FacebookTwitterg+Mail

ਪਿਛਲੇ 16 ਸਾਲਾਂ ਤੋਂ ਅਕਸ਼ੈ-ਟਵਿੰਕਲ ਇਕ-ਦੂਜੇ ਨੂੰ ਕਰ ਰਹੇ ਹਨ ਮਾਰਨ ਦੀ ਕੋਸ਼ਿਸ਼, ਜਾਣੋ ਵਜ੍ਹਾ

    1/5
18 January, 2017 11:21:34 AM

ਮੁੰਬਈ—ਬਾਲੀਵੁੱਡ ਦੇ 'ਖਿਡਾਰੀ' ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਬੀਤੇ ਦਿਨ ਆਪਣੀ 16ਵੀਂ ਵਿਆਹ ਦੀ ਵਰ੍ਹੇਗੰਡ ਮਨਾ ਰਹੇ ਹਨ। ਇਸ ਮੌਕੇ 'ਤੇ ਹੋਰ ਵੀ ਖਾਸ ਬਣਾਉਦੇ ਹੋਏ ਟਵਿੰਕਲ ਨੇ ਹਾਲ ਹੀ 'ਚ ਆਪਣੇ ਇੰਸਟਾਗਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਦੋਵੇਂ ਇਕ-ਦੂਜੇ ਨਾਲ ਫਾਈਟ ਕਰਦੇ ਨਜ਼ਰ ਆ ਰਹੇ ਹਨ। ਟਵਿੰਕਲ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ, ''16 years of trying to kill each other and we still haven't succeeded:) #16thanniversary #partnersincrime"। ਦੱਸਣਾ ਚਾਹੁੰਦੇ ਹਾਂ ਕਿ ਇਸ ਜੋੜੀ ਦਾ ਵਿਆਹ 17 ਜਨਵਰੀ, 2001 'ਚ ਹੋਇਆ ਸੀ। ਦੋਵਾਂ ਦਾ ਇਕ ਬੇਟਾ ਆਰਵ ਅਤੇ ਬੇਟੀ ਨਿਤਾਰਾ ਹੈ।


Tags: ਅਕਸ਼ੈ ਕੁਮਾਰਟਵਿੰਕਲ ਖੰਨਾਵਰ੍ਹੇਗੰਡAkshay KumarTwinkle Khannaanniversary