FacebookTwitterg+Mail

ਬਾਕਸ ਆਫਿਸ 'ਤੇ 'ਬਲੈਕ ਪੈਂਥਰ' ਨੇ ਮਾਰੀ ਬਾਜ਼ੀ' 'ਅਯਾਰੀ' ਰਹਿ ਗਈ ਪਿੱਛੇ

aiyaary
17 February, 2018 07:08:46 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਸਾਲ 2018 'ਚ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਨਿਰਦੇਸ਼ਕ ਨੀਰਜ਼ ਪਾਂਡੇ ਦੀ ਫਿਲਮ 'ਅਯਾਰੀ' ਬੀਤੇ ਦਿਨ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹਾਲੀਵੁੱਡ ਫਿਲਮ 'ਬਲੈਕ ਪੈਂਥਰ' ਵੀ ਰਿਲੀਜ਼ ਹੋਈ ਹੈ। ਭਾਰਤੀ ਬਾਕਸ ਆਫਿਸ 'ਤੇ 'ਅਯਾਰੀ' ਨਾਲੋਂ 'ਬਲੈਕ ਪੈਂਥਰ' ਨੂੰ ਪਸੰਦ ਕੀਤਾ ਜਾ ਰਿਹ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਮੁਤਾਬਕ 'ਬਲੈਕ ਪੈਂਥਰ' ਨੇ ਪਹਿਲੇ ਦਿਨ ਸ਼ੁਕਰਵਾਰ 5.60 ਕਰੋੜ ਕਮਾਏ ਹਨ, ਉੱਥੇ ਹੀ 'ਅਯਾਰੀ' ਨੇ ਪਹਿਲੇ ਦਿਨ ਸ਼ੁਕਰਵਾਰ 3.36 ਕਰੋੜ ਦੀ ਕਮਾਈ ਕੀਤੀ ਹੈ।

ਦੱਸਣਯੋਗ ਹੈ ਕਿ 'ਅਯਾਰੀ' 'ਚ ਸਿਧਾਰਥ ਮਲਹੋਤਰਾ, ਮਨੋਜ ਵਾਜਪਾਈ, ਅਨੁਪਮ ਖੇਰ, ਰਕੁਲ ਪ੍ਰੀਤ ਸਿੰਘ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। 1750 ਸਕ੍ਰੀਨਜ਼ 'ਤੇ ਪੂਰੇ ਦੇਸ਼ 'ਚ ਰਿਲੀਜ਼ ਕੀਤੀ ਗਈ 'ਅਯਾਰੀ' ਬਾਕਸ ਆਫਿਸ 'ਤੇ 'ਬਲੈਕ ਪੈਂਥਰ' ਤੋਂ ਪਿੱਛੇ ਰਹਿ ਗਈ ਹੈ। 'ਬਲੈਕ ਪੈਂਥਰ' ਨੂੰ ਸਿਨੇਮਾਘਰਾਂ 'ਚ ਕਰੀਬ 1000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਇਹ ਉਮੀਦ ਕਰਦੇ ਹਾਂ ਕਿ 'ਅਯਾਰੀ' ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੋਵੇਗੀ।

 


Tags: Aiyaary Black Panther Sidharth Malhotra Manoj Bajpayee Box Office Hindi Film

Edited By

Kapil Kumar

Kapil Kumar is News Editor at Jagbani.