FacebookTwitterg+Mail

'ਸ਼ਿਵਾਏ' ਦੇ ਸ਼ਿਵ ਨੂੰ ਖੁਦ ਨਾਲ ਜੋੜ ਸਕਣਗੇ ਦਰਸ਼ਕ : ਅਜੇ ਦੇਵਗਨ

ajay devgan shivay promoting
28 October, 2016 08:34:25 AM
ਨਵੀਂ ਦਿੱਲੀ— ਬਾਲੀਵੁੱਡ ਦੇ ਸੰਜੀਦਾ ਐਕਟਰਾਂ ਵਿਚੋਂ ਇਕ ਅਜੇ ਦੇਵਗਨ ਫਿਲਮ 'ਸ਼ਿਵਾਏ' ਨੂੰ ਲੈ ਕੇ ਚਰਚਾ ਵਿਚ ਹੈ। ਆਪਣੇ 25 ਸਾਲਾਂ ਦੇ ਐਕਟਿੰਗ ਕੈਰੀਅਰ ਵਿਚ ਉਸਨੇ ਕਈ ਬਿਹਤਰੀਨ ਫਿਲਮਾਂ ਦਿੱਤੀਆਂ ਹਨ। ਲੱਗਭਗ 8 ਸਾਲ ਬਾਅਦ ਅਜੇ ਦੇਵਗਨ ਨੇ ਫਿਲਮ ਨਿਰਦੇਸ਼ਨ ਵਿਚ ਵਾਪਸੀ ਕੀਤੀ ਹੈ। ਫਿਲਮ ਦੀ ਕਹਾਣੀ, ਸਟਾਰਕਾਸਟ ਜਾਂ ਫਿਰ ਫਿਲਮ ਦੇ ਬਜਟ ਦੀ ਗੱਲ ਹੋਵੇ, ਸ਼ਿਵਾਏ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਦੀ ਜ਼ੁਬਾਨ 'ਤੇ ਹੈ। ਇਸ ਫਿਲਮ ਵਿਚ ਅਜੇ ਤੋਂ ਇਲਾਵਾ ਬਾਲੀਵੁੱਡ ਵਿਚ ਡੈਬਿਊ ਕਰ ਰਹੀ ਸਾਇਸ਼ਾ ਸਹਿਗਲ, ਏਰਿਕਾ ਕਾਰ, ਵੀਰ ਦਾਸ ਅਤੇ ਗਿਰੀਸ਼ ਕਰਨਾਡ ਮੁੱਖ ਕਿਰਦਾਰਾਂ ਵਿਚ ਹਨ। ਫਿਲਮ ਨੂੰ ਲੈ ਕੇ ਅਜੇ ਬਹੁਤ ਉਤਸ਼ਾਹਿਤ ਹੈ ਅਤੇ ਉਸਨੂੰ ਆਡੀਅੰਸ ਦੇ ਰਿਐਕਸ਼ਨ ਦੀ ਬੇਸਬਰੀ ਨਾਲ ਉਡੀਕ ਹੈ। ਫਿਲਮ ਨੂੰ ਪ੍ਰਮੋਟ ਕਰਨ ਲਈ ਅਜੇ ਦੇਵਗਨ ਅਦਾਕਾਰਾ ਸਾਇਸ਼ਾ ਨਾਲ ਦਿੱਲੀ ਪਹੁੰਚੇ। ਇਸ ਦੌਰਾਨ ਨਵੋਦਿਆ ਟਾਈਮਸ/ਜਗ ਬਾਣੀ ਨਾਲ ਫਿਲਮ ਅਤੇ ਕਰੈਕਟਰ ਨਾਲ ਜੁੜੀਆਂ ਢੇਰ ਸਾਰੀਆਂ ਗੱਲਾਂ ਕੀਤੀਆਂ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
ਨਿਰਦੇਸ਼ਨ ਅਤੇ ਅਭਿਨੈ ਕਰਨਾ ਮੁਸ਼ਕਿਲ ਸੀ
1 ਕੀ ਹੈ ਇਸ ਵਿਚ, ਇਸ ਫਿਲਮ ਦਾ ਨਾਂ 'ਸ਼ਿਵਾਏ' ਕਿਉਂ ਰੱਖਿਆ ਗਿਆ?
