FacebookTwitterg+Mail

ਵਿਆਹ ਦੀ 19ਵੀਂ ਵਰ੍ਹੇਗੰਢ 'ਤੇ ਕਾਜੋਲ ਨੇ ਸ਼ੇਅਰ ਕੀਤੀ ਖੂਬਸੂਰਤ ਤਸਵੀਰ

ajay devgan
25 February, 2018 12:07:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਤੇ ਕਾਜੋਲ ਆਪਣੀ 19ਵੀਂ ਵਰ੍ਹੇਗੰਢ ਸਿੰਗਾਪੂਰ 'ਚ ਮਨਾਉਣਗੇ, ਕਿਉਂਕਿ ਸਿੰਗਾਪੂਰ 'ਚ ਉਨ੍ਹਾਂ ਦੀ ਬੇਟੀ ਨਿਆਸਾ ਪੜ੍ਹਦੀ ਹੈ। ਇਸ ਲਈ ਉਨ੍ਹਾਂ ਤੈਅ ਕੀਤਾ ਹੈ ਕਿ ਇਸ ਖਾਸ ਦਿਨ ਨੂੰ ਪਰਿਵਾਰ ਨਾਲ ਉੱਥੇ ਹੀ ਮਨਾਉਣਗੇ। ਬੀਤੇ ਦਿਨ ਇਸ ਖਾਸ ਮੌਕੇ ਕਾਜੋਲ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ 'ਚ ਲਿਖਿਆ, ''ਤੁਸੀਂ, ਮੈਂ ਤੇ ਅਸੀਂ...ਤੁਹਾਡਾ ਸਭ ਦਾ ਧੰਨਵਾਦ ਵਧਾਈ ਦੇਣ ਲਈ''। ਤਸਵੀਰ 'ਚ ਕਾਜੋਲ ਨੇ ਆਪਣੇ ਘਰ 'ਚ ਟੇਬਲ 'ਤੇ ਰੱਖੀਆਂ ਤਿੰਨ ਵੱਖ-ਵੱਖ ਯਾਦਗਾਰ ਪੱਲਾਂ ਨੂੰ ਸ਼ੇਅਰ ਕੀਤਾ ਹੈ।

 

A post shared by Kajol Devgan (@kajol) on

ਕਾਜੋਲ ਤੇ ਅਜੇ ਦੇਵਗਨ ਦੀ ਜੋੜੀ ਇੰਡਸਟਰੀ ਦੀਆਂ ਬੈਸਟ ਜੋੜੀਆਂ 'ਚੋਂ ਇਕ ਹਨ। ਇਨ੍ਹਾਂ ਦੇ ਪਿਆਰ ਤੇ ਵਿਆਹ ਦੀ ਕਹਾਣੀ ਪੂਰੀ ਤਰ੍ਹਾਂ ਫਿਲਮੀ ਹੈ। ਕਾਜੋਲ ਆਪਣੇ ਪ੍ਰੇਮੀ ਦੀਆਂ ਗੱਲਾਂ ਆਪਣੇ ਦੋਸਤ ਅਜੇ ਦੇਵਗਨ ਨਾਲ ਸ਼ੇਅਰ ਕਰਦੀ ਰਹਿੰਦੀ ਸੀ ਪਰ ਫਿਰ ਇਨ੍ਹਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ ਤੇ ਦੋਵਾਂ ਨੇ 24 ਫਰਵਰੀ, 1999 'ਚ ਵਿਆਹ ਕਰ ਲਿਆ। ਕਾਜੋਲ ਦਾ ਕਹਿਣਾ ਹੈ ਕਿ ਉਹ ਪਹਿਲਾਂ ਚੰਗੇ ਦੋਸਤ ਹਨ ਉਸ ਤੋਂ ਬਾਅਦ ਉਹ ਪਤੀ-ਪਤਨੀ ਹਨ।


Tags: Ajay Devgan Kajol Instagram Wedding anniversary Singapore Nysa Devgan Bollywood Actor

Edited By

Kapil Kumar

Kapil Kumar is News Editor at Jagbani.