FacebookTwitterg+Mail

Revealed: ਇਸ ਕਾਰਨ ਐਸ਼ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਨਹੀਂ ਗਏ ਸੀ ਕਰਨ ਜੌਹਰ

aishwarya rai karan johar
27 March, 2017 03:27:11 PM
ਮੁੰਬਈ- ਪਿਛਲੇ ਹਫਤੇ ਐਸ਼ਵਰਿਆ ਰਾਏ ਦੇ ਪਿਤਾ ਦੀ ਮੌਤ ਹੋ ਗਈ ਹੈ। ਐਸ਼ਵਰਿਆ ਦਾ ਦੁੱਖ ਵੰਡਣ ਬਾਲੀਵੁੱਡ ਦੇ ਕਈ ਸਟਾਰ ਪੁੱਜੇ ਸਨ। ਉਨ੍ਹਾਂ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਕਈ ਬਾਲੀਵੁੱਡ ਹਸਤੀਆਂ ਨੂੰ ਵੀ ਦੇਖਿਆ ਗਿਆ ਸੀ। ਪਰ ਬਾਲੀਵੁੱਡ 'ਚ ਉਨ੍ਹਾਂ ਦਾ ਇਕ ਖਾਸ ਦੋਸਤ ਉਨ੍ਹਾਂ ਦੇ ਇਸ ਦੁੱਖ ਭਰੇ ਸਮੇਂ 'ਚ ਉਨ੍ਹਾਂ ਨਾਲ ਨਹੀਂ ਦਿਖਿਆ। ਮੀਡੀਆ ਖਬਰਾਂ ਦੀ ਮੰਨੀਏ ਤਾਂ ਐਸ਼ਵਰਿਆ ਰਾਏ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਕਰਨ ਜੌਹਰ ਦੇ ਨਾਂ ਪੁੱਜਣ ਦੇ ਪਿੱਛੇ ਇਕ ਵੱਡਾ ਕਾਰਨ ਹੈ। ਦਰਅਸਲ, ਕਰਨ ਜੌਹਰ ਇਨ੍ਹੀਂ ਦਿਨੀਂ ਆਪਣੇ ਜੁੜਵਾਂ ਬੱਚਿਆਂ ਕਾਰਨ ਕਾਫੀ ਰੁਝੇ ਹੋਏ ਹਨ। ਉਨ੍ਹਾਂ ਦੇ ਬੱਚੇ ਕਦੇ ਵੀ ਘਰ ਆ ਸਕਦੇ ਹਨ। ਇਸ ਕਾਰਨ ਤੋਂ ਕਦੇ ਉਨ੍ਹਾਂ ਦਾ ਸਮਾਂ ਹਸਪਤਾਲ 'ਚ ਤਾਂ ਕਦੇ ਘਰ 'ਚ ਆਪਣੇ ਬੱਚਿਆਂ ਦੇ ਸਵਾਗਤ ਦੀ ਤਿਆਰੀਆਂ 'ਚ ਬੀਤ ਰਿਹਾ ਹੈ। ਇਸ ਕਾਰਨ ਹੀ ਕਰਨ ਐਸ਼ਵਰਿਆ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਸਕੇ।
ਦੱਸ ਦਈਏ ਕਿ ਐਸ਼ਵਰਿਆ ਰਾਏ ਦੇ ਪਿਤਾ ਦੀ ਮੌਤ ਕੈਂਸਰ ਨਾਲ ਹੋਈ ਸੀ। ਉਹ ਕਾਫੀ ਲੰਬੇ ਸਮੇਂ ਤੋਂ ਕੈਂਸਰ ਨਾਲ ਜੁਝ ਰਹੇ ਸਨ। ਉਨ੍ਹਾਂ ਦੀ ਬਿਮਾਰੀ ਅਚਾਨਕ ਕਾਫੀ ਵੱਧ ਗਈ ਸੀ। ਆਪਣੇ ਪਿਤਾ ਦੀ ਮੌਤ ਦੇ ਬਾਅਦ ਐਸ਼ਵਰਿਆ ਇਨ੍ਹੀਂ ਦਿਨੀਂ ਆਪਣਾ ਸਮਾਂ ਘਰ ਹੀ ਬਿਤਾ ਰਹੀ ਹੈ।

Tags: Aishwarya Rai Karan Johar father death twin kidsਐਸ਼ਵਰਿਆ ਰਾਏ ਕਰਨ ਜੌਹਰ

About The Author

Anuradha Sharma

Anuradha Sharma is News Editor at Jagbani.