ਅਜੇ-ਸ਼ਿਵਾਏ ਇਕ ਅਜਿਹੀ ਕਹਾਣੀ ਹੈ, ਜੋ ਮਾਤਾ-ਪਿਤਾ ਅਤੇ ਬੱਚਿਆਂ ਵਿਚਾਲੇ ਦੇ ਇਮੋਸ਼ਨ ਅਤੇ ਰਿਸ਼ਤਿਆਂ 'ਤੇ ਗੱਲ ਕਰਦੀ ਹੈ। ਫਿਲਮ ਦਾ ਨਾਂ ਸ਼ਿਵਾਏ ਇਸ ਲਈ ਨਹੀਂ ਰੱਖਿਆ ਗਿਆ ਕਿਉਂਕਿ ਇਸ ਵਿਚ ਅਸੀਂ ਕਿਸੇ ਕਿਰਦਾਰ ਨੂੰ ਭਗਵਾਨ ਦਿਖਾਉਣਾ ਚਾਹੁੰਦੇ ਹਾਂ, ਸਗੋਂ ਇਸ ਲਈ ਰੱਖਿਆ ਗਿਆ ਹੈ, ਕਿਉਂਕਿ ਇਕ ਤਾਂ ਫਿਲਮ ਵਿਚ ਮੇਰੇ ਕਿਰਦਾਰ ਦਾ ਨਾਂ ਸ਼ਿਵਾਏ ਹੈ ਅਤੇ ਦੂਸਰਾ ਇਸ ਫਿਲਮ ਵਿਚ ਹਰ ਉਹ ਕਮੀ ਜਾਂ ਖਾਮੀ, ਜੋ ਇਕ ਆਮ ਇਨਸਾਨ ਵਿਚ ਹੁੰਦੀ ਹੈ। ਫਿਲਮ ਦਾ ਕਿਰਦਾਰ ਹੈ, ਸ਼ਿਵਜੀ ਦਾ ਭਗਤ ਤਾਂ ਨਹੀਂ ਹੈ ਪਰ ਕਿਤੇ ਨਾ ਕਿਤੇ ਖੁਦ ਨੂੰ ਉਸ ਨਾਲ ਜੁੜਿਆ ਮਹਿਸੂਸ ਕਰਦਾ ਹੈ।
1 ਸ਼ਿਵਾਏ ਲਈ ਤੁਹਾਨੂੰ ਪ੍ਰੇਰਣਾ ਕਿਥੋਂ ਮਿਲੀ?
ਅਜੇ-ਸ਼ਿਵਾਏ ਦੀ ਕਹਾਣੀ ਦਾ ਜਨਮ ਇਕ ਇਮੋਸ਼ਨ ਨਾਲ ਹੋਇਆ। ਉਹ ਇਮੋਸ਼ਨ ਮੇਰੀ ਬੇਟੀ ਕਾਰਨ ਸੀ। ਮੈਂ ਆਪਣੀ ਬੇਟੀ ਨਾਲ ਜੋ ਇਮੋਸ਼ਨ ਮਹਿਸੂਸ ਕਰਦਾ ਸੀ, ਮੈਂ ਉਸ 'ਤੇ ਕੋਈ ਕਹਾਣੀ ਲਿਖਣਾ ਚਾਹੁੰਦਾ ਸੀ। ਬਾਪ-ਬੇਟੀ ਦਾ ਰਿਲੇਸ਼ਨ ਕੀ ਹੁੰਦਾ ਹੈ ਅਤੇ ਜਦੋਂ ਲੋੜ ਪੈਂਦੀ ਹੈ ਤਾਂ ਇਕ ਬੇਟੀ ਆਪਣੇ ਪਿਤਾ ਲਈ ਕੀ ਕਰ ਸਕਦੀ ਹੈ ਅਤੇ ਇਕ ਪਿਤਾ ਆਪਣੀ ਬੇਟੀ ਲਈ ਕਿਥੋਂ ਤਕ ਜਾ ਸਕਦਾ ਹੈ।
1 ਇੰਨੇ ਸਾਲ ਬਾਅਦ ਫਿਲਮ ਨਿਰਦੇਸ਼ਨ ਦਾ ਕਿਉਂ ਸੋਚਿਆ?
