FacebookTwitterg+Mail

ਸ਼ੋਅ 'ਚ 'ਰੇਡ' ਪਾਉਣ 'ਤੇ ਕਪਿਲ ਨੇ ਕੀਤਾ ਧੰਨਵਾਦ, ਅੱਗੋ ਅਜੇ ਨੇ ਦਿੱਤਾ ਅਜੀਬੋ-ਗਰੀਬ ਜਵਾਬ

ajay devgn is the first guest on family time with kapil sharma
17 March, 2018 12:03:07 PM

ਨਵੀਂ ਦਿੱਲੀ(ਬਿਊਰੋ)— ਭਾਰਤੀ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' 25 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ। ਕਪਿਲ ਦੇ ਸ਼ੋਅ ਦੇ ਪਹਿਲੇ ਮਹਿਮਾਨ ਅਜੇ ਦੇਵਗਨ ਹੋਣਗੇ, ਜੋ ਆਪਣੀ ਫਿਲਮ 'ਰੇਡ' ਦੇ ਪ੍ਰਮੋਸ਼ਨ ਲਈ ਉਥੇ ਪੁੱਜਣਗੇ।

ਦੱਸ ਦੇਈਏ ਕਿ ਐਪੀਸੋਡ ਦੀ ਸ਼ੂਟਿੰਗ ਹੋ ਚੁੱਕੀ ਹੈ। ਕਪਿਲ ਨੇ ਆਪਣੇ ਟਵਿਟਰ 'ਤੇ ਜਦੋਂ ਅਜੇ ਦੇਵਗਨ ਨੂੰ ਸ਼ੋਅ 'ਚ ਆਉਣ ਲਈ ਧੰਨਵਾਦ ਕਿਹਾ ਤਾਂ ਅਜੇ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ।

ਕਪਿਲ ਨੇ ਟਵੀਟ ਕੀਤਾ, ''ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ 'ਚ ਆਉਣ ਲਈ ਅਜੇ ਪਾਜੀ ਸ਼ੁੱਕਰੀਆ।
Punjabi Bollywood Tadka

'ਰੇਡ' ਨੂੰ ਮੇਰੀਆਂ ਸ਼ੁੱਭਕਾਮਨਾਵਾਂ।'' ਇਸ 'ਤੇ ਅਜੇ ਨੇ ਜਵਾਬ ਦਿੰਦੇ ਹੋਏ ਲਿਖਿਆ, ''ਰੇਡ ਉਥੇ ਪਾਈ ਜਾਂਦੀ ਹੈ, ਜਿਥੇ ਇਨਕਮ (ਪੈਸੇ/ਧਨ) ਹੁੰਦੀ ਹੈ...ਹੁਣ ਤੁਸੀਂ ਉਸ ਦੇ ਯੋਗ ਹੋ।''
Punjabi Bollywood Tadka
ਦੱਸਣਯੋਗ ਹੈ ਕਿ ਪਿਛਲੇ ਸਾਲ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲਈ ਕਈ ਸਿਤਾਰਿਆਂ ਨਾਲ ਸ਼ੂਟਿੰਗ ਰੱਦ ਕਰ ਦਿੱਤੀ ਸੀ।
Punjabi Bollywood Tadka

ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ, ਅਜੇ ਦੇਵਗਨ ਵਰਗੇ ਵੱਡੇ ਸਿਤਾਰੇ ਕਪਿਲ ਦਾ ਇੰਤਜ਼ਾਰ ਕਰਦੇ ਰਹੇ ਪਰ ਕਪਿਲ ਨਾ ਆਏ।
Punjabi Bollywood Tadka

ਇਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਸਾਰੇ ਸਿਤਾਰੇ ਕਪਿਲ ਨਾਲ ਗੁੱਸੇ ਹੋ ਗਏ ਹਨ ਪਰ ਕਪਿਲ ਨੇ ਨਵੇਂ ਸ਼ੋਅ 'ਚ ਅਜੇ ਦੇਵਗਨ ਨੇ ਆ ਕੇ ਸਾਬਿਤ ਕਰ ਦਿੱਤਾ ਹੈ ਕਿ ਉਸ ਨੂੰ ਕਪਿਲ ਨਾਲ ਕੋਈ ਨਾਰਾਜ਼ਗੀ ਨਹੀਂ ਹੈ।

 


Tags: Kapil SharmaAjay DevgnFamily Time With Kapil SharmaRaid Bollywood Celebrity

Edited By

Sunita

Sunita is News Editor at Jagbani.