FacebookTwitterg+Mail

ਬਲੈਕ ਡ੍ਰੈੱਸ 'ਚ ਐਸ਼ਵਰਿਆ ਨੇ 'ਕਾਨਸ' ਦੇ ਰੈੱਡ ਕਾਰਪੇਟ 'ਤੇ ਬਿਖੇਰਿਆ ਹੌਟਨੈੱਸ ਦਾ ਜਲਵਾ (ਦੇਖੋ ਤਸਵੀਰਾਂ)

    1/8
22 May, 2017 01:09:03 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨਸ 2017 'ਚ ਆਪਣੇ ਹੁਸਨ ਦਾ ਜਲਵਾ ਬਿਖੇਰ ਰਹੀ ਹੈ। ਪਹਿਲੇ ਦਿਨ ਐਸ਼ਵਰਿਆ ਕਾਨਸ ਸਾਮਰੋਹ 'ਚ ਗ੍ਰੀਨ ਅਤੇ ਗੋਲਡਨ ਰੰਗ ਦੇ ਗਾਊਨ 'ਚ ਨਜ਼ਰ ਆਈ ਸੀ ਅਤੇ ਰਾਤ ਨੂੰ ਉਸ ਦਾ ਪ੍ਰਿੰਸੇਸ ਅੰਦਾਜ਼ ਨੂੰ ਹਰ ਕਿਸੇ ਨੇ ਪਸੰਦ ਕੀਤਾ। ਪੂਰੀ ਦੁਨੀਆ ਐਸ਼ਵਰਿਆ ਦੀ ਪ੍ਰਸ਼ੰਸਾਂ ਕਰਦਾ ਨਹੀਂ ਥੱਕ ਰਿਹਾ। ਉਂਝ ਵੀ ਐਸ਼ਵਰਿਆ ਰਾਏ ਬੱਚਨ ਅਤੇ ਹਸੀਨ ਨਾ ਦਿਖੇ ਅਜਿਹਾ ਤਾਂ ਘੱਟ ਹੀ ਹੁੰਦਾ ਹੈ। ਪਹਿਲੇ ਦਿਨ ਪ੍ਰਿਸੇਂਸ਼ ਲੁਕ 'ਚ ਨਜ਼ਰ ਆਉਣ ਤੋਂ ਬਾਅਦ ਦੂਜੇ ਦਿਨ ਈਵੇਂਟ 'ਚ ਐਸ਼ਵਰਿਆ ਰਾਏ ਬਲੈਕ ਡ੍ਰੈੱਸ 'ਚ ਕਾਫੀ ਸੈਕਸੀ ਨਜ਼ਰ ਆ ਰਹੀ ਸੀ। ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਕਾਫੀ ਪ੍ਰਸ਼ੰਸਾਂ ਲੁੱਟੀ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਹੁਣ ਇੰਤਜ਼ਾਰ ਹੈ ਕਿ ਹੁਣ ਐਸ਼ਵਰਿਆ ਕਾਨਸ ਰੈੱਡ ਕਾਰਪੇਟ 'ਤੇ ਕਿਸ ਅੰਦਾਜ਼ 'ਚ ਨਜ਼ਰ ਆਵੇਗੀ। ਐਸ਼ਵਰਿਆ ਰਾਏ ਬੱਚਨ ਦੀਆ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਸ਼ਾਮ ਤੱਕ ਦਾ ਇੰਤਜ਼ਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਐਸ਼ਵਰਿਆ ਰਾਏ ਬੱਚਨ ਨੂੰ ਕਾਨਸ 'ਚ 15 ਸਾਲ ਹੋ ਚੁੱਕੇ ਹਨ ਅਤੇ ਹਰ ਸਾਲ ਉਸ ਦੇ ਲੁਕ 'ਤੇ ਸਾਰਿਆਂ ਦੀਆਂ ਨਜਰਾਂ ਰਹਿੰਦੀਆਂ ਹਨ। ਉਂਝ ਵੀ ਉਹ ਮਿਸ ਵਰਲਡ ਰਹਿ ਚੁੱਕੀ ਹੈ ਅਤੇ ਉਸ ਦੀ ਖੂਬਸੂਰਤੀ ਦੇ ਦੀਵਾਨੇ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ 'ਚ ਹਨ। ਦੀਪਿਕਾ ਪਾਦੂਕੋਣ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਕਾਨਸ 'ਚ ਜਲਵਾ ਬਿਖੇਰ ਰਹੀ ਹੈ।

Tags: Aishwarya RaiBlack Dress Red Carpetਐਸ਼ਵਰਿਆ ਰਾਏ ਬੱਚਨਬਲੈਕ ਡ੍ਰੈੱਸਰੈੱਡ ਕਾਰਪੇਟ