FacebookTwitterg+Mail

ਜਦੋ ਅਕਸ਼ੈ ਨੂੰ ਫਿਲਮ ਦੀ ਹੀਰੋਇਨ ਨੇ ਦਿੱਤਾ ਧੱਕਾ, ਜਾਣੋ ਵਜ੍ਹਾ

    1/6
16 February, 2017 05:51:14 PM
ਭੋਪਾਲ—ਬਾਲੀਵੁੱਡ ਫਿਲਮ 'ਟਾਇਲਟ: ਏਕ ਪ੍ਰੇਮ ਕਥਾ' ਦੀ ਸ਼ੂਟਿੰਗ ਬੀਤੇ ਦਿਨ ਬੁੱਧਵਾਰ ਨੂੰ ਹੋਸ਼ੰਗਾਬਾਦ ਦੇ ਜਗਦੀਸ਼ਪੁਰ 'ਚ ਹੋਈ। ਇਸ ਦੌਰਾਨ ਲੋਕ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਭੂਮੀ ਪਾਡੇਨਕਰ ਨੂੰ ਦੇਖਣ ਲਈ ਬੇਤਾਬ ਰਹੇ। ਹਰ ਕੋਈ ਉਨ੍ਹਾਂ ਨੂੰ ਆਪਣੇ ਮੋਬਾਇਲ 'ਚ ਕੈਦ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ, ਪਰ ਸਕਿਊਰਿਟੀ ਨੇ ਮੋਬਾਇਲ ਖੋਹ ਲਿਆ, ਨਰਾਜ਼ ਹੋਏ ਦਰਸ਼ਕਾਂ ਗਲੀਆਂ 'ਚ ਖੜ੍ਹੇ ਰਹੇ ਅਤੇ ਕਈਆਂ ਨੇ ਤਾਂ ਦਰੱਖਤਾਂ 'ਤੇ ਚੜ੍ਹ ਕੇ ਸ਼ੂਟਿੰਗ ਦੇਖੀ। ਲੋਕਾਂ ਆਪਣੇ ਪਸੰਦੀਦਾ ਹੀਰੋ ਅਤੇ ਹੀਰੋਇਨ ਲਈ ਦੀਵਾਨਗੀ ਭਰੇ ਦ੍ਰਿਸ਼ਾਂ ਨੂੰ ਵਾਰ-ਵਾਰ ਰਿਟੇਕ ਹੁੰਦੇ ਦੇਖ ਰਹੇ ਸੀ।
ਸ਼ੂਟਿੰਗ ਦੇ ਇਕ ਸੀਨਜ਼ ਅਕਸ਼ੈ ਗੱਡੀ ਬੰਦ ਕਰਕੇ ਚਾਬੀ ਜੇਬ 'ਚ ਪਾਉਂਦੇ ਹਨ। ਦੁਕਾਨਦਾਰ ਨਾਲ ਰਾਧੇ-ਰਾਧੇ ਪਡਿੰਤ ਜੀ ਕਹਿੰਦੇ ਹਨ। ਇਹ ਗੱਲ ਲੋਕਾਂ ਨੇ ਤਾੜੀਆਂ ਵਜਾ ਦਿੱਤੀ ਤਾਂ ਤਿੰਨ ਵਾਰ ਸ਼ਾਟ ਲੈਣਾ ਪਿਆ ਸੀ।
ਇਕ ਦ੍ਰਿਸ਼ ਫਿਲਮਾਉਣਾ ਸੀ , ਜਿਸ 'ਚ ਅਦਾਕਾਰਾ ਭੂਮੀ ਪਾਡੇਨਕਰ ਨੂੰ ਪੋੜ੍ਹੀਆਂ 'ਤੇ ਬੈਠੀ ਹੈ। ਅਕਸ਼ੈ ਉਨ੍ਹਾਂ ਦੇ ਘਰ ਦਾ ਸਾਹਮਣੇ ਖੜ੍ਹੇ ਰਹਿੰਦੇ ਹਨ। ਚਸ਼ਮਾ ਲਗਾ ਕੇ ਹੀਰੋਇਨ ਨੂੰ ਦੇਖਦੇ ਹਨ। ਭੂਮੀ ਗੁੱਸੇ 'ਚ ਆ ਜਾਂਦੀ ਹੈ ਅਤੇ ਅਕਸ਼ੈ ਨਾਲ ਖੱਬੇ ਪਾਸੇ ਹੱਥ ਲਗਾ ਕੇ ਧੱਕਾ ਦਿੰਦੀ ਹੈ। ਇੰਨੇ 'ਚ ਹੀ ਲੋਕ ਹੱਸ ਪੈਂਦੇ ਹਨ।
ਫਿਲਮ 'ਟਾਇਲਟ' ਦੀ ਸ਼ੂਟਿੰਗ ਭਾਵੇਂ ਹੀ ਚਾਰ ਦਿਨ ਹੋਸ਼ੰਗਾਬਾਦ 'ਚ ਚੱਲੀ, ਪਰ ਪ੍ਰੋਡਕਸ਼ਨ ਟੀਮ ਨੇ ਫਿਲਮ 'ਚ ਹੋਸ਼ੰਗਾਬਾਦ ਨੂੰ ਨੰਦਗਾਂਵ ਬਣਾਇਆ ਹੈ। ਇਸ ਤੋਂ ਪਹਿਲਾ 2015 'ਚ ਪ੍ਰਕਾਸ਼ ਝਾਅ ਦੀ ਫਿਲਮ 'ਗੰਗਾਜਲ-2' 'ਚ ਸੇਠਾਨੀ ਘਾਟ ਮਹਾਆਰਤੀ ਫਿਲਮਾਈ ਗਈ ਸੀ ਪਰ ਲੋਕੇਸ਼ਨ ਬਨਾਰਸ ਦੀ ਦਿਖਾਈ ਗਈ ਹੈ।

Tags: Akshay KumarToiletBhumi Pednekarshootingਅਕਸ਼ੈ ਕੁਮਾਰਟਾਇਲਟ ਭੂਮੀ ਪਾਡੇਨਕਰਸ਼ੂਟਿੰਗ