FacebookTwitterg+Mail

ਪਿਤਾ ਕ੍ਰਿਸ਼ਨਰਾਜ ਰਾਏ ਨਾਲ ਦੇਖੋ ਐਸ਼ਵਰਿਆ ਦੀਆਂ ਕੁਝ ਯਾਦਗਾਰ ਤਸਵੀਰਾਂ

    1/12
19 March, 2017 04:20:00 PM
ਮੁੰਬਈ— ਐਸ਼ਵਰਿਆ ਰਾਏ ਦੇ ਪਿਤਾ ਕ੍ਰਿਸ਼ਨਰਾਜ ਰਾਏ ਦਾ ਸ਼ਨੀਵਾਰ ਦੁਪਹਿਰ ਲੰਮੇ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਦਿਹਾਂਤ ਹੋ ਗਿਆ। ਜਨਵਰੀ 'ਚ ਸਿਹਤ ਵਿਗੜਨ ਕਾਰਨ ਕ੍ਰਿਸ਼ਨਰਾਜ ਰਾਏ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੈਂਸਰ ਨਾਲ ਜੁੜੀ ਬੀਮਾਰੀ ਸੀ। ਦੱਸਣਯੋਗ ਹੈ ਕਿ ਕ੍ਰਿਸ਼ਨਰਾਜ ਰਾਏ ਫੌਜ 'ਚ ਬਾਇਓਲਾਜਿਸਟ (ਜੀਵ ਵਿਗਿਆਨੀ) ਸਨ।
ਐਸ਼ਵਰਿਆ ਦੇ ਪਿਤਾ ਨੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਐਸ਼ਵਰਿਆ ਦੇ ਮਾਡਲ ਬਣਨ ਲਈ ਵੀ ਕਾਫੀ ਮਦਦ ਕੀਤੀ। ਹਾਲਾਂਕਿ ਉਹ ਚਾਹੁੰਦੇ ਸਨ ਕਿ ਐਸ਼ਵਰਿਆ ਸਭ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ। ਐਸ਼ਵਰਿਆ ਦੇ ਪਿਤਾ ਨੇ ਉਸ ਦਾ ਕਰੀਅਰ ਬਣਾਉਣ ਤੋਂ ਲੈ ਕੇ ਹਰ ਚੀਜ਼ 'ਚ ਮਦਦ ਕੀਤੀ। ਇਥੋਂ ਤਕ ਕਿ ਉਨ੍ਹਾਂ ਨੇ ਐਸ਼ਵਰਿਆ ਨੂੰ ਰਿਲੇਸ਼ਨਸ਼ਿਪ ਟਿਪਸ ਵੀ ਦਿੱਤੇ।
ਕ੍ਰਿਸ਼ਨਰਾਜ ਰਾਏ ਨੇ ਐਸ਼ਵਰਿਆ ਤੇ ਅਭਿਸ਼ੇਕ ਦੇ ਵਿਆਹ ਲਈ ਆਪਣੇ ਪਰਿਵਾਰ ਨੂੰ ਮਨਾਇਆ ਸੀ, ਜਦਕਿ ਐਸ਼ਵਰਿਆ ਅਭਿਸ਼ੇਕ ਤੋਂ ਉਮਰ 'ਚ ਲਗਭਗ 2 ਸਾਲ ਵੱਡੀ ਹੈ। ਕ੍ਰਿਸ਼ਨਰਾਜ ਰਾਏ ਐਸ਼ਵਰਿਆ ਦੇ ਸਹੁਰੇ ਅਮਿਤਾਭ ਬੱਚਨ ਦੇ ਵੀ ਬਹੁਤ ਚੰਗੇ ਦੋਸਤ ਸਨ। ਦੋਵੇਂ ਅਕਸਰ ਢੇਰ ਸਾਰੀਆਂ ਗੱਲਾਂ ਕਰਦੇ ਸਨ। ਕਿਤਾਬਾਂ ਤੇ ਕਵਿਤਾਵਾਂ ਨੂੰ ਲੈ ਕੇ ਦੋਵਾਂ 'ਚ ਚੰਗਾ ਤਾਲਮੇਲ ਸੀ। ਐਸ਼ਵਰਿਆ ਆਪਣੇ ਪਿਤਾ ਦੇ ਕਾਫੀ ਨਜ਼ਦੀਕ ਸੀ।

Tags: Aishwarya Rai Father Krishnaraj Rai ਕ੍ਰਿਸ਼ਨਰਾਜ ਰਾਏ ਐਸ਼ਵਰਿਆ ਰਾਏ