FacebookTwitterg+Mail

'ਦੰਗਲ', 'ਕਾਬਿਲ' ਸਮੇਤ ਇਨ੍ਹਾਂ ਫਿਲਮਾਂ ਦੇ ਟ੍ਰੇਲਰ ਵੀ ਹੋਣਗੇ ਇਕੱਠੇ ਰਿਲੀਜ਼

ajay devgn
29 September, 2016 09:43:49 AM
ਮੁੰਬਈ—ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ 'ਸ਼ਿਵਾਏ' ਅਤੇ ਨਿਰਮਾਤਾ ਕਰਨ ਜੌਹਰ ਦੀ 'ਏ ਦਿਲ ਹੈ ਮੁਸ਼ਕਿਲ' ਵੱਡੇ ਪਰਦੇ 'ਤੇ ਟੱਕਰ ਹੀ ਨਹੀਂ ਦੇ ਰਹੀ ਬਲਕਿ ਦੋਵੇਂ ਫਿਲਮਾਂ ਆਪਣੇ ਨਾਲ ਦੋ ਵੱਡੇ ਬੈਨਰ ਦੀਆਂ ਫਿਲਮਾਂ ਦਾ ਟ੍ਰੇਲਰ ਲੈ ਕੇ ਵੀ ਆਉਣਗੀਆਂ।
ਇਕ ਰਿਪੋਰਟ ਅਨੁਸਾਰ 'ਸ਼ਿਵਾਏ' ਨਾਲ 'ਦੰਗਲ' ਅਤੇ 'ਏ ਦਿਲ ਹੈ ਮੁਸ਼ਕਿਲ' ਨਾਲ ਰਿਤਿਕ ਦੀ 'ਕਾਬਿਲ' ਦਾ ਟ੍ਰੇਲਰ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਇਸ ਰਿਪੋਰਟਸ 'ਚ ਕਿੰਨ੍ਹੀ ਸੱਚਾਈ ਹੈ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਦਰਸ਼ਕਾਂ ਨੂੰ ਫਿਲਮਾਂ ਦਾ ਜ਼ਬਰਦਸਤ ਟ੍ਰੇਲਰ ਦੇਖਣ ਨੂੰ ਮਿਲ ਜਾਵੇਗਾ।
ਜ਼ਿਕਰਯੋਗ ਹੈ ਕਿ ਅਸੀਂ 'ਏ ਦਿਲ ਹੈ ਮੁਸ਼ਕਿਲ' ਅਤੇ 'ਸ਼ਿਵਾਏ' ਦੇ ਟ੍ਰੇਲਰ ਦੀ ਗੱਲ ਕਰ ਸਕਦੇ ਹਾਂ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੋਵੇਂ ਹੀ ਫਿਲਮਾਂ ਦਾ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਅਤੇ ਲੋਕ ਬੇਸਵਰੀ ਨਾਲ 29 ਅਕਤੂਬਰ ਦਾ ਇੰਤਜ਼ਾਰ ਕਰ ਰਹੇ ਹਨ ਜਦ ਇਹ ਦੋਵੇਂ ਫਿਲਮਾਂ ਰਿਲੀਜ਼ ਹੋਣਗੀਆਂ।

Tags: ਅਜੇ ਦੇਵਗਨ ਰਿਤਿਕ ਬਾਲੀਵੁੱਡAjay Devgn Hrithik Bollywood