵੇਗੀ ਸਲਮਾਨ-ਐਸ਼ਵਰਿਆ ਦੀ ਮੁਲਾਕਾਤ!

aishwarya rai in bigg boss 10
24 September, 2016 04:20:03 PM
ਮੁੰਬਈ- ਸਲਮਾਨ ਖਾਨ ਵਲੋਂ ਪੇਸ਼ ਕੀਤੇ ਜਾਣ ਵਾਲੇ ਮਸ਼ਹੂਰ ਪ੍ਰੋਗਰਾਮ 'ਬਿਗ ਬੌਸ 10' 16 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਦੇ ਸ਼ੁਰੂ ਹੋਣ ਦੇ ਲਗਭਗ ਦੋ ਹਫ਼ਤੇ ਬਾਅਦ ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਐਸ਼ਵਰਿਆ ਰਾਏ ਬੱਚਨ, ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਲੀਡ ਰੋਲ 'ਚ ਹਨ। ਆਮਤੌਰ 'ਤੇ ਬਿਗ ਬੌਸ ਦੇ ਸੈੱਟ 'ਤੇ ਕਲਾਕਾਰ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਜਾਂਦੇ ਹਨ ਕਿਉਂਕਿ ਇਹ ਸ਼ੋਅ ਬਹੁਤ ਜ਼ਿਆਦਾ ਲੋਕਪ੍ਰਿਯ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਐਸ਼ਵਰਿਆ ਰਾਏ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ 'ਬਿਗ ਬੌਸ 10' ਦੇ ਸੈੱਟ 'ਤੇ ਜਾਵੇਗੀ? ਤੁਹਾਨੂੰ ਦੱਸ ਦਈਏ ਕਿ ਸਲਮਾਨ ਅਤੇ ਐਸ਼ਵਰਿਆ ਦੇ ਰਿਸ਼ਤੇ ਦੇ ਬਾਰੇ 'ਚ ਸਭ ਜਾਣਦੇ ਹੀ ਹਨ। 'ਏ ਦਿਲ ਹੈ ਮੁਸ਼ਕਿਲ' ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਸੰਭਵ ਨਹੀਂ ਹੈ। ਨਿਰਮਾਤਾ ਕਰਨ ਜੌਹਰ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਇਸਲਈ ਉਹ ਐਸ਼ਵਰਿਆ 'ਤੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਉਣਗੇ। ਐਸ਼ਵਰਿਆ ਚਾਹੇ ਤਾਂ ਉਹ ਜਾ ਸਕਦੀ ਹੈ।
ਸੂਤਰਾਂ ਮੁਤਾਬਕ ਐਸ਼ਵਰਿਆ ਰਾਏ ਦਾ ਜਾਣਾ ਤਾਂ ਮੁਸ਼ਕਿਲ ਹੈ ਅਤੇ ਰਣਬੀਰ ਕਪੂਰ ਵੀ ਸ਼ਾਇਦ ਹੀ ਜਾਣ। ਸਲਮਾਨ ਖਾਨ ਨਾਲ ਰਣਬੀਰ ਦੇ ਰਿਸ਼ਤੇ ਵੀ ਜ਼ਿਆਦਾ ਚੰਗੇ ਨਹੀਂ ਹਨ। ਸਾਲਾਂ ਪਹਿਲੇ ਦੋਵੇਂ ਕੁੱਟਮਾਰ ਕਰ ਚੁੱਕੇ ਹਨ। ਇਸ ਦੇ ਬਾਅਦ ਸਲਮਾਨ ਦੀ ਗਰਲਫ੍ਰੈਂਡ ਕੈਟਰੀਨਾ ਕੈਫ ਨੂੰ ਰਣਬੀਰ ਲੈ ਉੱਡੇ ਅਤੇ ਬਾਅਦ 'ਚ ਬ੍ਰੈਕਅੱਪ ਵੀ ਲੈ ਲਿਆ। ਇਸ ਕਾਰਨ ਤੋਂ ਰਣਬੀਰ ਤੋਂ ਸਲਮਾਨ ਨਾਰਾਜ਼ ਦੱਸੇ ਜਾਂਦੇ ਹਨ। ਸੰਭਵ ਹੈ ਕਿ ਅਨੁਸ਼ਕਾ ਸ਼ਰਮਾ ਅਤੇ ਕਰਨ ਜੌਹਰ ਹੀ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ 'ਬਿਗ ਬੌਸ 10' 'ਚ ਜਾਣਗੇ।

Tags: ਸਲਮਾਨ ਖਾਨਬਿਗ ਬੌਸ 10Salman Khan Bigg Boss 10 Aishwarya Rai Promotionਐਸ਼ਵਰਿਆ ਰਾਏਪ੍ਰਮੋਸ਼ਨ

About The Author

Anuradha Sharma

Anuradha Sharma is News Editor at Jagbani.