FacebookTwitterg+Mail

'ਮਿਕਸਡ ਮਾਰਸ਼ਲ ਆਰਟਸ' ਜਿਮ ਖੋਲ੍ਹਣਗੇ ਅਜੇ ਦੇਵਗਨ

ajay devgan
14 March, 2018 09:11:56 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਛੇਤੀ ਹੀ 2 ਮਿਕਸਡ ਮਾਰਸ਼ਲ ਆਰਟਸ (ਐੱਮ. ਐੱਮ. ਏ.) ਜਿਮ ਖੋਲ੍ਹਣਗੇ। ਅਜੇ ਦੇਵਗਨ ਨੇ ਕਿਹਾ ਕਿ ਪੂਰੇ ਦੇਸ਼ ਵਿਚ ਐੱਮ. ਐੱਮ. ਏ. ਦੀ ਸ਼ਕਤੀ ਅਤੇ ਮਹੱਤਤਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਮੈਂ ਇਛੁੱਕ ਰਿਹਾ ਹਾਂ। ਮੈਂ ਮਹਾਰਾਸ਼ਟਰ ਵਿਚ ਸਟੂਡੀਓਜ਼ ਖੋਲ੍ਹਣ ਲਈ ਵਚਨਬੱਧ ਹਾਂ। ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਹ ਇਸ ਪਹਿਲ ਦੇ ਮਾਧਿਅਮ ਨਾਲ ਬਦਲਾਅ ਲਿਆਉਣਾ ਚਾਹੁੰਦੇ ਹਨ।
ਸੁਪਰ ਫਾਈਟਰ ਲੀਗ ਦੇ ਸੰਸਥਾਪਕ ਅਤੇ ਪ੍ਰਮੋਟਰ ਬਿੱਲ ਦੋਸਾਂਝ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਬੈਂਗਲੁਰੂ ਵਿਚ ਪਹਿਲਾਂ ਤੋਂ ਹੀ ਬਹੁਤ ਸਾਰੇ ਐੱਮ. ਐੱਮ. ਏ. ਜਿਮ ਹਨ ਅਤੇ ਉਨ੍ਹਾਂ ਨੂੰ ਇਕ ਬ੍ਰਾਂਡ ਦੇ ਰੂਪ ਵਿਚ ਸਥਾਪਿਤ ਕਰਨ ਲਈ ਅਸੀਂ ਵੱਡੀਆਂ ਹਸਤੀਆਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ।


Tags: Ajay DevganBill DosanjhLaunchMartial Arts GymMaharashtraਅਜੇ ਦੇਵਗਨਮਿਕਸਡ ਮਾਰਸ਼ਲ ਆਰਟਸ

Edited By

Chanda Verma

Chanda Verma is News Editor at Jagbani.