FacebookTwitterg+Mail

ਪਤੀ ਦੇ ਟਰੋਲ ਹੋਣ ਤੋਂ ਬਾਅਦ ਬੱਚਨ ਨੂੰਹ ਦੀ 13 ਸਾਲ ਪੁਰਾਣੀ ਵੀਡੀਓ ਵਾਇਰਲ, ਆਖਿਰ ਕੀ ਖਾਸ

aishwarya rai old video viral
20 April, 2018 05:28:00 PM

ਮੁੰਬਈ(ਬਿਊਰੋ)— ਹਾਲ ਹੀ 'ਚ ਅਭਿਸ਼ੇਕ ਬੱਚਨ ਨੂੰ ਆਪਣੇ ਮਾਤਾ-ਪਿਤਾ ਨਾਲ ਰਹਿਣ ਕਾਰਨ ਟਰੋਲ ਕੀਤਾ ਗਿਆ ਸੀ। ਅਭਿਸ਼ੇਕ ਨੇ ਇਕ ਯੂਜ਼ਰ ਨੂੰ ਕਰਾਰਾ ਜਵਾਬ ਵੀ ਦਿੱਤਾ। ਜਾਣਕਾਰੀ ਮੁਤਾਬਕ ਅਭਿਸ਼ੇਕ ਤੋਂ ਪਹਿਲਾਂ ਐਸ਼ਵਰਿਆ ਰਾਏ ਬੱਚਨ ਵੀ ਇਸ ਗੱਲ ਨੂੰ ਲੈ ਕੇ ਚਰਚਾ 'ਚ ਰਹਿ ਚੁੱਕੀ ਹੈ। ਅਸਲ 'ਚ ਐਸ਼ਵਰਿਆ ਰਾਏ ਨੇ 2005 'ਚ ਅਮਰੀਕੀ ਚੈਟ ਸ਼ੋਅ 'ਲੇਟ ਸ਼ੋਅ ਵਿਦ ਡੇਵਿਡ ਲੈਟਰਮੈਨ' 'ਚ ਗੈਸਟ ਬਣੀ ਸੀ। ਇਸ ਦੌਰਾਨ ਐਸ਼ਵਰਿਆ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਅਜੇ ਤੱਕ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਹੋ, ਇਹ ਭਾਰਤ 'ਚ ਆਮ ਗੱਲ ਹੈ?''

ਐਸ਼ਵਰਿਆ ਨੇ ਉਸ ਸਮੇਂ ਜਵਾਬ ਦਿੱਤਾ ਸੀ ਕਿ, ''ਭਾਰਤ 'ਚ ਮਾਤਾ-ਪਿਤਾ ਨਾਲ ਰਹਿਣਾ ਸਹਿਜ ਹੈ। ਸਾਨੂੰ ਮਾਤਾ-ਪਿਤਾ ਨਾਲ ਡਿਨਰ 'ਤੇ ਮਿਲਣ ਲਈ ਅਪਾਇੰਟਮੈਂਟ ਨਹੀਂ ਲੈਣੀ ਪੈਂਦੀ।'' ਇਸ ਜਵਾਬ ਲਈ ਐਸ਼ਵਰਿਆ ਕਾਫੀ ਚਰਚਾ 'ਚ ਰਹੀ ਸੀ। ਅਭਿਸ਼ੇਕ ਦੇ ਟਰੋਲ ਹੋਣ ਤੋਂ ਬਾਅਦ ਹੁਣ ਇਕ ਵਾਰ ਫਿਰ ਐਸ਼ਵਰਿਆ ਦਾ ਇਹ 13 ਸਾਲ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।


Tags: Abhishek BachchanAishwarya RaiAmerican Talk ShowLate Show with David LettermanOld Video Viral

Edited By

Chanda Verma

Chanda Verma is News Editor at Jagbani.