ਅਜੇ-ਮੈਂ ਪਹਿਲਾਂ ਹੀ ਸਾਰਿਆਂ ਨੂੰ ਦੱਸ ਚੁੱਕਾ ਹਾਂ ਕਿ ਮੈਨੂੰ ਫਿਲਮ ਨਿਰਦੇਸ਼ਨ ਬਹੁਤ ਚੰਗਾ ਲੱਗਦਾ ਹੈ ਪਰ ਮੈਂ ਇਸ ਮਾਮਲੇ ਵਿਚ ਥੋੜ੍ਹਾ ਜਿਹਾ ਚੂਜੀ ਹਾਂ। ਮੈਂ ਉਸੇ ਫਿਲਮ ਦਾ ਨਿਰਦੇਸ਼ਨ ਕਰ ਸਕਦਾ ਹਾਂ, ਜਿਸ ਵਿਚ ਖੁਦ ਮਹਿਸੂਸ ਕਰ ਸਕਦਾ ਹਾਂ ਜਾਂ ਕਿਤੋਂ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ। ਇਸ ਫਿਲਮ ਨਾਲ ਅਜਿਹਾ ਹੀ ਸੀ, ਕਿਉਂਕਿ ਮੈਨੂੰ ਲੱਗਾ ਕਿ ਜਦੋਂ ਇਮੋਸ਼ਨ ਮੇਰਾ ਹੈ ਤਾਂ ਮੈਂ ਜਿਸ ਤਰ੍ਹਾਂ ਨਾਲ ਇਸਨੂੰ ਕਹਿਣਾ ਚਾਹੁੰਦਾ ਹਾਂ, ਉਹ ਮੈਂ ਹੀ ਕਹਿ ਸਕਾਂਗਾ। ਇਕ ਹੀ ਫਿਲਮ ਵਿਚ ਨਿਰਦੇਸ਼ਨ ਅਤੇ ਅਭਿਨੈ ਕਰਨਾ ਥੋੜ੍ਹਾ ਔਖਾ ਜ਼ਰੂਰ ਸੀ। ਕਈ ਵਾਰ ਅਜਿਹਾ ਵੀ ਹੁੰਦਾ ਸੀ ਕਿ ਮੈਂ ਬਹੁਤ ਥੱਕ ਜਾਂਦਾ ਸੀ ਪਰ ਮੇਰਾ ਦਿਮਾਗ ਕਦੇ ਨਹੀਂ ਥੱਕਦਾ। ਸ਼ਾਇਦ ਇਹੋ ਕਾਰਨ ਹੈ ਕਿ ਮੈਂ ਇਸ ਫਿਲਮ ਨੂੰ ਇੰਨੀ ਖੂਬਸੂਰਤੀ ਨਾਲ ਪੂਰਾ ਕਰ ਸਕਿਆ।
1 ਕਿਸ ਜੌਨਰ ਦੀ ਫਿਲਮ ਕਰਨ ਵਿਚ ਮਜ਼ਾ ਆਉਂਦਾ ਹੈ?
