FacebookTwitterg+Mail

ਫਿਲਮ ਰਿਵਿਊ : 'ਸ਼ਿਵਾਏ'

ajay devgn shivaay movie review
28 October, 2016 09:27:56 AM
ਮੁੰਬਈ— ਬਾਲੀਵੁੱਡ ਅਭਿਨੇਤਾ ਅਜੇ ਦੇਵਗਨ 8 ਸਾਲ ਬਾਅਦ ਨਿਰਦੇਸ਼ਕ ਤੇ ਅਭਿਨੇਤਾ ਦੇ ਤੌਰ ਵੱਡੇ ਪਰਦੇ 'ਤੇ ਨਜ਼ਰ ਆਏ। ਉਨ੍ਹਾਂ ਦੀ ਫਿਲਮ 'ਸ਼ਿਵਾਏ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੀ ਕਹਾਣੀ ਭਾਰਤ ਦੇ ਹਿਮਾਚਲ ਹੱਦ ਤੋਂ ਸ਼ੁਰੂ ਹੁੰਦੀ ਹੈ, ਜਿਥੇ ਪਰਵਤਾਰੋਹਣ ਦਾ ਰਾਜਾ ਸ਼ਿਵਾਏ (ਅਜੇ ਦੇਵਗਨ) ਹੈ। ਸ਼ਿਵਾਏ ਵੱਡੀਆਂ-ਵੱਡੀਆਂ ਚੱਟਾਨਾਂ ਅਤੇ ਬਰਫੀਲੇ ਪਹਾੜਾਂ 'ਤੇ ਚੜ ਜਾਂਦਾ ਹੈ। ਇਸ ਦੌਰਾਨ ਸ਼ਿਵਾਏ ਦੀ ਮੁਲਾਕਾਤ ਓਲਗਾ (ਏਰਿਕਾ ਕਾਰ) ਨਾਲ ਹੁੰਦੀ ਹੈ, ਜੋ ਭਾਰਤ 'ਚ ਕੁਝ ਦਿਨਾਂ ਲਈ ਆਈ ਹੁੰਦੀ ਹੈ। ਪਰਵਤਾਰੋਹਣ ਦੌਰਾਨ ਸ਼ਿਵਾਏ ਅਤੇ ਓਲਗਾ 'ਚ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਉਨ੍ਹਾਂ ਨੇ ਪ੍ਰੇਮ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ, ਜਿਸ ਦੌਰਾਨ ਓਲਗਾ ਗਰਭਵਤੀ ਹੋ ਜਾਂਦੀ ਹੈ। ਇਸ ਤੋਂ ਬਾਅਦ ਓਗਲਾ ਤੇ ਸ਼ਿਵਾਏ ਦੇ ਘਰ ਇਕ ਬੇਟੀ ਪੈਦਾ ਹੁੰਦੀ ਹੈ, ਜਿਸ ਦਾ ਨਾਂ ਗੌਰਾ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਕਹਾਣੀ 'ਚ ਨਵਾਂ ਮੋੜ ਉਦੋਂ ਆਉਂਦਾ ਹੈ ਜਦੋਂ ਗੌਰਾ ਵੱਡੀ ਹੋ ਜਾਂਦੀ ਹੈ। ਗੌਰਾ ਦੀ ਜ਼ਿਦ ਕਾਰਨ ਸ਼ਿਵਾਏ ਉਸ ਨੂੰ ਬੁਲਗਾਰੀਆ ਲੈ ਜਾਂਦਾ ਹੈ ਪਰ ਬੁਲਗਾਰੀਆ ਪਹੁੰਚਦੇ ਹੀ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਹੁੰਦਾ ਹੈ, ਜਿਸ ਕਾਰਨ ਫਿਲਮ ਦੀ ਕਹਾਣੀ ਵੱਖਰੀ ਦਿਸ਼ਾ 'ਚ ਘੁੰਮਣ ਲੱਗ ਜਾਂਦੀ ਹੈ। ਹੁਣ ਤੁਸੀਂ ਸੋਚਦੇ ਹੋਵੇਗੇ ਕਿ ਅਜਿਹੀਆਂ ਕਿਹੜੀਆਂ ਗੱਲਾਂ ਦਾ ਖੁਲਾਸਾ ਹੋਇਆ ਹੋਵੇਗਾ, ਜਿਸ ਨਾਲ ਸਾਰੀ ਕਹਾਣੀ ਹੀ ਬਦਲ ਜਾਂਦੀ ਹੈ। ਇਸ ਦਾ ਪਤਾ ਤੁਹਾਨੂੰ ਥੀਏਟਰ 'ਚ ਫਿਲਮ ਦੇਖ ਕੇ ਹੀ ਪਤਾ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ ਜੇਕਰ ਅਸੀਂ ਐਕਸ਼ਨਾਂ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਐਕਸ਼ਨ ਕਾਫੀ ਦਿਲਚਸਪ ਹਨ, ਜਿਸ ਦੀ ਥੋੜੀ ਜਿਹੀ ਝਲਕ ਸਾਨੂੰ ਫਿਲਮ ਦੇ ਟ੍ਰੇਲਰ 'ਚ ਵੀ ਦਿਖਾਈ ਗਈ ਹੈ। ਅਜੇ ਦੇਵਗਨ ਦੀ ਐਂਟਰੀ ਦਾ ਸ਼ਾਟ ਇਸ ਫਿਲਮ 'ਚ ਕਾਫੀ ਵੱਖਰੇ ਸਟਾਈਲ ਨਾਲ ਸ਼ੂਟ ਕੀਤਾ ਗਿਆ ਹੈ। ਇਸ ਫਿਲਮ ਦੀ ਲੋਕੇਸ਼ੰਸ ਅਤੇ ਅਸੀਮ ਸਹਿਗਲ ਬਜਾਜ ਦੀ ਸਿਨੇਮਾਟੋਗ੍ਰਾਫੀ ਕਾਫੀ ਪ੍ਰਸ਼ੰਸਾਂਯੋਗ ਹੈ। ਅਜੇ ਦੇਵਗਨ ਅਤੇ ਯੂਨੀਅਰ ਅਭਿਨੇਤਾ ਅਬਿਗੇਲ ਯਾਮਸ ਦੀ ਐਕਟਿੰਗ ਕਾਫੀ ਬੇਹਿਤਰੀਨ ਹੈ। ਸਾਯਸ਼ਾ ਸਹਿਗਲ ਨੂੰ ਇਸ ਫਿਲਮ ਦੀ ਵਜ੍ਹਾ ਨਾਲ ਅਗਲੇ ਪ੍ਰੋਜੈਕਟਸ ਲਈ ਕਾਫੀ ਫਾਇਦਾ ਹੋਵੇਗਾ।

Tags: ਅਜੇ ਦੇਵਗਨਰਿਵਿਊਸ਼ਿਵਾਏ Ajay Devgan Review shivaay