FacebookTwitterg+Mail

ਫਿਲਮ 'ਦੇਵਦਾਸ' ਤੋਂ ਬਾਅਦ ਕਿੰਗ ਖਾਨ ਨਾਲ ਇਸ ਫਿਲਮ 'ਚ ਐਸ਼ਵਰਿਆ ਆਵੇਗੀ ਨਜ਼ਰ

    1/2
26 July, 2016 02:25:04 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਸਿਲਵਰ ਸਕ੍ਰੀਨ 'ਤੇ ਕਿੰਗ ਖਾਨ ਨਾਲ ਫਿਰ ਤੋਂ ਕੰਮ ਕਰਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾ ਐਸ਼ਵਰਿਆ ਸ਼ਾਹਰੁਖ ਖਾਨ ਨਾਲ 'ਜੋਸ਼', 'ਦੇਵਦਾਸ', 'ਮੁਹੱਬਤੇ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਐਸ਼ਵਰਿਆ ਫਿਲਮ ਇੰਡਸਟਰੀ 'ਚ ਵਾਪਸੀ ਕਰ ਚੁੱਕੀ ਹੈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਫਿਲਮ 'ਜਜ਼ਬਾ' ਅਤੇ 'ਸਰਬਜੀਤ' ਕੀਤੀ। ਅੱਜ-ਕੱਲ੍ਹ ਉਹ ਆਪਣੀ ਆਉਣ ਵਾਲੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਜਾਣਕਾਰੀ ਮੁਤਾਬਕ ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ 'ਚ ਐਸ਼ਵਰਿਆ ਕੰਮ ਕਰਦੀ ਨਜ਼ਰ ਆਵੇਗੀ। ਇਸ ਫਿਲਮ 'ਚ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾਉਣਗੇ। ਇਸ ਫਿਲਮ 'ਚ ਐਸ਼ਵਰਿਆ ਰਾਏ ਦੀ ਭੂਮਿਕਾ ਛੋਟੀ ਜ਼ਰੂਰ ਹੈ ਪਰ ਮੱਹਤਵਪੂਰਨ ਹੋਵੇਗੀ। ਸ਼ਾਹਰੁਖ ਨੇ ਹੀ ਇਮਤਿਆਜ਼ ਨੂੰ ਐਸ਼ਵਰਿਆ ਰਾਏ ਸੁਝਾਅ ਦਿੱਤਾ ਜੋ ਕਿ ਉਨ੍ਹਾਂ ਨੂੰ ਬਹੁਤ ਪੰਸਦ ਆਇਆ। ਐਸ਼ਵਰਿਆ ਨੂੰ ਇਹ ਆਫਰ ਦੇ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਉਹ ਇਸ ਆਫਰ ਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ।


Tags: ਐਸ਼ਵਰਿਆਕਿੰਗ ਖਾਨਫਿਲਮaishwaryashahrukhfilm