ਅਜੇ-ਬਤੌਰ ਅਭਿਨੇਤਾ ਇਹ ਕਹਿਣਾ ਗਲਤ ਹੈ ਕਿ ਮੈਂ ਸਿਰਫ ਇਹੋ ਫਿਲਮਾਂ ਕਰਾਂਗਾ ਜਾਂ ਇਸੇ ਜੌਨਰ ਦੀਆਂ ਫਿਲਮਾਂ ਕਰਾਂਗਾ। ਹਾਂ, ਮੈਂ ਇਹ ਕਹਿ ਸਕਦਾ ਹਾਂ ਕਿ ਇਸ ਮਾਮਲੇ ਵਿਚ ਮੈਂ ਥੋੜ੍ਹਾ ਲੱਕੀ ਰਿਹਾ ਹਾਂ ਕਿ ਦਰਸ਼ਕਾਂ ਨੇ ਮੈਨੂੰ ਹਰ ਤਰ੍ਹਾਂ ਦੀ ਫਿਲਮ ਵਿਚ ਪਸੰਦ ਕੀਤਾ ਹੈ। ਬਹੁਤ ਘੱਟ ਅਭਿਨੇਤਾ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਦਰਸ਼ਕ ਹਰ ਕਿਰਦਾਰ ਵਿਚ ਪਸੰਦ ਕਰਦੇ ਹਨ।
ਫਿਲਮ ਦੇ ਕਈ ਹਿੱਸਿਆਂ ਨੂੰ ਦੇਸ਼ ਤੋਂ ਬਾਹਰ ਕਿਉਂ ਫਿਲਮਾਇਆ ਗਿਆ ਹੈ?
ਫਿਲਮ ਦੀ ਕਹਾਣੀ ਦੀ ਮੰਗ ਕੁਝ ਅਜਿਹੀ ਸੀ ਕਿ ਸਾਨੂੰ ਦੇਸ਼ ਤੋਂ ਬਾਹਰ ਫਿਲਮ ਦਾ ਕੁਝ ਹਿੱਸਾ ਸ਼ੂਟ ਕਰਨਾ ਪਿਆ। ਅਜਿਹਾ ਨਹੀਂ ਹੈ ਕਿ ਸਾਡੇ ਦੇਸ਼ ਵਿਚ ਖੂਬਸੂਰਤ ਜਗ੍ਹਾ ਨਹੀਂ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ, ਜਿਸ ਥਾਂ ਦੀ ਤੁਸੀਂ ਭਾਲ ਕਰਦੇ ਹੋ, ਉਥੇ ਤੁਹਾਨੂੰ ਫਿਲਮ ਕਰਨ ਲਈ ਓਨੀਆਂ ਸਹੂਲਤਾਂ ਨਹੀਂ ਮਿਲਦੀਆਂ। ਇਸੇ ਲਈ ਸਾਨੂੰ ਦੂਸਰੀ ਥਾਂ ਲੱਭਣੀ ਪੈਂਦੀ ਹੈ। ਕਈ ਅਜਿਹੇ ਸੀਨ ਹਨ, ਜੋ ਹਿਮਾਲਿਆ 'ਤੇ ਸ਼ੂਟ ਕੀਤੇ ਗਏ ਹਨ ਅਤੇ ਉਥੇ ਸ਼ੂਟ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਸੀ।
'ਐ ਦਿਲ ਹੈ ਮੁਸ਼ਕਿਲ' ਦੀ ਮੁਸ਼ਕਿਲ ਨਾਲ ਸ਼ਿਵਾਏ ਨੂੰ ਫਾਇਦਾ ਹੋਵੇਗਾ?
