FacebookTwitterg+Mail

'ਅਯਾਰੀ' ਦਾ ਟਰੇਲਰ ਰਿਲੀਜ਼, ਵੱਖਰੇ ਅੰਦਾਜ਼ 'ਚ ਨਜ਼ਰ ਆਏ ਸਿਧਾਰਥ (ਵੀਡੀਓ)

aiyaary
19 November, 2017 05:08:01 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਦੀ ਫਿਲਮ 'ਅਯਾਰੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਐਕਸ਼ਨ ਅਤੇ ਡਰਾਮੇ ਨਾਲ ਭਰਪੂਰ ਇਸ ਟਰੇਲਰ 'ਚ ਸਿਧਾਰਥ ਨੂੰ ਫੈਨਜ਼ ਇਕ ਵੱਖਰੇ ਹੀ ਅੰਦਾਜ਼ 'ਚ ਦੇਖਣ ਵਾਲੇ ਹਨ। ਇਸ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਇਸ ਟਰੇਲਰ ਨੂੰ ਆਪਣੇ ਟਵਿਟਰ ਅਕਾਊਂਟ ਰਾਹੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਅਗਲੇ ਸਾਲ ਰਿਲੀਜ਼ ਹੋ ਰਹੀ ਇਸ ਫਿਲਮ 'ਚ ਸਿਧਾਰਥ ਮਲਹੋਤਰਾ ਤੋਂ ਇਲਾਵਾ ਅਭਿਨੇਤਾ ਮਨੋਜ ਵਾਜਪਾਈ ਅਹਿਮ ਭੂਮਿਕਾ 'ਚ ਹਨ।


ਦੱਸਣਯੋਗ ਹੈ ਕਿ ਫਿਲਮਕਾਰ ਨੀਰਜ਼ ਪਾਂਡੇ ਦੀ ਇਹ ਫਿਲਮ ਅਸਲ ਜਿੰਦਗੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਸਿਧਾਰਥ ਇਕ ਆਰਮੀ ਅਫਸਰ ਦਾ ਕਿਰਦਾਰ ਨਿਭਾਅ ਰਹੇ ਹਨ, ਉੱਥੇ ਹੀ ਮਨੋਜ ਇਸ 'ਚ ਰਿਟਾਇਰਡ ਅਫਸਰ ਦੀ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਫਿਲਮ ਅਗਲੇ ਸਾਲ 26 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sidharth Malhotra Manoj Bajpayee Neeraj Pandey Aiyaary Trailer Hindi Film