FacebookTwitterg+Mail

ਰੋਮਾਂਸ ਨਾਲ ਭਰਪੂਰ ਅਖਿਲ ਦਾ ਨਵਾਂ ਗੀਤ 'ਰੁੱਖ' ਹੋਇਆ ਰਿਲੀਜ਼ (ਵੀਡੀਓ)

akhil new song rukh out now
17 August, 2017 01:48:44 PM

ਜਲੰਧਰ— 'ਮਖੌਲ', 'ਜ਼ਿੰਦਗੀ' ਤੇ 'ਲਾਈਫ' ਵਰਗੇ ਗੀਤਾਂ ਨਾਲ ਲੋਕਾਂ ਵਿਚਾਲੇ ਖਾਸ ਪਛਾਣ ਬਣਾ ਚੁੱਕੇ ਗਾਇਕ ਅਖਿਲ ਦਾ ਗੀਤ 'ਰੁੱਖ' ਰਿਲੀਜ਼ ਹੋਇਆ ਹੈ। ਰੋਮਾਂਸ ਨਾਲ ਭਰਪੂਰ ਅਖਿਲ ਦਾ ਇਹ ਗੀਤ ਬੇਹੱਦ ਖੂਬਸੂਰਤ ਢੰਗ ਨਾਲ ਬਣਾਇਆ ਗਿਆ ਹੈ। ਅਖਿਲ ਨੇ ਆਪਣੀ ਰੋਮਾਂਟਿਕ ਆਵਾਜ਼ ਨਾਲ ਗੀਤ ਨੂੰ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਇਆ ਹੈ।

ਗੀਤ ਦੇ ਬੋਲ ਵੀ ਅਖਿਲ ਨੇ ਖੁਦ ਹੀ ਲਿਖੇ ਹਨ। 'ਰੁੱਖ' ਗੀਤ ਦਾ ਸੰਗੀਤ ਬੋਬ ਨੇ ਦਿੱਤਾ ਹੈ, ਜਦਕਿ ਇਸ ਦੀ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ। ਸੁੱਖ ਸੰਘੇੜਾ ਦੀਆਂ ਪਹਿਲਾਂ ਦੀਆਂ ਵੀਡੀਓਜ਼ ਵਾਂਗ 'ਰੁੱਖ' ਗੀਤ ਦੀ ਵੀਡੀਓ ਵੀ ਕਾਫੀ ਮਜ਼ੇਦਾਰ ਤੇ ਖੂਬਸੂਰਤ ਹੈ। ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜੋ ਆਉਣ ਵਾਲੇ ਦਿਨਾਂ 'ਚ ਯੂਟਿਊਬ 'ਤੇ ਟਰੈਂਡਿੰਗ 'ਚ ਰਹੇਗਾ।


Tags: Akhil Rukh Romantic Song Speed Records Bob