ਇਹ ਤਾਂ ਨਹੀਂ ਕਿਹਾ ਸਕਦਾ ਹਾਂ, ਕਿਸਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਪਰ ਮੈਂ ਇਹ ਜਾਣਦਾ ਹਾਂ ਕਿ ਮੈਂ ਆਪਣੇ ਕੰਮ ਬਾਰੇ ਜਾਣਦਾ ਹਾਂ, ਮੈਨੂੰ ਪਤਾ ਹੈ ਮੈਂ ਕੀ ਕੀਤਾ ਹੈ। ਹੁਣ ਇਹ ਦਰਸ਼ਕਾਂ ਦੇ ਉੱਪਰ ਹੈ ਕਿ ਉਹ ਕੀ ਦੇਖਣਾ ਚਾਹੁੰਦੇ ਹਨ ਪਰ ਮੈਂ ਇਹ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੇ ਪ੍ਰੈਸ਼ਰ ਵਿਚ ਇਸ ਸਮੇਂ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕੀ ਕੀਤਾ ਹੈ ਅਤੇ ਉਮੀਦ ਕਰਦਾ ਹਾਂ ਕਿ ਦਰਸ਼ਕ ਵੀ ਇਸਨੂੰ ਇੰਨਾ ਹੀ ਪਿਆਰ ਦੇਣਗੇ। ਉਂਝ ਮੇਰਾ ਮੰਨਣਾ ਹੈ ਕਿ ਕੰਪੀਟੀਸ਼ਨ ਹਮੇਸ਼ਾ ਹੈਲਦੀ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ ਪਿਕਚਰ ਕਿਹੜੀ ਬਿਹਤਰ ਹੈ, ਇਹ ਤਾਂ ਪਤਾ ਲੱਗੇ।
1 ਮੈਂ ਇਕ ਮਿਡਲ ਕਲਾਸ ਵਿਅਕਤੀ ਹਾਂ
ਆਪਣੇ ਲਾਈਫ ਸਟਾਈਲ ਬਾਰੇ ਗੱਲ ਕਰਦਿਆਂ ਅਜੇ ਦੇਵਗਨ ਕਹਿੰਦੇ ਹਨ ਮੈਂ ਬਿਲਕੁਲ ਇਕ ਆਮ ਆਦਮੀ ਦੀ ਤਰ੍ਹਾਂ ਹੀ ਸਿੱਖਿਆ ਹਾਂ। ਮੈਂ ਆਪਣੇ ਮਾਤਾ-ਪਿਤਾ ਤੋਂ ਜੋ ਸਿੱਖਿਆ, ਉਹੀ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਹੈ। ਦੇਖੋ, ਭਾਵੇਂ ਹੀ ਅੱਜਕਲ ਲੋਕ ਪੱਛਮੀ ਸੰਸਕ੍ਰਿਤੀ ਵੱਲ ਭੱਜਦੇ ਹਨ ਪਰ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਥੱਕ ਜਾਂਦੇ ਹਨ ਅਤੇ ਵਾਪਸ ਆਪਣੀ ਸੰਸਕ੍ਰਿਤੀ ਵੱਲ ਆਉਂਦੇ ਹਾਂ। ਮੈਂ ਇਕ ਮਿਡਲ ਕਲਾਸ ਵਿਅਕਤੀ ਹਾਂ ਅਤੇ ਆਪਣੀ ਸੰਸਕ੍ਰਿਤੀ ਕੋਲ ਰਹਿਣਾ ਚਾਹੁੰਦਾ ਹਾਂ।
1 90 ਦੇ ਦੌਰ ਤੋਂ ਚੰਗਾ ਹੈ ਅੱਜ ਦਾ ਦੌਰ
ਜਦੋਂ ਅਜੇ ਨੂੰ ਪੁੱਛਿਆ ਗਿਆ ਕਿ ਆਪਣੇ ਕਰੀਅਰ ਦੇ 25 ਸਾਲਾਂ 'ਚ ਤੁਸੀਂ ਫਿਲਮ ਇੰਡਸਟਰੀ 'ਚ ਕੀ ਤਬਦੀਲੀ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਫਿਲਮਾਂ ਕਿਸੇ ਫਾਰਮੂਲੇ 'ਚ ਢਲੀਆਂ ਹੁੰਦੀਆਂ ਸਨ ਅਤੇ ਉਨ੍ਹਾਂ 'ਚ ਰਚਨਾਤਮਕਤਾ ਘੱਟ ਹੁੰਦੀ ਸੀ। ਇਧਰ ਕੁਝ ਸਾਲਾਂ 'ਚ ਭਾਰਤੀ ਸਿਨੇਮਾ ਬਹੁਤ ਬਦਲਿਆ ਹੈ। ਪਹਿਲਾਂ ਬਹੁਤ ਜ਼ਿਆਦਾ ਫਿਲਮਾਂ ਬਣਦੀਆਂ ਸਨ ਕਿਉਂਕਿ ਨਿਰਮਾਤਾਵਾਂ ਨੇ ਬਣਾਉਣੀਆਂ ਹੁੰਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ ਅਤੇ ਨਾਲ ਹੀ ਨਾਲ ਨਵੇਂ-ਨਵੇਂ ਪ੍ਰਯੋਗ ਕੀਤੇ ਜਾਂਦੇ ਹਨ। ਹੁਣ ਕਾਫੀ ਚੀਜ਼ਾਂ ਬਦਲੀਆਂ ਹਨ ਅਤੇ ਦਰਸ਼ਕ ਵੀ ਇਨ੍ਹਾਂ ਨੂੰ ਸਵੀਕਾਰ ਕਰਦੇ ਹਨ।
ਮੈਂ ਆਪਣੀ ਬੇਟੀ ਨਾਲ ਜੋ ਇਮੋਸ਼ਨ ਮਹਿਸੂਸ ਕਰਦਾ ਸੀ, ਉਸ 'ਤੇ ਕੋਈ ਕਹਾਣੀ ਲਿਖਣਾ ਚਾਹੁੰਦਾ ਸੀ। ਬਾਪ-ਬੇਟੀ ਦਾ ਰਿਸ਼ਤਾ ਕੀ ਹੁੰਦਾ ਹੈ ਅਤੇ ਜਦੋਂ ਲੋੜ ਪੈਂਦੀ ਹੈ ਤਾਂ ਇਕ ਬੇਟੀ ਆਪਣੇ ਪਿਤਾ ਲਈ ਕੀ ਕਰ ਸਕਦੀ ਹੈ ਅਤੇ ਇਕ ਪਿਤਾ ਆਪਣੀ ਬੇਟੀ ਲਈ ਕਿਥੋਂ ਤੱਕ ਜਾ ਸਕਦਾ ਹੈ।
ਫਿਲਮੀ ਬੈਕਗ੍ਰਾਊਂਡ ਤੋਂ ਬਾਅਦ ਫਿਲਮਾਂ 'ਚ ਕੰਮ ਕਰਨਾ ਕਿਹੋ ਜਿਹਾ ਰਿਹਾ?
ਸਾਇਸ਼ਾ - ਜੀ ਹਾਂ, ਮੇਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੈ ਪਰ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਇਸ 'ਚ ਕੋਈ ਖਾਸ ਫਾਇਦਾ ਹੋਇਆ ਹੈ। ਜਦੋਂ ਮੈਂ ਸ਼ਿਵਾਏ ਸਾਈਨ ਕੀਤੀ ਸੀ ਤਾਂ ਮੈਂ ਇਕ ਨਿਊਕਮਰ ਦੀ ਤਰ੍ਹਾਂ ਹੀ ਆਈ ਸੀ। ਹਾਲਾਂਕਿ ਸ਼ਿਵਾਏ ਨੂੰ ਬਣਨ 'ਚ ਥੋੜ੍ਹਾ ਸਮਾਂ ਲੱਗਾ, ਇਸ ਲਈ ਮੇਰੀ ਪਹਿਲੀ ਰਿਲੀਜ਼ ਇਕ ਤਮਿਲ ਫਿਲਮ ਸੀ ਪਰ ਮੈਂ ਪਹਿਲੀ ਫਿਲਮ ਸ਼ਿਵਾਏ ਸਾਈਨ ਕੀਤੀ ਸੀ।
੧ ਅੱਗੇ ਜਾ ਕੇ ਤੁਸੀਂ ਫਿਲਮਾਂ ਦੀ ਚੋਣ ਕਿਸ ਆਧਾਰ 'ਤੇ ਕਰੋਗੇ?
ਸਾਇਸ਼ਾ- ਮੈਂ ਇਕ ਐਕਟ੍ਰੈੱਸ ਹਾਂ, ਇਸ ਦੇ ਨਾਤੇ ਮੈਂ ਨਹੀਂ ਚਾਹਾਂਗੀ ਕਿ ਮੈਂ ਸਿਰਫ ਇਕ ਹੀ ਤਰ੍ਹਾਂ ਦੀਆਂ ਫਿਲਮਾਂ ਕਰਾਂ। ਮੈਂ ਚਾਹੁੰਦੀ ਹਾਂ ਕਿ ਮੈਨੂੰ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲੇ। ਉਂਝ ਵੀ ਮੈਂ ਅਜੇ ਇਸ ਸਥਿਤੀ 'ਚ ਨਹੀਂ ਪਹੁੰਚੀ ਹਾਂ ਕਿ ਆਪਣੀਆਂ ਸ਼ਰਤਾਂ ਦੇ ਆਧਾਰ 'ਤੇ ਫਿਲਮਾਂ ਕਰਾਂ। ਮੇਰਾ ਬਸ ਇੰਨਾ ਮੰਨਣਾ ਹੈ ਕਿ ਮੈਂ ਜੋ ਵੀ ਕਰਾਂ ਉਹ ਦਿਲ ਨਾਲ ਕਰਾਂ।
੧ ਪਰਿਵਾਰ 'ਚ ਕਿਸ ਤੋਂ ਜ਼ਿਆਦਾ ਸਿੱਖਣ ਨੂੰ ਮਿਲਿਆ ਸਾਇਰਾ ਅਤੇ ਦਿਲੀਪ ਜੀ ਤੋਂ ਜਾਂ ਪਿਤਾ ਤੋਂ?
ਸਾਇਸ਼ਾ- ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਫਿਲਮੀ ਬੈਕਗ੍ਰਾਊਂਡ ਜ਼ਰੂਰ ਹਾਂ ਪਰ ਮੇਰੇ ਘਰ ਦਾ ਮਾਹੌਲ ਬਿਲਕੁਲ ਵੀ ਫਿਲਮੀ ਨਹੀਂ ਸੀ। ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਇੰਨੇ ਵੱਡੇ ਸਟਾਰ ਪਰਿਵਾਰ ਤੋਂ ਹਾਂ ਜਾਂ ਮੈਂ ਵੀ ਬਚਪਨ ਤੋਂ ਹੀ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਸੀ ਪਰ ਹਾਂ, ਸਟੇਜ ਨੂੰ ਲੈ ਕੇ ਦੀਵਾਨਗੀ ਸੀ ਮੇਰੇ ਅੰਦਰ। ਬਾਅਦ 'ਚ ਜਦੋਂ ਮੈਂ ਤੈਅ ਕੀਤਾ ਕਿ ਹਾਂ, ਮੈਂ ਇਸ 'ਚ ਆਪਣਾ ਕਰੀਅਰ ਬਣਾਉਣਾ ਹੈ, ਉਸ ਤੋਂ ਬਾਅਦ ਮੈਂ ਨਾਨਾ-ਨਾਨੀ (ਸਾਇਰਾ ਅਤੇ ਦਿਲੀਪ) ਦੀਆਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ।

Tags: ਅਜੇ ਦੇਵਗਨਸ਼ਿਵਾਏਪ੍ਰਮੋਟajay devganshivaypromoting